ਸੇਲਜ਼ਮੈਨ ਦੇ ਰਾਡ ਮਾਰ ਕੇ ਅਣਪਛਾਤਿਆਂ ਨੇ ਪੈਟਰੋਲ ਪੰਪ ਲੁੱਟਿਆ

Sunday, Feb 02, 2025 - 03:01 PM (IST)

ਸੇਲਜ਼ਮੈਨ ਦੇ ਰਾਡ ਮਾਰ ਕੇ ਅਣਪਛਾਤਿਆਂ ਨੇ ਪੈਟਰੋਲ ਪੰਪ ਲੁੱਟਿਆ

ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ(ਸਾਹਿਲ, ਬਾਬਾ)- ਬੀਤੀ ਸ਼ਾਮ ਸਾਢੇ 6 ਵਜੇ ਦੇ ਕਰੀਬ ਕਸਬਾ ਘੁਮਾਣ ਵਿਖੇ ਸਥਿਤ ਪੈਟਰੋਲ ਪੰਪ ’ਤੇ ਕੰਮ ਕਰਦੇ ਸੇਲਜ਼ ਮੈਨ ਦੇ ਸਿਰ ਵਿਚ ਅਣਪਛਾਤਿਆਂ ਵਲੋਂ ਰਾਡ ਮਾਰ ਕੇ ਉਸ ਕੋਲੋਂ ਨਗਦੀ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਸੱਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੁਰਮੀਤ ਸਿੰਘ ਪੁੱਤਰ ਜਸਰਾਜ ਸਿੰਘ ਵਾਸੀ ਪਿੰਡ ਬਲਰਾਮਪੁਰ ਨੇ ਲਿਖਵਾਇਆ ਹੈ ਕਿ ਉਹ ਫਰੈਂਡਜ ਪੈਟਰੋਲ ਪੰਪ ਘੁਮਾਣ ਵਿਖੇ ਮੈਨੇਜਰ ਦੀ ਨੌਕਰੀ ਕਰਦਾ ਹੈ ਅਤੇ ਪੰਪ ’ਤੇ ਗੁਰਚਰਨ ਪੁੱਤਰ ਚੰਦਰੇਸ਼ਵਰੀ ਵਾਸੀ ਭਵਾਨੀਪੁਰ, ਬਿਹਾਰ ਨੂੰ ਬਤੌਰ ਸੇਲਜ਼ਮੈਨ ਪੰਪ ’ਤੇ ਰੱਖਿਆ ਹੋਇਆ ਹੈ ਅਤੇ ਬੀਤੀ ਸ਼ਾਮ ਸਾਢੇ 6 ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਸੇਲਜ਼ਮੈਨ ਗੁਰਚਰਨ ਨੂੰ 50 ਰੁਪਏ ਦਾ ਪੈਟਰੋਲ ਮੋਟਰਸਾਈਕਲ ’ਚ ਪਾਉਣ ਲਈ ਕਿਹਾ ਅਤੇ ਪਿੱਛੇ ਬੈਠੇ ਨੌਜਵਾਨ ਨੇ 100 ਦਾ ਨੋਟ ਉਕਤ ਸੇਲਜ਼ਮੈਨ ਨੂੰ ਦਿੱਤਾ, ਜੋ ਤੇਲ ਪਾਉਣ ਉਪਰੰਤ ਬਾਕਾਇਆ 50 ਰੁਪਏ ਨੌਜਵਾਨਾਂ ਨੂੰ ਵਾਪਸ ਕਰ ਦਿੱਤੇ ਤਾਂ ਇਸੇ ਦੌਰਾਨ ਪਿੱਛੇ ਬੈਠੇ ਨੌਜਵਾਨ ਨੇ ਸੇਲਜ਼ਮੈਨ ਦੇ ਸਿਰ ਵਿਚ ਰਾਡ ਮਾਰ ਕੇ ਉਸ ਕੋਲੋਂ ਗਲ ਵਿਚ ਪਾਇਆ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ, ਜੋ ਬੈਗ ਵਿਚ 14,409 ਰੁਪਏ ਸਨ। ਏ.ਐੱਸ.ਆਈ ਸੱਤਪਾਲ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ ਬਣਦੀਆਂ ਧਾਰਾਵਾਂ ਹੇਠ ਦੋ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News