ਫੋਟੋਗ੍ਰਾਫਰ ਕੋਲੋਂ ਨਕਦੀ, ਮੋਬਾਇਲ ਤੇ ਮੋਟਰਸਾਈਕਲ ਖੋਹ ਕੇ ਤਿੰਨ ਅਣਪਛਾਤੇ ਵਿਅਕਤੀ ਹੋਏ ਫਰਾਰ, ਮਾਮਲਾ ਦਰਜ
Saturday, Aug 09, 2025 - 09:21 PM (IST)

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ) ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਕੋਹਲੀਆਂ ਮੋੜ ਨੇੜਿਓਂ ਘਰ ਨੂੰ ਵਾਪਸ ਜਾ ਰਹੇ ਰਾਤ ਸਮੇਂ ਇਕ ਫੋਟੋਗ੍ਰਾਫਰ ਕੋਲੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਾਤਰ ਦੀ ਨੋਕ ਉਸ ਕੋਲੋਂ ਨਕਦੀ, ਮੋਬਾਇਲ ਫੋਨ ਅਤੇ ਉਸਦਾ ਮੋਟਰਸਾਈਕਲ ਖੋਹ ਕੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਰਵਿੰਦਰ ਸੈਣੀ ਪੁੱਤਰ ਸੁਖਰਾਜ ਸਿੰਘ ਵਾਸੀ ਨਿਆਮਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੈ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ ਮੈ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਆਪਣੇ ਕੰਮ ਤੋਂ ਵਪਿਸ ਆਪਣੇ ਘਰ ਪਿੰਡ ਨਿਆਮਤਾ ਨੂੰ ਜਾ ਰਿਹਾ ਸੀ ਜਦ ਰਾਤ 10.30 ਵਜੇ ਨਾਲ ਪਿੰਡ ਕੋਹਲੀਆਂ ਮੋੜ ਨਜਦੀਕ ਸਵਰਗ ਪੈਲਸ ਪੁੱਜਾ ਤਾਂ ਪਿੱਛੇ ਤੋਂ ਇੱਕ ਸਪਲੈਂਡਰ ਮੋਟਰਸਾਇਕਲ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਅਤੇ ਮੈਨੂੰ ਰੋਕ ਕੇ ਮੇਰੇ ਮੋਢੇ ਤੇ ਦਾਤਰ ਰੱਖ ਕੇ ਡਰਾ ਧਕਮਾ ਕੇ ਮੇਰੀ ਜੇਬ ਵਿਚੋ ਮੇਰਾ ਪਰਸ ਜਿਸ ਵਿੱਚ 2000/-ਰੁਪਏ ਨਕਦੀ ਤੇ ਜਰੂਰੀ ਕਾਗਜਾਤ ਸਨ, ਅਤੇ ਮੇਰਾ ਮੋਬਾਇਲ ਫੋਨ ਖੋਹ ਲਿਆ ਅਤੇ ਮੈਨੂੰ ਮੋਟਰਸਾਇਕਲ ਤੇ ਬਿਠਾ ਕੇ ਬਰਿਆਰ ਅੱਡੇ ਵਮ ਵਿੱਚ ਲੈ ਆਏ ਅਤੇ ਮੇਰੇ ਕੋਲੋ ਜਬਰਦਸਤੀ 30,000/-ਰੁਪਏ ਏਟੀਐਮ ਵਿੱਚੋ ਕਢਵਾ ਕੇ ਮੇਰਾ ਮੋਟਰਸਾਇਕਲ ਵੀ ਖੋਹ ਕੇ ਦੀਨਾਨਗਰ ਸਾਇਡ ਨੂੰ ਫਰਾਰ ਹੋ ਗਏ। ਉਧਰ ਪੁਲਸ ਵਾਲੇ ਸੀ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਮੁਦਾਈ ਦੇ ਬਿਆਨਾਂ ਦੇ ਅਧਾਰ ਤੇ ਸਪਲੇਂਡਰ ਮੋਟਰ ਸਾਇਕਲ ਸਵਾਰ ਤਿੰਨ ਨਾਮਲੂਮ ਵਿਅਕਤੀ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਇਲਾਕਾ ਵਾਸੀਆਂ ਨੇ ਦੀਨਾਨਗਰ ਪੁਲਸ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਦੀਨਾਨਗਰ ਦੇ ਇਲਾਕੇ ਅੰਦਰ ਹੋ ਰਹੀਆ ਨਿੱਤ ਦਿਨ ਲੁੱਟ ਖੋਹ ਦੀਆਂ ਘਟਨਾ ਨੂੰ ਨੱਥ ਪਾਉਣ ਲਈ ਪੁਲਸ ਦੀ ਗਸਤ ਤੇਜ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਨਾ ਘਟਨਾਵਾਂ ਤੋਂ ਰਹਿਤ ਮਿਲ ਸਕੇ।