ਟਰੈਫਿਕ ਪੁਲਸ ਨੇ ਕਾਲੇ ਸੀਸ਼ੇ ਵਾਲੀਆਂ ਗੱਡੀਆਂ ਤੇ ਮੂੰਹ ਬੰਨ੍ਹ ਕੇ ਦੋਪਹੀਆ ਵਾਹਨ ਚਲਾਉਣ ਵਾਲਿਆਂ ’ਤੇ ਕੱਸਿਆ ਸ਼ਿੰਕਜਾ

Friday, Aug 08, 2025 - 12:43 PM (IST)

ਟਰੈਫਿਕ ਪੁਲਸ ਨੇ ਕਾਲੇ ਸੀਸ਼ੇ ਵਾਲੀਆਂ ਗੱਡੀਆਂ ਤੇ ਮੂੰਹ ਬੰਨ੍ਹ ਕੇ ਦੋਪਹੀਆ ਵਾਹਨ ਚਲਾਉਣ ਵਾਲਿਆਂ ’ਤੇ ਕੱਸਿਆ ਸ਼ਿੰਕਜਾ

ਬਟਾਲਾ (ਸਾਹਿਲ)- ਐੱਸ.ਐੱਸ.ਪੀ ਬਟਾਲਾ ਸੁਹੈਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਟਰੈਫਿਕ ਪੁਲਸ ਵਿਭਾਗ ਬਟਾਲਾ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਗੋਰਾਇਆ ਵਲੋਂ ਸਮਾਂ ਬਦਲ-ਬਦਲ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤੀ ਨਾਕਾਬੰਦੀ ਦੌਰਾਨ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਅਤੇ ਮੂੰਹ ਬੰਨ੍ਹ ਕੇ ਮੋਟਰਸਾਈਕਲ ਦੋਪਹੀਆ ਵਾਹਨ ਚਲਾਉਣ ਵਾਲਿਆਂ ’ਤੇ ਸ਼ਿੰਕਜਾ ਕੱਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਗੋਰਾਇਆ ਨੇ ਕਿਹਾ ਕਿ ਅੱਜ ਸ਼ਹਿਰ ਵਿਚੋਂ ਨਿਕਲਦੀਆਂ ਗੱਡੀਆਂ, ਜਿੰਨ੍ਹਾਂ ਦੇ ਸ਼ੀਸ਼ਿਆਂ ’ਤੇ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਹਨ, ਨੂੰ ਰੋਕਿਆ ਅਤੇ ਉਨ੍ਹਾਂ ਤੋਂ ਜਿਥੇ ਕਾਲੀਆਂ ਫਿਲਮਾਂ ਉਤਾਰੀਆਂ, ਉਥੇ ਨਾਲ ਹੀ ਬਟਾਲਾ ਵਿਚ ਮੂੰਹ ਬੰਨ੍ਹ ਕੇ ਐਂਟਰ ਵਾਲੇ ਦੋਪਹੀਆ ਵਾਹਨਚਾਲਕਾਂ ਨੂੰ ਰੋਕ ਕੇ ਜਿਥੇ ਉਨ੍ਹਾਂ ਨੂੰ ਮੂੰਹ ਬੰਨ੍ਹ ਕੇ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ-ਸੁਥਰਾ ਮਾਹੌਲ ਮਿਲ ਸਕੇ। ਇਸ ਤੋਂ ਇਲਾਵਾ ਅਧੂਰੇ ਦਸਤਾਵੇਜ਼ ਵਾਲੇ ਵਾਹਨਚਾਲਕਾਂ ਦੇ ਵਾਹਨਾਂ ਦੇ ਚਾਲਾਨ ਵੀ ਕੱਟੇ ਗਏ ਹਨ।

ਇਹ ਵੀ ਪੜ੍ਹੋ-ਗੁਰੂ ਨਾਨਕ ਦੇਵ ਹਸਪਤਾਲ 'ਚ ਮਰੀਜ਼ ਨਾਲ ਹੈਰਾਨੀਜਨਕ ਕਾਰਾ, ਨਰਸ ਬੋਲੀ- 'ਗਲਤੀ ਤਾਂ ਹੋ ਹੀ ਜਾਂਦੀ ਹੈ'

ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਦੋਪਹੀਆ ਵਾਹਨ ਚਾਲਕ ਮੂੰਹ ਬੰਨ੍ਹ ਕੇ ਆਪਣਾ ਵਾਹਨ ਚਲਾਉਂਦਾ ਨਜ਼ਰੀ ਆਇਆ ਤਾਂ ਉਸ ਵਿਰੁੱਧ ਮੌਕੇ ’ਤੇ ਹੀ ਕਾਰਵਾਈ ਕਰਦਿਆਂ ਜਿਥੇ ਚਾਲਾਨ ਕੱਟਿਆ ਜਾਵੇਗਾ, ਉਥੇ ਨਾਲ ਹੀ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ ਹੇਠ ਮੁਤਾਬਕ ਬਣਦੀ ਸਜ਼ਾ ਵੀ ਦਿਵਾਈ ਜਾਵੇ ਕਿਉਂਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਸਖਤ ਆਦੇਸ਼ ਹਨ ਕਿ ਕੋਈ ਵੀ ਵਿਅਕਤੀ ਮੂੰਹ ਬੰਨ੍ਹ ਕੇ ਵਾਹਨ ਡਰਾਈਵ ਕਰੇ। ਇਸ ਮੌਕੇ ਉਨ੍ਹਾਂ ਨਾਲ ਏ.ਐੱਸ.ਆਈ ਰਣਜੀਤ ਸਿੰਘ ਬਾਜਵਾ, ਏ.ਐੱਸ.ਆਈ ਰਜਿੰਦਰ ਸਿੰਘ, ਏ.ਐੱਸ.ਆਈ ਕਮਲ ਸ਼ਰਮਾ, ਏ.ਐੱਸ.ਆਈ ਸੁਖਵਿੰਦਰ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਕਾਂਡ, ਵਕੀਲ ਨੇ ਬੇਸ਼ਰਮੀ ਦੀ ਹੱਦ ਕੀਤੀ ਪਾਰ, ਕੁੜੀ ਨਾਲ ਪੰਜ ਦਿਨ ਤੱਕ ਕੀਤਾ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News