ਕਹਿਰ ਓ ਰੱਬਾ! ਵੱਡੇ ਸੁਫ਼ਨੇ ਲੈ ਕੇ ਵਿਦੇਸ਼ ਚੱਲਿਆ ਸੀ ਪੰਜਾਬੀ ਮੁੰਡਾ, ਰਾਹ ਵਿਚ ਰੇਲਗੱਡੀ...
Sunday, Aug 03, 2025 - 03:51 PM (IST)

ਗੁਰਦਾਸਪੁਰ (ਹਰਮਨ): ਵਿਧਾਨ ਸਭਾ ਹਲਕਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੁੱਲਾਂਵਾਲ ਦੇ ਇਕ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਰੇਲ ਸਫਰ ਦੌਰਾਨ ਤੇਲੰਗਾਨਾ ਦੇ ਸ਼ਹਿਰ ਖਮਮ ਕੋਲ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇਕ ਵਾਰ ਯੂਰਪ ਨੇੜਲੇ ਅਰਮੀਨੀਆ ਸ਼ਹਿਰ ਵਿਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ। ਹੁਣ ਉਹ 30 ਜੁਲਾਈ ਨੂੰ ਇਕ ਵਾਰ ਫਿਰ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਸਭ ਤੋਂ ਵੱਡੀ ਚੋਰੀ! ਕਰੋੜਾਂ ਰੁਪਏ ਦਾ ਸੋਨਾ ਹੋਇਆ 'ਗਾਇਬ' (ਵੀਡੀਓ)
ਮ੍ਰਿਤਕ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚੇਨੰਈ ਵੱਲ ਨੂੰ ਰੇਲ ਦਾ ਸਫਰ ਸ਼ੁਰੂ ਕੀਤਾ ਸੀ। ਇਸ ਦੌਰਾਨ ਜਦੋਂ ਉਸ ਦਾ ਸਫ਼ਰ ਤੇਲੰਗਾਨਾ ਸਟੇਟ ਦੇ ਸ਼ਹਿਰ ਵਿਜੇਵਾੜਾ ਨੇੜੇ ਖੰਮਮ ਕਸਬੇ ਤੱਕ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਰੇਲ ਸਫ਼ਰ ਦੌਰਾਨ ਹੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਤੇਲੰਗਾਨਾ ਦੇ ਪੰਜਾਬੀ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਇਸ ਮੌਤ ਦੀ ਖ਼ਬਰ ਦਿੱਤੀ ਗਈ। ਮ੍ਰਿਤਕ ਪਲਵਿੰਦਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਉਸ ਦੇ ਪੁੱਤਰ ਪਲਵਿੰਦਰ ਨੇ ਮੈਟਰਿਕ ਤੱਕ ਪੜ੍ਹਾਈ ਕੀਤੀ ਹੋਈ ਸੀ ਅਤੇ ਉਹ ਕੁਝ ਸਮਾਂ ਪਹਿਲਾਂ ਵਿਦੇਸ਼ ਗਿਆ ਸੀ ਅਤੇ ਸੋਹਣੀ ਕਮਾਈ ਕਰਕੇ ਘਰ ਮੁੜਿਆ ਸੀ। ਉਹ ਇਕ ਵਾਰ ਫਿਰ ਵਾਪਸ ਆਪਣੇ ਕੰਮ ਤੇ ਅਰਮੀਨੀਆ ਮੁਲਕ ਵਿਚ ਵਾਪਸ ਪਰਤ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਮੌਤ ਕਿਵੇਂ ਹੋਈ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ CM ਮਾਨ ਦੀਆਂ ਨਵੀਆਂ ਹਦਾਇਤਾਂ, ਅਗਲੇ 2 ਹਫ਼ਤਿਆਂ...
ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਮ੍ਰਿਤਕ ਦੇ ਮਾਮਾ ਦਲਵਿੰਦਰ ਸਿੰਘ ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਮੁੱਲਾਂਵਾਲ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ, ਪਲਵਿੰਦਰ ਸਿੰਘ ਮਾਪਿਆਂ ਦਾ ਸਹਾਰਾ ਬਣਨ ਲਈ ਹੀ ਵਿਦੇਸ਼ਾਂ ਵਿਚ ਕਮਾਈ ਲਈ ਗਿਆ ਸੀ। ਹੁਣ ਜਦੋਂ ਉਸ ਦੀ ਮ੍ਰਿਤਕ ਦੇ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਪਈ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਲਵਿੰਦਰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਪਰਿਵਾਰ ਦਾ ਸਹਿਯੋਗ ਕਰੇ। ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਬਲਵਿੰਦਰ ਦੀ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਕਾਗਜ਼ ਕਾਰਵਾਈ ਵੀ ਮੁਕੰਮਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਭੈਣੀ ਮੀਆਂ ਖਾਨ ਨੂੰ ਸੂਚਿਤ ਕਰ ਦਿੱਤਾ ਹੈ। ਅਤੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਇਲਾਕੇ ਦੇ ਨੁਮਾਇੰਦੇ ਪ੍ਰਤਾਪ ਸਿੰਘ ਬਾਜਵਾ ਜਗਰੂਪ ਸਿੰਘ ਸੇਖਵਾਂ ਨੂੰ ਵੀ ਉਹ ਆਪਣੀ ਇਸ ਮੁਸ਼ਕਿਲ ਤੋਂ ਜਾਣੂ ਕਰਵਾਉਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8