ਪੰਜਾਬ ਦੇ ਇਸ ਇਲਾਕੇ ''ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ''ਚ ਛੁੱਟੀ ਦੇ ਹੁਕਮ
Friday, Aug 01, 2025 - 11:30 AM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਤਿੰਨ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਚਲਦੇ ਅੱਜ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਪੈਂਦੇ ਉਝ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਦਾ ਸਮਾਚਾਰ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਝ ਦਰਿਆ 'ਚ 1 ਲੱਖ 19 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਪਹੁੰਚਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤੁਰੰਤ ਫੈਸਲਾ ਲਿਆਂਦੇ ਹੋਏ ਸਰਹੱਦੀ ਖੇਤਰ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਅਚਾਨਕ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ।
ਇਹ ਵੀ ਪੜ੍ਹੋ-ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਅੰਮ੍ਰਿਤਸਰ ਸਿਰਫ ਇਸ ਕੰਮ 'ਚ ਪਿੱਛੇ, ਲੋਕਾਂ ਲਈ ਬਣੀ ਵੱਡੀ ਪ੍ਰੇਸ਼ਾਨੀ
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਸੀ । ਇਸ ਤੋਂ ਬਾਅਦ ਅੱਜ ਇਸ ਬਰਸਾਤ ਦੌਰਾਨ ਪਹਿਲੀ ਵਾਰ ਸਰਹੱਦੀ ਖੇਤਰ ਦੇ ਦਰਿਆ 'ਚ ਹੜ੍ਹ ਦੀ ਸਥਿਤੀ ਬਣਦੀ ਨਜ਼ਰ ਆਈ। ਜਿਸਦੇ ਚਲਦੇ ਅੱਜ ਇਸ ਦਰਿਆ 'ਚ 1 ਲੱਖ 19 ਹਜ਼ਾਰ ਕਿਊਸਿਕ ਦੇ ਲੈਵਲ ਪਾਣੀ ਆਇਆ। ਜਿਸ ਦੇ ਚਲਦੇ ਉਝ ਦਰਿਆ ਦੇ ਕਿਨਾਰੇ ਵੱਸ ਰਹੇ ਗੁੱਜਰ ਪਰਿਵਾਰਾਂ ਵੱਲੋਂ ਆਪਣੇ ਸਾਮਾਨ ਨੂੰ ਸੁਰਖਿਅਤ ਸਥਾਨਾਂ 'ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਖੇਤਰ 'ਚ ਹੜ੍ਹ ਤੋਂ ਪ੍ਰਭਾਵਿਤ ਹੋਣ ਤੋਂ ਬਚਣ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ ।
ਇਹ ਵੀ ਪੜ੍ਹੋ- ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ
ਦੱਸ ਦਈਏ ਕਿ ਹਰ ਸਾਲ ਇਸ ਉਝ ਦਰਿਆ 'ਚ ਹੜ੍ਹ ਦੀ ਸਥਿਤੀ ਬਣਦੀ ਹੈ ਅਤੇ ਜਦੋਂ 1 ਲੱਖ 80 ਹਜ਼ਾਰ ਦੀ ਰੀਡਿੰਗ ਤੋਂ ਪਾਰ ਪਾਣੀ ਚਲਾ ਜਾਂਦਾ ਹੈ ਤਾਂ ਇਹ ਪਾਣੀ ਬਮਿਆਲ ਦੇ ਰਿਹਾਇਸ਼ੀ ਖੇਤਰ 'ਚ ਦਾਖਲ ਹੋ ਜਾਂਦਾ ਹੈ, ਜਿਸਦੇ ਚਲਦੇ ਲੋਕਾਂ ਨੂੰ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦੀ ਨਵੀਂ ਅਪਡੇਟ
ਇਸ ਤੋਂ ਇਲਾਵਾ ਸਭ ਤੋਂ ਅਹਿਮ ਦਰਿਆ ਰਾਵੀ ਦਰਿਆ ਹੈ ਜਿਸ 'ਚ ਦੋ ਸਾਲ ਪਹਿਲਾਂ ਹੜ੍ਹ ਦੀ ਸਥਿਤੀ ਬਣੀ ਸੀ । ਜਿਸਦੇ ਚਲਦੇ ਪ੍ਰਸ਼ਾਸਨ ਵੱਲੋਂ ਇਸ ਹੜ੍ਹ ਨਾਲ ਨਜਿੱਠਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਸੀ। ਲੋਕਾਂ ਨਾਲ ਗੱਲਬਾਤ ਕਰਨ 'ਤੇ ਲੋਕਾਂ ਨੇ ਦੱਸਿਆ ਕਿ ਇਹ ਉਝ ਦਰਿਆ ਹਰ ਸਾਲ ਕਿਸਾਨਾਂ ਦਾ ਭਾਰੀ ਨੁਕਸਾਨ ਕਰਦਾ ਹੈ । ਜਦੋਂ ਇਸ ਦਰਿਆ ਤੋਂ ਪਾਣੀ ਬਾਹਰ ਜਾਂਦਾ ਹੈ ਤਾਂ ਦਰਿਆ ਦੇ ਨੇੜਲੇ ਖੇਤਰ ਦੇ ਪਿੰਡ ਦੋਸਤਪੁਰ, ਬਮਿਆਲ, ਕੋਠੇ, ਪਿੰਡੀ, ਕੋਟ ਪੁੰਨੂ ,ਕੋਟ ਭੱਟੀਆਂ ,ਪਲਾਹ ਆਦਿ ਦੇ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਭੂ- ਖਾਰ ਲੱਗਣ ਕਰਕੇ ਜ਼ਮੀਨ ਵੀ ਰੁੜਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8