ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਸ ਨੇ ਚੌਕਸੀ ਵਧਾਈ
Monday, Aug 11, 2025 - 05:30 PM (IST)

ਸ੍ਰੀ ਹਰਗੋਬਿੰਦਪੁਰ ਸਾਹਿਬ(ਬਾਬਾ) : ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ੍ਰੀ ਹਰਗੋਬਿੰਦਪੁਰ ਸਾਹਿਬ ਪੁਲਸ ਨੇ ਸ਼ਹਿਰ ਦੇ ਹਨੂੰਮਾਨ ਚੌਕ, ਸਾਗਰ ਚੌਕ, ਲਾਈਟਾਂ ਵਾਲਾ ਚੌਕ, ਨਾਕਾ ਭਾਈ ਮੰਜ ਸਾਹਿਬ, ਨਹਿਰਾਂ ਦੀਆਂ ਪੁਲੀਆਂ ’ਤੇ ਸਮਾਂ ਬਦਲ-ਬਦਲ ਕੇ ਸਪੈਸ਼ਲ ਨਾਕੇ ਲਗਾਏ ਜਾ ਰਹੇ ਹਨ ਅਤੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਅਧੂਰੇ ਦਸਤਾਵੇਜ਼ਾਂ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ ‘ਚ ਅਗਲੇ 5 ਦਿਨਾਂ ਦੀ ਪੜ੍ਹੋ Weather Update, ਜਾਣੋ ਕਿਸ ਤਰ੍ਹਾਂ ਦਾ ਹੋਵੇਗਾ ਮੌਸਮ
ਇਸ ਸਮੇਂ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਨਾਕੇ 15 ਅਗਸਤ ਤੱਕ ਸਮਾਂ ਬਦਲ ਬਦਲ ਕੇ ਲੱਗਦੇ ਰਹਿਣਗੇ। ਹਰ ਸ਼ੱਕੀ ਵਿਅਕਤੀ ’ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ। ਰਾਤ ਸਮੇਂ ਸ਼ਹਿਰ ’ਚ ਵੀ ਪੁਲਸ ਗਸ਼ਤ ਤੇਜ਼ ਕਰ ਦਿੱਤੀ ਹੈ। ਇਸ ਸਮੇਂ ਠਾਕੁਰ ਜੋਗਿੰਦਰ ਸਿੰਘ ਏ. ਐੱਸ. ਆਈ., ਰਵਿੰਦਰ ਸਿੰਘ ਏ. ਐੱਸ. ਆਈ., ਸਕੱਤਰ ਸਿੰਘ ਏ. ਐੱਸ. ਆਈ., ਰਮਨਦੀਪ ਸਿੰਘ ਸਮੇਤ ਸਮੂਹ ਪੁਲਸ ਥਾਣੇ ਦਾ ਸਟਾਫ ਹਾਜ਼ਰ ਸੀ।
ਇਹ ਵੀ ਪੜ੍ਹੋ-PUNJAB: ਲੈਂਡਸਲਾਈਡ ਕਾਰਨ ਹਾਈਵੇ ‘ਤੇ ਡਿੱਗਿਆ ਪੱਥਰ, ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8