ਸਰਹੱਦੀ ਪਿੰਡਾਂ ਦੇ ਨਾਲਿਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਆਉਣ-ਜਾਣ ਵਾਲੇ ਰਸਤੇ ਹੋਏ ਬੰਦ, ਲੋਕ ਪ੍ਰੇਸ਼ਾਨ

Sunday, Aug 03, 2025 - 10:02 AM (IST)

ਸਰਹੱਦੀ ਪਿੰਡਾਂ ਦੇ ਨਾਲਿਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਆਉਣ-ਜਾਣ ਵਾਲੇ ਰਸਤੇ ਹੋਏ ਬੰਦ, ਲੋਕ ਪ੍ਰੇਸ਼ਾਨ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪਿਛਲੇ ਦੋ ਦਿਨ ਤੋਂ ਲਗਾਤਾਰ ਪੈ ਰਹੀ ਬਾਰਿਸ਼ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਬਾਅਦ ਹੁਣ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ 1 ਲੱਖ 14000  ਕਿਊਸੀਕ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਦਰਿਆ ਅਤੇ ਉੱਜ ਦਰਿਆ ਦਾ ਪੱਧਰ ਵੱਧ ਚੁੱਕਿਆ ਹੈ ਜਿਸ ਦਾ ਸਿੱਧਾ ਅਸਰ ਸਰਹੱਦੀ ਪਿੰਡਾਂ ਦੇ ਨਾਲ ਲੱਗਦੇ ਨੌਮਨੀ ਨਾਲਿਆਂ ਦੇ ਉੱਪਰ ਪਿਆ ਜਿਸ ਕਾਰਨ ਕਈ ਰਸਤੇ ਬੰਦ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਪਿੰਡ ਹੇਰਾਂ ਦੇ ਫੌਜੀ ਨਾਇਕ ਦੀ ਡਿਊਟੀ ਦੌਰਾਨ ਮੌਤ, ਇਲਾਕੇ ’ਚ ਸੋਗ ਦੀ ਲਹਿਰ

ਇਸ ਬਾਰਿਸ਼ ਦਾ ਜ਼ਿਆਦਾ ਅਸਰ ਕਿਸਾਨੀ ਦੇ ਨਾਲ ਜੁੜੇ ਹੋਏ ਲੋਕਾਂ 'ਤੇ ਬਹੁਤ ਜ਼ਿਆਦਾ ਪਿਆ ਹੈ। ਲੋਕ ਜਾਨ ਜੋਖਮ ਵਿੱਚ ਪਾ ਕੇ ਪੁਲ ਪਾਰ ਕਰਦੇ ਹੋਏ ਨਜ਼ਰ ਆ ਰਹੇ ਸਨ। ਸਰਹੱਦੀ ਪਿੰਡ ਚੌਤਰਾ, ਸਲਾਚ ਅਤੇ ਕਈ ਹੋਰ ਪਿੰਡਾਂ ਦਾ ਸੰਪਰਕ ਦੂਸਰੀ ਤਰਫ ਨਾਲਿਆਂ ਦੇ ਉੱਪਰ ਬਣੇ ਪੁਲਾਂ ਤੋਂ ਪਾਣੀ ਜ਼ਿਆਦਾ ਆਉਣ ਕਾਰਨ ਕੱਟਿਆ ਗਿਆ ਹੈ ਅਤੇ ਲੋਕ ਜਾਨ ਜੋਖਮ ਵਿਚ ਪਾ ਕੇ ਇਹ ਰਸਤੇ ਪਾਰ ਕਰ ਰਹੇ ਹਨ। ਉਧਰ, ਇਸ ਪਾਣੀ ਦੇ ਤੇਜ਼ ਪ੍ਰਭਾਵ ਨਾਲ ਕਈ ਫਸਲਾਂ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News