9 ਇੰਸਪੈਕਟਰਾਂ ਤੇ ਸਬ-ਇੰਸਪੈਕਟਰਾਂ ਦੇ ਤਬਾਦਲੇ, ਇਹ ਅਧਿਕਾਰੀ ਹੋਣਗੇ ਥਾਣਾ ਸਿਟੀ ਤਰਨਤਾਰਨ ਦੇ ਨਵੇਂ ਮੁਖੀ

10/18/2023 1:49:43 PM

ਤਰਨਤਾਰਨ(ਰਮਨ)- ਜ਼ਿਲ੍ਹੇ ਵਿਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਅਤੇ ਪੁਲਸ ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਐੱਸ.ਐੱਸ.ਪੀ. ਅਸ਼ਵਨੀ ਕਪੂਰ ਵੱਲੋਂ ਮੰਗਲਵਾਰ ਨੂੰ 9 ਪੁਲਸ ਅਧਿਕਾਰੀਆਂ ਨੂੰ ਇੱਧਰੋਂ-ਉੱਧਰ ਕਰਨ ਦਾ ਹੁਕਮ ਜਾਰੀ ਕੀਤਾ ਹੈ, ਜਿਨ੍ਹਾਂ ਨੂੰ ਤੁਰੰਤ ਆਪਣੇ ਚਾਰਜ ਲੈਂਦੇ ਹੋਏ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ ਸਾਂਝੀ ਅਰਦਾਸ, ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ

ਜਾਣਕਾਰੀ ਅਨੁਸਾਰ ਐੱਸ.ਐੱਸ.ਪੀ. ਅਸ਼ਵਨੀ ਕਪੂਰ ਵੱਲੋਂ ਜ਼ਿਲ੍ਹੇ ਅੰਦਰ ਮੌਜੂਦ ਵੱਖ-ਵੱਖ ਥਾਣਿਆਂ ਤੋਂ ਇਲਾਵਾ ਹੋਰ ਵਿਭਾਗਾਂ ਵਿਚ ਤਾਇਨਾਤ 9 ਪੁਲਸ ਮੁਲਾਜ਼ਮਾਂ ਨੂੰ ਇੱਧਰੋਂ-ਉੱਧਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਐੱਸ.ਐੱਸ.ਪੀ. ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਮੁੱਖ ਅਫ਼ਸਰ ਥਾਣਾ ਸਦਰ ਤੋਂ ਸੀ.ਆਈ.ਏ. ਸਟਾਫ਼, ਇੰਸਪੈਕਟਰ ਸਲਵੰਤ ਸਿੰਘ ਨੂੰ ਸੀ.ਆਈ.ਏ ਸਟਾਫ਼ ਤੋਂ ਇੰਚਾਰਜ ਪੀ. ਓ. ਸਟਾਫ਼, ਇੰਸਪੈਕਟਰ ਹਰਿੰਦਰ ਸਿੰਘ ਨੂੰ ਥਾਣਾ ਮੁਖੀ ਪੱਟੀ ਸਦਰ ਤੋਂ ਥਾਣਾ ਮੁਖੀ ਸਦਰ ਤਰਨਤਾਰਨ, ਇੰਸਪੈਕਟਰ ਪਰਮਜੀਤ ਸਿੰਘ ਨੂੰ ਪੁਲਸ ਲਾਈਨ ਤੋਂ ਮੁੱਖ ਅਫ਼ਸਰ ਥਾਣਾ ਗੋਇੰਦਵਾਲ ਸਾਹਿਬ, ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੂੰ ਸਹਾਇਕ ਮੁਖੀ ਥਾਣਾ ਸਿਟੀ ਤਰਨਤਾਰਨ, ਸਬ-ਇੰਸਪੈਕਟਰ ਬਲਜੀਤ ਕੌਰ ਨੂੰ ਮੁੱਖ ਅਫ਼ਸਰ ਥਾਣਾ ਸਿਟੀ ਤੋਂ ਇੰਚਾਰਜ ਪੀ.ਸੀ.ਆਰ, ਸਬ-ਇੰਸਪੈਕਟਰ ਚਰਨ ਸਿੰਘ ਨੂੰ ਮੁੱਖ ਅਫ਼ਸਰ ਥਾਣਾ ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਇੰਚਾਰਜ ਸੈਂਟਰਲਾਈਜ ਮਾਲਖਾਨਾ ਪੁਲਸ ਲਾਈਨ ਤਰਨਤਾਰਨ ਅਤੇ ਐੱਸ. ਆਈ. ਗੁਰਤੇਜ ਸਿੰਘ ਨੂੰ ਸਹਾਇਕ ਮੁਖੀ ਥਾਣਾ ਸਦਰ ਪੱਟੀ ਅਤੇ ਸਬ-ਇੰਸਪੈਕਟਰ ਅਵਤਾਰ ਸਿੰਘ ਨੂੰ ਸਹਾਇਕ ਮੁਖੀ ਥਾਣਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਨਸ਼ਾ ਕਰਨ ਤੋਂ ਰੋਕਣ 'ਤੇ ਰਿਸ਼ਤਿਆਂ 'ਚ ਆਈ ਦਰਾੜ, ਜੀਜੇ ਨੇ ਸਾਲੇ ਦੇ ਘਰ ਆ ਕੇ ਚਲਾਈਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News