ਹਥਿਆਰਾਂ ਨਾਲ ਲੈੱਸ ਹੋ ਕੇ ਹਮਲਾ ਕਰਨ ’ਤੇ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ

05/16/2024 5:17:37 PM

ਲੁਧਿਆਣਾ (ਰਾਮ) : ਗੁਰੂ ਅਰਜਨ ਦੇਵ ਨਗਰ ਤੇ ਤਾਜਪੁਰ ਰੋਡ ’ਤੇ ਇਕ ਰੁਪਏ ਰੋਟੀ ਵਾਲੀ ਰੋਡ ’ਤੇ ਹਥਿਆਰਾਂ ਨਾਲ ਲੈਸ ਕੁਝ ਮੁਲਜ਼ਮਾਂ ਨੇ ਇਕ-ਦੂਜੇ ’ਤੇ ਹਮਲਾ ਕਰ ਕੇ ਕੁੱਟਮਾਰ ਕੀਤੀ। ਇਸ ਸਬੰਧੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਦੋ ਧਿਰਾਂ ਦੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਸਬੰਧੀ ਜਦੋਂ ਗੁਰਮੀਤ ਸਿੰਘ 14 ਮਈ ਨੂੰ ਗੁਰੂ ਅਰਜਨ ਦੇਵ ਨਗਰ ਵਿਖੇ ਇਕ ਰੁਪਏ ਰੋਟੀ ਰੋਡ ਨੇੜੇ ਵਾਕ ਐਂਡ ਵੇਅਰ ਕੁਲੈਕਸ਼ਨ ਦੇ ਸਾਹਮਣੇ ਹੋਈ ਲੜਾਈ ਦੀ ਜਾਂਚ ਕਰਨ ਲਈ ਗਿਆ ਤਾਂ 9-10 ਮਈ ਦੀ ਰਾਤ ਨੂੰ ਕਿਸੇ ਨੇ ਬਿਆਨ ਦਿੱਤਾ ਹੈ। ਪੁਲਸ ਦੀ ਖ਼ੁਫ਼ੀਆ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਹਥਿਆਰਾਂ ਨਾਲ ਲੈੱਸ ਸਨ ਅਤੇ ਇਕ-ਦੂਜੇ ’ਤੇ ਹਮਲਾ ਕੀਤਾ ਸੀ। ਇਸ ਮਾਮਲੇ ’ਚ ਪੁਲਸ ਨੇ ਦੋਵਾਂ ਧਿਰਾਂ ਦੇ 9 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


Babita

Content Editor

Related News