ਜੁੱਤੀਆਂ ਦੇ ਕਾਰੋਬਾਰੀ ਦੀ ਦੌਲਤ ਦੇਖ IT ਅਧਿਕਾਰੀ ਹੋਏ ਹੈਰਾਨ, 40 ਕਰੋੜ ਮਿਲਿਆ ਕੈਸ਼; ਗਿਣਤੀ ਜਾਰੀ
Sunday, May 19, 2024 - 12:48 PM (IST)
ਆਗਰਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਤਾਜ ਨਗਰੀ ਆਗਰਾ 'ਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ 'ਚ ਜੁੱਤੀਆਂ ਦੇ ਕਾਰੋਬਾਰੀ ਕੋਲੋਂ 40 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਰਕਮ ਦੀ ਗਿਣਤੀ ਅਜੇ ਜਾਰੀ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਗਿਣਤੀ 50 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। ਨੋਟਾਂ ਦੀ ਗਿਣਤੀ 'ਚ ਮਸ਼ੀਨਾਂ ਅਤੇ ਬੈਂਕ ਕਰਮਚਾਰੀਆਂ ਦੀ ਵੀ ਮਦਦ ਲਈ ਗਈ ਹੈ। ਵਿਭਾਗ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਤਿੰਨ ਜੁੱਤੀਆਂ ਦੇ ਕਾਰੋਬਾਰੀਆਂ ਦੇ ਇੱਥੇ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਕੀਤੀ ਸੀ। ਐੱਮ.ਜੀ. ਰੋਡ ਸਥਿਤ ਬੀਕੇ ਸ਼ੂਜ, ਢਾਕਰਾਨ ਸਥਿਤ ਮੰਸ਼ੁ ਫੁਟਵਿਅਰ ਅਤੇ ਹੀਂਗ ਕੀ ਮੰਡੀ ਸਥਿਤ ਹਰਮਿਲਾਪ ਟਰੇਡਰਜ਼ ਦੇ 14 ਕੰਪਲੈਕਸਾਂ 'ਤੇ ਇਨਵੈਸਟੀਗੇਸ਼ਨ ਵਿੰਗ ਦੀਆਂ ਟੀਮਾਂ ਨੇ ਇਕੱਠੇ ਕਾਰਵਾਈ ਸ਼ੁਰੂ ਕੀਤੀ। ਇਨ੍ਹਂ ਵਪਾਰੀਆਂ ਦੇ ਘਰ, ਦਫ਼ਤਰ, ਫੈਕਟਰੀ ਅਤੇ ਗੋਦਾਮ ਆਦਿ ਕੰਪਲੈਕਸਾਂ ਤੋਂ ਜਾਂਚ ਟੀਮਾਂ ਨੇ ਟੈਕਸ 'ਚ ਹੇਰਾਫੇਰੀ ਦੇ ਕਈ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਹਰਮਿਲਾਪ ਟਰੇਡਰਜ਼ ਦੇ ਇੱਥੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਸ ਫਰਮ ਤੋਂ ਇੰਨੀ ਵੱਡੀ ਨਕਦੀ ਦੀ ਬਰਾਮਦ ਦੀ ਉਮੀਦ ਨਹੀਂ ਸੀ।
ਨੋਟਾਂ ਦੇ ਢੇਰ ਨੂੰ ਦੇਖ ਕੇ ਜਾਂਚ ਟੀਮ ਨੇ ਆਪਣੇ ਸੀਨੀਅਰ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਨਿਰਦੇਸ਼ 'ਤੇ ਨਕਦੀ ਨੂੰ ਕਬਜ਼ੇ 'ਚ ਲੈ ਕੇ ਗਿਣਤੀ ਸ਼ੁਰੂ ਕਰਵਾਈ। ਵੱਧ ਰਕਮ ਹੋਣ ਕਾਰਨ ਸ਼ਨੀਵਾਰ ਸ਼ਾਮ ਤੋਂ ਸਟੇਟ ਬੈਂਕ ਆਫ਼ ਇੰਡੀਆ ਦੇ ਕਰਮਚਾਰੀਆਂ ਅਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਮਦਦ ਲਈ ਗਈ। ਦੇਰ ਰਾਤ ਤੱਕ ਨੋਟਾਂ ਦੀ ਗਿਣਤੀ 40 ਕਰੋੜ ਰੁਪਏ ਤੋਂ ਵੱਧ ਪਹੁੰਚ ਗਈ ਸੀ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਗਿਣਤੀ 50 ਕਰੋੜ ਰੁਪਏ ਤੋਂ ਵੱਧ ਪਹੁੰਚ ਸਕਦੀ ਹੈ। ਹਰਮਿਲਾਪ ਟਰੇਡਰਜ਼ ਇਹ ਫਰਮ ਹੀਂਗ ਕੀ ਮੰਡੀ ਦੀਆਂ ਪੁਰਾਣੀਆਂ ਫਰਮਾਂ 'ਚ ਗਿਣੀ ਜਾਂਦੀ ਹੈ ਅਤੇ ਇਨ੍ਹਾਂ ਨੇ ਇੱਥੇ ਵਪਾਰਕ ਪਰਚਿਆਂ ਦੇ ਲੈਣ-ਦੇਣ ਦਾ ਵੀ ਕੰਮ ਹੁੰਦਾ ਹੈ। ਦੂਜੇ ਪਾਸੇ 2 ਹੋਰ ਜੁੱਤੀਆਂ ਦੇ ਕਾਰੋਬਾਰੀਆਂ ਦੀ ਫਰਮ ਬੀਕੇ ਸ਼ੂਜ ਅਤੇ ਮੰਸ਼ੂ ਫੁਟਵਿਅਰ 'ਤੇ ਵੀ ਇਨਕਮ ਟੈਕਸ ਵਿਭਾਗ ਦੀ ਜਾਂਚ ਜਾਰੀ ਹੈ। ਇਨਕਮ ਟੈਕਸ ਵਿਭਾਗ ਨੇ ਅਜੇ ਤਿੰਨ ਫਰਮਾਂ 'ਤੇ ਛਾਪੇ ਅਤੇ ਉਨ੍ਹਾਂ ਦੇ ਇੱਥੋਂ ਮਿਲੀ ਨਕਦੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਧਿਕਾਰਤ ਰੂਪ ਨਾਲ ਕੁਝ ਕਿਹਾ ਜਾ ਸਕੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8