ਕਸਬਾ ਹਰੀਕੇ ਪੱਤਣ ਵਿਖੇ ਪੰਚਾਇਤ ਸੈਕਟਰੀ ਬਣ ਇਕ ਵਿਅਕਤੀ ਨੇ ਮਜ਼ਦੂਰ ਤੋਂ ਠੱਗੇ 60 ਹਜ਼ਾਰ ਰੁਪਏ

Saturday, Jul 23, 2022 - 02:44 PM (IST)

ਕਸਬਾ ਹਰੀਕੇ ਪੱਤਣ ਵਿਖੇ ਪੰਚਾਇਤ ਸੈਕਟਰੀ ਬਣ ਇਕ ਵਿਅਕਤੀ ਨੇ ਮਜ਼ਦੂਰ ਤੋਂ ਠੱਗੇ 60 ਹਜ਼ਾਰ ਰੁਪਏ

ਹਰੀਕੇ ਪੱਤਣ (ਲਵਲੀ) - ਇਕ ਮਿਹਨਤੀ ਮਜ਼ਦੂਰ ਵਿਅਕਤੀ ਵਲੋਂ ਆਪਣਾ ਕੱਚਾ ਘਰ ਢਾਹ ਕੇ ਨਵਾਂ ਘਰ ਪੱਕਾ ਬਣਾਉਣ ਦੀ ਖੁਸ਼ੀ ਦਾ ਉਸ ਵੇਲੇ ਸੁਫ਼ਨਾ ਟੁੱਟ ਗਿਆ, ਜਦੋਂ ਇਕ ਅਣਪਛਾਤਾ ਵਿਅਕਤੀ ਪੰਚਾਇਤ ਸੈਕਟਰੀ ਬਣ ਕੇ ਮਜ਼ਦੂਰ ਵਿਅਕਤੀ ਪਾਸੋਂ 60 ਹਜ਼ਾਰ ਦੀ ਕਸਬਾ ਹਰੀਕੇ ਵਿਖੇ ਠੱਗੀ ਮਾਰ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਠੱਗੀ ਦਾ ਸ਼ਿਕਾਰ ਹੋਇਆ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵਾੜਾ ਪਹੂਵਿੰਡ ਤਹਿ.ਜੀਰਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਉਸ ਦੇ ਨਾਲ ਮਿਸਤਰੀ ਚੰਦ ਸਿੰਘ ਨੇ ਦੱਸਿਆ ਕਿ ਹੀਰਾ ਸਿੰਘ ਨੇ ਆਪਣਾ ਪੁਰਾਣਾ ਮੁਕਾਨ ਢਾਹ ਕੇ ਮਕਾਨ ਪੱਕਾ ਬਣਾਉਣਾ ਸੀ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਦੋ ਦਿਨ ਤੋਂ ਇਕ ਵਿਅਕਤੀ ਆਇਆ। ਉਸ ਨੇ ਸਾਨੂੰ ਕਿਹਾ ਕਿ ਮੈਂ ਪੰਚਾਇਤ ਸੈਕਟਰੀ ਹਾਂ। ਜੇਕਰ ਤੁਹਾਨੂੰ ਸੀਮੈਂਟ, ਸਰੀਏ ਦੀ ਲੋੜ ਹੋਵੇ ਤਾਂ ਮੈਂ ਤੁਹਾਨੂੰ 300 ਰੁਪਏ ਸੀਮੈਂਟ ਦੀ ਬੋਰੀ ਤੇ ਸਰੀਆ ਘੱਟ ਰੇਟ ’ਤੇ ਲੈ ਕੇ ਦੇ ਸਕਦਾ ਹਾਂ ਕਿਉਂ ਸਾਡੇ ਕੋਲ ਸਰਪੰਚਾਂ ਪਾਸੋਂ ਵਧਿਆ ਸੀਮੈਂਟ ਅਤੇ ਸਰੀਆ ਬਚਿਆ ਹੁੰਦਾ ਹੈ। ਅਸੀਂ ਉਨ੍ਹਾਂ ਦੀ ਗੱਲਾਂ ਵਿਚ ਆ ਗਏ, ਅਗਲੇ ਤੀਸਰੇ ਦਿਨ ਉਸ ਵਿਅਕਤੀ ਦਾ ਸਾਨੂੰ ਅੱਜ ਫੋਨ ਆਇਆ ਕਿ ਤੁਸੀਂ ਹਰੀਕੇ ਪੱਤਣ ਆ ਜਾਓ ਤੁਹਾਨੂੰ ਸੀਮੈਂਟ ਸਰੀਆ ਦਵਾਅ ਦਿੰਦਾ ਹਾਂ। ਜਦੋਂ ਅਸੀਂ ਹਰੀਕੇ ਇਸ ਵਿਅਕਤੀ ਪਾਸ ਪੁੱਜੇ ਤਾਂ ਪਹਿਲਾਂ ਇਸ ਨੇ ਸਾਨੂੰ ਤਹਿਸੀਲ ਹਰੀਕੇ ਖੜਿਆ, ਉੱਥੇ ਕੁਝ ਟਾਈਪ ਵਾਲੇ ਨੂੰ ਲਿਖਣ ਵਾਸਤੇ ਪਰਚੀ ਦਿੱਤੀ। ਉਸ ਨੇ ਸਾਨੂੰ ਕਿਹਾ ਕਿ ਜਦੋਂ ਗੱਡੀ ਆਵੇਗੀ, ਅਸੀਂ ਸੀਮੈਂਟ ਵਗੈਰਾ ਤੁਹਾਨੂੰ ਦੇ ਦੇਵਾਗਾਂ। ਅਸੀਂ ਵਿਅਕਤੀ ’ਤੇ ਵਿਸ਼ਵਾਸ ਕਰਨ ਲੱਗ ਪਏ। ਉਸਨੇ ਕਿਹਾ ਕਿ ਤੁਸੀਂ ਮੇਰੇ ਕੀਤੇ 60 ਹਜ਼ਾਰ ਰੁਪਏ ਦੇ ਦਿਉ, ਅਸੀਂ ਉਸ ਨੂੰ 60 ਹਜ਼ਾਰ ਕੱਢ ਕੇ ਦਿੱਤਾ ਤਾਂ ਪੰਜ ਮਿੰਟ ਤੱਕ ਉਹ ਬੰਦਾ ਗੱਲਾਂ ਵਿਚ ਲਾ ਕੇ ਆਪ ਭੱਜ ਗਿਆ। 

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ

ਹੀਰਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਹਰੀਕੇ ਪੱਤਣ ਵਿਖੇ ਲਿਖਤੀ ਸ਼ਿਕਾਇਤ ਦੇ ਦਿੱਚੀ ਹੈ। ਸੀ.ਸੀ.ਕੈਮਰੇ ਰਾਹੀਂ ਉਸ ਵਿਅਕਤੀ ਦੀ ਪਛਾਣ ਕਰਕੇ ਸਾਡੇ ਪੈਸੇ ਵਾਪਸ ਦਵਾਏ ਜਾਣ। ਉਨ੍ਹਾਂ ਦੱਸਿਆ ਕਿ ਮੈਂ ਹਲਵਾਈ ਦਾ ਕੰਮ ਕਰਦਾ ਹਾਂ ਤਾਂ ਮੈ ਆਪਣਾ ਪੁਰਾਣਾ ਕੋਠਾ ਢਾਹ ਕੇ ਬੈਠ ਗਿਆ ਹੈ। ਹੁਣ ਮਕਾਨ ਬਣਾਉਣ ਵਾਸਤੇ ਪੈਸੇ ਇੰਨੇ ਕਿੱਥੋਂ ਲੈ ਕੇ ਆਵਾਂਗਾ, ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ, ਇਸ ਵਿਅਕਤੀ ਨੂੰ ਲੱਭ ਕੇ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਡੇ 60 ਹਜ਼ਾਰ ਰੁਪਏ ਵਾਪਸ ਕਰਵਾਏ ਜਾਣ। 

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ

 


author

rajwinder kaur

Content Editor

Related News