ਹੈਰੋਇਨ ਦਾ ਸੇਵਨ ਕਰਦੇ ਹੋਏ ਇਕ ਗ੍ਰਿਫ਼ਤਾਰ
Tuesday, Apr 29, 2025 - 05:20 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਮੱਲਾਂਵਾਲਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਹੈਰੋਇਨ ਦਾ ਸੇਵਨ ਕਰ ਰਹੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਲਾਈਟਰ, 1 ਪੰਨੀ ਅਤੇ ਇਕ 10 ਰੁਪਏ ਦੇ ਨੋਟ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੱਲਾਂਵਾਲਾ ਪੁਲਸ ਦੇ ਸਹਾਇਕ ਥਾਣੇਦਾਰ ਗੁਰਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਕਰਮਚਾਰੀਆਂ ਦੇ ਮੱਲਾਂਵਾਲਾ ਤੋਂ ਕਾਲੂ ਵਾਲਾ ਗਸ਼ਤ ’ਤੇ ਸੀ।
ਜਦ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਆਸਫ ਵਾਲਾ ਪੁੱਜੀ ਤਾਂ ਬੰਦ ਪਏ ਸ਼ੈਲਰ ਦੇ ਅੰਦਰ ਇਕ ਮੋਨਾ ਨੌਜਵਾਨ ਰਮੇਸ਼ ਪੁੱਤਰ ਸਾਧੂ ਵਾਸੀ ਮੱਲਾਂਵਾਲਾ ਵਾਰਡ ਨੰਬਰ 8 ਜੋ ਕੋਈ ਨਸ਼ੀਲੀ ਚੀਜ ਸੁੰਘ ਰਿਹਾ ਸੀ ਤੇ ਧੂੰਆਂ ਨਿਕਲ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗਾ ਤਾਂ ਉਸ ਨੂੰ ਕਾਬੂ ਕਰਕੇ ਉਸ ਕੋਲੋਂ 1 ਲਾਈਟਰ, 1 ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।