ਗੁਰਦਾਸਪੁਰ ਵਿਚ ਪੰਚਾਇਤ ਮੈਂਬਰ ਘਰੋਂ ਮਿਲੀ ਬੰਬ ਨੁਮਾ ਚੀਜ਼
Friday, May 09, 2025 - 02:03 PM (IST)

ਗੁਰਦਾਸਪੁਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ ਤੋਂ ਬਾਅਦ ਜਿੱਥੇ ਪੂਰੇ ਦੇਸ਼ ਸਣੇ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਹੀ ਗੁਰਦਾਸਪੁਰ ਦੇ ਪਿੰਡ ਦਾਰਾਪੁਰ ਵਿਚ ਮੈਂਬਰ ਪੰਚਾਇਤ ਦੇ ਘਰ ਵਿਚੋਂ ਬੰਬ ਨੁਮਾ ਚੀਜ਼ ਮਿਲੀ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ "ਤੇ ਪਹੁੰਚੀ ਅਤੇ ਉਕਤ ਚੀਜ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਜੰਗ ਵਿਚਾਲੇ ਪੰਜਾਬ 'ਚ ਘੁੰਮ ਰਹੇ ਦੋ ਭਿਖਾਰੀਆਂ ਦੀਆਂ ਤਸਵੀਰਾਂ ਜਾਰੀ, ਕੀਤਾ ਗਿਆ ਅਲਰਟ
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਉਪਰ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਬੌਖਲਾਹਟ ਵਿਚ ਭਾਰਤ ਦੇ ਕਈ ਸ਼ਹਿਰਾਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦਾ ਜਿੱਥੇ ਭਾਰਤ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਉਥੇ ਹੀ ਪਾਕਿ ਮਿਜ਼ਾਈਲਾਂ ਅਤੇ ਡਰੋਨ ਨੂੰ ਹਵਾ ਵਿਚ ਹੀ ਨਸ਼ਟ ਕਰ ਦਿੱਤਾ ਗਿਆ। ਇਸ ਦਰਮਿਆਨ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਨੂੰ ਸਤਰਕ ਰਹਿਣ ਦੀ ਹਦਾਇਤ ਕੀਤੀ ਗਈ ਹੈ।