Gym ਦੇ ਬਾਹਰ ਖੜ੍ਹੇ ਵਿਅਕਤੀ ਨੂੰ Ambulance ਨੇ ਮਾਰੀ ਟੱਕਰ
Monday, Apr 28, 2025 - 03:49 PM (IST)

ਲੁਧਿਆਣਾ (ਤਰੁਣ): ਲਾਪਰਵਾਹੀ ਕਾਰਨ ਫਿਰੋਜ਼ਪੁਰ ਰੋਡ ਸਰਵਿਸ ਲਾਈਨ 'ਤੇ ਇਕ ਨਿੱਜੀ ਹਸਪਤਾਲ ਦੀ ਐਂਬੂਲੈਂਸ ਨੇ ਖੜ੍ਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜ਼ਬਰਦਸਤ ਟੱਕਰ ਕਾਰਨ ਉਕਤ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਵਰੁਣ ਜੈਨ (41) ਵਾਸੀ ਜੋਸ਼ੀ ਨਗਰ ਹੈਬੋਵਾਲ ਵਜੋਂ ਹੋਈ ਹੈ।
ਜ਼ਖਮੀ ਵਰੁਣ ਦੀ ਪਤਨੀ ਰਾਧਿਕਾ ਜੈਨ ਨੇ ਦੱਸਿਆ ਕਿ ਉਸ ਦੇ ਪਤੀ ਦੀ ਪੀਏਯੂ ਗੇਟ ਨੰਬਰ 3 ਦੇ ਕੋਲ ਸਟੇਸ਼ਨਰੀ ਦੀ ਦੁਕਾਨ ਹੈ। 15 ਅਪ੍ਰੈਲ ਦੀ ਰਾਤ ਨੂੰ ਉਹ ਆਪਣੇ ਪਤੀ ਨਾਲ ਕਿਸੇ ਕੰਮ ਲਈ ਗਈ ਸੀ। ਉਸ ਦਾ ਪਤੀ ਫਿਰੋਜ਼ਪੁਰ ਰੋਡ 'ਤੇ ਸੜਕ ਕਿਨਾਰੇ ਬਣੇ ਜਿਮ ਦੇ ਬਾਹਰ ਸਰਵਿਸ ਲਾਈਨ 'ਤੇ ਖੜ੍ਹਾ ਸੀ। ਜਿੱਥੇ ਇਕ ਨਿੱਜੀ ਹਸਪਤਾਲ ਦੀ ਤੇਜ਼ ਰਫ਼ਤਾਰ ਐਂਬੂਲੈਂਸ ਨੇ ਉਸ ਦੇ ਪਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਡਰਾਈਵਰ ਬਹੁਤ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਟੱਕਰ ਕਾਰਨ ਉਹ ਸੜਕ 'ਤੇ ਡਿੱਗ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...
ਰਾਧਿਕਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੇ ਪਤੀ ਨੂੰ ਉਸੇ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਨੇ ਕਰੀਬ ਡੇਢ ਘੰਟੇ ਤੱਕ ਇਲਾਜ ਨਹੀਂ ਕਰਵਾਇਆ। ਇਸ ਸਭ ਤੋਂ ਤੰਗ ਆ ਕੇ ਉਸ ਦੇ ਪਤੀ ਨੂੰ ਡੀ.ਐੱਮ.ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤਾ ਅਨੁਸਾਰ ਉਸ ਦੇ ਪਤੀ ਦਾ ਚੂਲਾ ਟੁੱਟ ਗਿਆ ਹੈ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਉਸ ਦੇ ਪਤੀ ਦੀਆਂ ਕਈ ਸਰਜਰੀਆਂ ਹੋਈਆਂ ਹਨ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਕਈ ਦਿਨਾਂ ਤੋਂ ਉਸ ’ਤੇ ਸਮਝੌਤਾ ਕਰਨ ਲਈ ਦਬਾਅ ਪਾ ਰਹੀ ਸੀ।
ਪੀੜਤਾ ਦਾ ਕਹਿਣਾ ਹੈ ਕਿ ਉਹ ਕੋਈ ਸਮਝੌਤਾ ਨਹੀਂ ਕਰੇਗੀ ਤਾਂ ਜੋ ਉਸ ਦੇ ਪਤੀ ਨਾਲ ਜੋ ਘਟਨਾ ਵਾਪਰੀ ਉਹ ਕਿਸੇ ਹੋਰ ਨਾਲ ਨਾ ਵਾਪਰੇ। ਉਸ ਨੇ ਡੀਜੀਪੀ ਪੰਜਾਬ ਅਤੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਹਸਪਤਾਲ ਅਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਦਾ ਕਹਿਣਾ ਹੈ ਕਿ ਉਹ ਡਰਾਈਵਰ ਨੂੰ ਪਛਾਣਦੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮਾਮਲਾ 13 ਦਿਨ ਪੁਰਾਣਾ ਹੈ। ਉਨ੍ਹਾਂ ਨੂੰ ਕੱਲ੍ਹ ਕੇਸ ਦਰਜ ਹੋਣ ਦੀ ਸੂਚਨਾ ਮਿਲੀ। ਜਿਸ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ ਚਲਾ ਰਹੇ ਦੋਸ਼ੀ ਡਰਾਈਵਰ ਦੀ ਪਛਾਣ ਕਰ ਕੇ ਉਸ ਨੂੰ ਨਾਮਜ਼ਦ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8