ਖਰੜ ਵਿਖੇ ਅਵਾਰਾ ਕੁੱਤਿਆਂ ਦਾ ਕਹਿਰ, ਵਿਅਕਤੀ ਨੂੰ 3 ਜਗ੍ਹਾ ''ਤੇ ਵੱਢਿਆ
Wednesday, Apr 30, 2025 - 03:34 PM (IST)

ਖਰੜ (ਸ਼ਸ਼ੀ ਪਾਲ ਜੈਨ) : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਰਘਬੀਰ ਸਿੰਘ ਬੰਗੜ ਨੇ ਕਿਹਾ ਹੈ ਕਿ ਦਿਨੋਂ-ਦਿਨ ਖਰੜ 'ਚ ਅਵਾਰਾ ਕੁੱਤੇ ਵੱਧ ਰਹੇ ਹਨ ਪਰ ਪ੍ਰਸ਼ਾਸਨ ਇਸ ਸਬੰਧੀ ਕੋਈ ਪੱਕਾ ਇਲਾਜ ਨਹੀਂ ਕਰ ਸਕਿਆ। ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਖਰੜ ਵਿਖ਼ੇ ਮਹੀਨੇ ਵਿੱਚ ਕੁੱਤੇ ਦੇ ਵੱਢਣ ਦੇ 3-4 ਕੇਸ ਆਏ ਹਨ, ਜਿਨ੍ਹਾਂ ਨੂੰ ਬੁਹਤ ਬੁਰੀ ਤਰ੍ਹਾਂ ਵੱਢਿਆ ਹੋਇਆ ਹੈ।
ਅੱਜ ਵੈਸਟਰਨ ਹੋਮ ਵਿਖ਼ੇ ਲਾਲ ਬਹਾਦੁਰ ਨਾਂ ਦੇ ਵਿਅਕਤੀ ਨੂੰ ਤਿੰਨ ਜਗਾ ਤੋਂ ਕੁੱਤੇ ਨੇ ਵੱਢ ਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਲਈ ਜਲਦ ਤੋਂ ਜਲਦ ਕੋਈ ਸਖ਼ਤ ਕਦਮ ਚੁੱਕਿਆ ਜਾਵੇ ਤਾਂ ਜੋ ਹੋ ਰਹੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।