ਵਪਾਰੀ ’ਤੇ ਜਾਨਲੇਵਾ ਮਾਮਲੇ ’ਚ ਇਕ ਗ੍ਰਿਫ਼ਤਾਰ

Friday, May 09, 2025 - 11:23 AM (IST)

ਵਪਾਰੀ ’ਤੇ ਜਾਨਲੇਵਾ ਮਾਮਲੇ ’ਚ ਇਕ ਗ੍ਰਿਫ਼ਤਾਰ

ਬਰੇਟਾ (ਬਾਂਸਲ) : ਸਥਾਨਕ ਸ਼ਹਿਰ ਦੇ ਵਪਾਰੀ ਕ੍ਰਿਸ਼ਨ ਗੋਪਾਲ ਦੇ ਕੁੱਟਮਾਰ ਮਾਮਲੇ ਵਿਚ ਪੱਤਰਕਾਰ ਸਮੇਤ 7 ਖ਼ਿਲਾਫ਼ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ 'ਚ ਸਫ਼ਲਤਾ ਹਾਸਲ ਕਰਦਿਆਂ ਪੁਲਸ ਨੇ ਪੱਤਰਕਾਰ ਪਰਮਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਹਮਲੇ ਵਿਚ ਕੌਣ-ਕੌਣ ਵਿਅਕਤੀ ਸ਼ਾਮਲ ਸਨ ਅਤੇ ਕਾਤਲਾਨਾ ਹਮਲਾ ਕਰਨ ਦੇ ਪਿੱਛੇ ਕੀ ਮਕਸਦ ਸੀ।

ਇਸ ਸਬੰਧੀ ਐੈੱਸ. ਐੱਚ. ਓ. ਜਸਵੀਰ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ 20 ਮਾਰਚ ਨੂੰ ਵਪਾਰੀ ਕ੍ਰਿਸ਼ਨ ਗੋਪਾਲ ਆਪਣੀ ਥਾਰ ਗੱਡੀ ਵਿਚ ਆਪਣੇ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ  ਕੁੱਝ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਰੋਕ ਕੇ ਗੱਡੀ ਦੀ ਭੰਨ-ਤੋੜ ਕੀਤੀ ਅਤੇ ਉਸਦੀਆਂ ਦੋਵੇਂ ਲੱਤਾਂ 'ਤੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਪੁਲਸ ਨੇ ਵਪਾਰੀ ਕ੍ਰਿਸ਼ਨ ਗੋਪਾਲ ਵੱਲੋਂ ਦਿੱਤੇ ਬਿਆਨ ਅਨੁਸਾਰ ਪਰਮਜੀਤ ਸ਼ਰਮਾ ਪੱਤਰਕਾਰ, ਕੁਲਵੰਤ ਸਿੰਘ ਉਰਫ਼ ਕਾਲਾ ਅਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News