ਅੱਡਾ ਝਬਾਲ ਵਿਖੇ ਚੋਰਾਂ ਨੇ ਸੋਹਲ ਕਰਿਆਨਾ ਸਟੋਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਸਾਮਾਨ ਚੋਰੀ

Tuesday, Mar 12, 2024 - 04:02 PM (IST)

ਅੱਡਾ ਝਬਾਲ ਵਿਖੇ ਚੋਰਾਂ ਨੇ ਸੋਹਲ ਕਰਿਆਨਾ ਸਟੋਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਸਾਮਾਨ ਚੋਰੀ

ਝਬਾਲ(ਨਰਿੰਦਰ)-ਸਥਾਨਕ ਅੱਡਾ ਝਬਾਲ ਵਿਖੇ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਲਗਾਤਾਰ ਜਾਰੀ ਹਨ। ਜਿਸ ਦੇ ਚਲਦਿਆਂ ਬੀਤੀ ਰਾਤ ਚੋਰਾਂ ਵੱਲੋਂ ਅਟਾਰੀ ਰੋਡ ਤੇ ਸੋਹਲ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਉਦਿਆਂ ਦੁਕਾਨ ਦਾ ਛਟਰ ਤੋੜ ਕੇ ਅੰਦਰੋਂ ਨਕਦੀ ਅਤੇ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਲੈ ਗਏ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨ ਦੇ ਮਾਲਕ ਕਾਮਰੇਡ ਅਸ਼ੋਕ ਕੁਮਾਰ ਸੋਹਲ ਤੇ ਰਜੇਸ਼ ਕੁਮਾਰ ਸੋਹਲ ਨੇ ਦੱਸਿਆ ਕਿ ਉਨ੍ਹਾਂ ਦੀ ਅਟਾਰੀ ਰੋਡ ਤੇ ਕਰਿਆਨਾ ਸਟੋਰ ਦੀ ਦੁਕਾਨ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਨਗਦੀ ਲਗਭਗ 10 ਹਜ਼ਾਰ ਰੁਪਏ ਅਤੇ ਹਜ਼ਾਰਾਂ ਰੁਪਏ ਮੁੱਲ ਦਾ ਕਰਿਆਨੇ ਦਾ ਸਾਮਾਨ ਅੰਦਰੋਂ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। 

ਇਹ ਵੀ ਪੜ੍ਹੋ : ਫਰਜ਼ੀ ਫੌਜੀ ਮੇਜਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਵੱਡੇ ਰੈਂਕ ਦੇ ਅਫਸਰਾਂ ਦੀਆਂ ਵਰਦੀਆਂ ਬਰਾਮਦ

PunjabKesari

ਚੋਰਾਂ ਵੱਲੋਂ ਚੋਰੀ ਕਰਨ ਦੀ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਸਬੰਧੀ ਉਹਨਾਂ ਨੇ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਡੇ ਦੇ ਦੁਕਾਨਦਾਰਾਂ ਜਿਹਨਾਂ ਵਿੱਚ ਚੇਅਰਮੈਨ ਰਮਨ ਕੁਮਾਰ ,ਕਾਮਰੇਡ ਦਵਿੰਦਰ ਸੋਹਲ, ਸਰਬਜੀਤ ਸਿੰਘ ਗੰਡੀਵਿੰਡ ,ਜਗਤਾਰ ਸਿੰਘ ,ਗੁਰਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਸਥਾਨਕ ਅੱਡਾ ਝਬਾਲ ਵਿਖੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜਿਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਵੀ ਦੱਸਣ ਦੇ ਬਾਵਜੂਦ ਅਜੇ ਤੱਕ ਕੋਈ ਚੋਰ ਨਹੀਂ ਫੜਿਆ ਗਿਆ, ਜਦੋਂ ਕਿ ਘਟਨਾਵਾਂ ਅਜੇ ਵੀ ਜਾਰੀ ਹਨ। ਉਕੱਤ ਦੁਕਾਨਦਾਰਾਂ ਨੇ ਜ਼ਿਲ੍ਹੇ ਦੇ ਐੱਸਐੱਸਪੀ ਕੋਲੋਂ ਪੋਰ ਜ਼ੋਰ ਮੰਗ ਕੀਤੀ ਕਿ ਇਹਨਾਂ ਚੋਰਾਂ ਦੇ ਖ਼ਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਕਿ ਦੁਕਾਨਦਾਰਾਂ ਵਿੱਚ ਜੋ ਦਹਿਸ਼ਤ ਫੈਲੀ ਹੋਈ ਹੈ ਉਸ ਨੂੰ ਖ਼ਤਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦਾ ਕਤਲ ਕਰਦਿਆਂ ਭੋਰਾ ਨਾ ਕੰਬਿਆ ਪਿਓ ਦਾ ਦਿਲ, ਹੁਣ ਆਪ ਵੀ ਚੁੱਕਿਆ ਖੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News