ਪੋਲਿੰਗ ਪਾਰਟੀਆਂ ਸੁਰੱਖਿਆ ਕਰਮੀਆਂ ਨਾਲ ਪੋਲਿੰਗ ਸਟੇਸ਼ਨਾਂ ਨੂੰ ਹੋਈਆਂ ਰਵਾਨਾ, ਸਵੇਰੇ 7:00 ਵਜੇ ਸ਼ੁਰੂ ਹੋਣਗੀਆਂ ਵੋਟਾਂ
Friday, May 31, 2024 - 05:53 PM (IST)
ਗੁਰਦਾਸਪੁਰ (ਵਿਨੋਦ)- ਪੋਲਿੰਗ ਪਾਰਟੀਆਂ ਵੱਲੋਂ ਈ.ਵੀ.ਐੱਮ ਅਤੇ ਚੋਣ ਸਮਗਰੀ ਦਾ ਹੋਰ ਸਮਾਨ ਪ੍ਰਾਪਤ ਕਰ ਲਿਆ ਗਿਆ ਹੈ। ਪੋਲਿੰਗ ਪਾਰਟੀਆਂ ਵੱਲੋਂ ਆਪਣੀ ਟੀਮ ਨਾਲ ਇਸ ਸਾਰੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ , ਜਿੱਥੇ ਵਿਧਾਨ ਸਭਾ ਹਲਕਾ ਦੀਨਾਨਗਰ ਦੀਆਂ ਪੋਲਿੰਗ ਪਾਰਟੀਆਂ ਦਿਖਾਈ ਦੇ ਰਹੀਆਂ ਹਨ। ਥੋੜ੍ਹੇ ਹੀ ਸਮੇਂ ਬਾਅਦ ਇਹ ਸਾਰੀਆਂ ਪੋਲਿੰਗ ਪਾਰਟੀਆਂ ਸੁਰੱਖਿਆ ਕਰਮੀਆਂ ਦੇ ਨਾਲ ਆਪਣੇ ਪੋਲਿੰਗ ਸਟੇਸ਼ਨਾਂ ਨੂੰ ਰਵਾਨਾ ਹੋਣਗੀਆਂ।
ਇਹ ਵੀ ਪੜ੍ਹੋ- ਜ਼ਿਲ੍ਹਾ ਮੈਜਿਸਟਰੇਟ ਵੱਲੋਂ 01 ਜੂਨ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ
ਅੱਜ ਦੀ ਰਾਤ ਇਹ ਸਾਰੀਆਂ ਪੋਲਿੰਗ ਪਾਰਟੀਆਂ ਆਪਣੇ ਪੋਲਿੰਗ ਸਟੇਸ਼ਨ 'ਤੇ ਹੀ ਰਹਿਣਗੀਆਂ ਅਤੇ ਭਲਕੇ ਸਵੇਰੇ ਮੌਕ ਪੋਲ ਤੋਂ ਬਾਅਦ ਠੀਕ ਸਵੇਰੇ 7:00 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਜੋ ਸ਼ਾਮ ਦੇ 6:00 ਵਜੇ ਤੱਕ ਪੈਣਗੀਆਂ। ਲੋਕ ਤੰਤਰ ਦੇ ਤਿਉਹਾਰ ਇਨ੍ਹਾਂ ਵੋਟਾਂ ਨੂੰ ਸਫ਼ਲ ਬਣਾਉਣ ਲਈ ਸਮੁੱਚੇ ਚੋਣ ਅਮਲੇ ਵਿੱਚ ਪੂਰਾ ਉਤਸ਼ਾਹ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ 16 ਲੱਖ ਤੋਂ ਵਧੇਰੇ ਵੋਟਰ ਚੁਣਨਗੇ ਲੋਕ ਸਭਾ ਮੈਂਬਰ, ਹਰੇਕ ਹਲਕੇ 'ਚ ਬਣੇਗਾ ਗਰੀਨ ਪੋਲਿੰਗ ਬੂਥ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8