ਕਸਬਾ ਹਰਚੋਵਾਲ ’ਚੋਂ ਛੇ ਸਾਲਾ ਬੱਚੇ ਨੂੰ ਅਗਵਾ ਕਰਨ ਦੀ ਕੌਸ਼ਿਸ਼
Sunday, Jan 17, 2021 - 06:21 PM (IST)

ਗੁਰਦਾਸਪੁਰ (ਸਰਬਜੀਤ): ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਕਸਬਾ ਹਰਚੋਵਾਲ ’ਚੋਂ ਛੇ ਸਾਲਾ ਤੀਸਰੀ ਕਲਾਸ ’ਚ ਪੜ੍ਹਦੇ ਇਕ ਬੱਚੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰਨ ਦੀ ਕੌਸ਼ਿਸ਼ ਕੀਤੀ ਗਈ, ਪਰ ਬੱਚਾ ਹਿੰਮਤ ਕਰਕੇ ਅਗਵਾਕਾਰਾਂ ਦੇ ਚੂੰਗਲ ’ਚੋਂ ਬੱਚ ਨਿਕਲਣ ਵਿਚ ਸਫ਼ਲ ਹੋ ਗਿਆ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ
ਇਸ ਸਬੰਧੀ ਗੁਰਸੁਖਮਨਪ੍ਰੀਤ ਸਿੰਘ ਦੇ ਪਿਤਾ ਗੁਰਵੰਤ ਸਿੰਘ ਵਾਸੀ ਹਰਚੋਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਡੇਰਾ ਪਿੰਡ ਹਰਚੋਵਾਲ ਦੇ ਕੁਝ ਬਾਹਰਵਾਰ ਪੈਦਾ ਹੈ। ਅੱਜ ਦੁਪਹਿਰ ਸਮੇ ਉਨ੍ਹਾਂ ਦਾ ਲੜਕਾ ਗੁਰਸੁਖਮਨਪ੍ਰੀਤ ਸਿੰਘ ਜੋ ਕਿ ਤੀਸਰੀ ਕਲਾਸ ’ਚ ਪੜ੍ਹਦਾ ਹੈ। ਘਰ ਦੇ ਬਾਹਰ ਕੁਝ ਦੂਰੀ ਤੇ ਖੜ੍ਹਾ ਸੀ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬੱਚੇ ਤੋਂ ਉਸ ਦਾ ਨੰਬਰ ਪੁੱਛਿਆ, ਜਦ ਬੱਚਾ ਉਨ੍ਹਾਂ ਨੂੰ ਨੰਬਰ ਦੇਣ ਦੇ ਲਈ ਅੱਗੇ ਵਧਿਆ ਤਾਂ ਇਕ ਨੌਜਵਾਨ ਨੇ ਉਸ ਦੇ ਮੂੰਹ ਤੇ ਬੋਰੀ ਪਾ ਕੇ ਉਸ ਨੂੰ ਧੱਕੇ ਨਾਲ ਮੋਟਰਸਾਈਕਲ ਤੇ ਬਿਠਾ ਲਿਆ। ਜਿਸ ਤੋਂ ਬਾਅਦ ਉਹ ਜਦੋਂ ਮੋਟਰਸਾਈਕਲ ਸਟਾਰਟ ਕਰਨ ਲੱਗੇ ਤਾਂ ਮੋਟਰਸਾਈਕਲ ਸਟਾਰਟ ਨਹੀਂ ਹੋਇਆ, ਜਿਸ ਤੇ ਬੱਚੇ ਨੇ ਹਿੰਮਤ ਕਰਕੇ ਉਕਤ ਮੋਟਰਸਾਈਕਲ ਤੋਂ ਉਤਰ ਕੇ ਭੱਜਣ ’ਚ ਸਫਲਤਾ ਹਾਸਲ ਕਰ ਲਈ। ਉਨ੍ਹਾਂ ਦੱਸਿਆ ਕਿ ਕੁਝ ਦੂਰੀ ਤੇ ਇਕ ਕਾਰ ਵੀ ਖੜ੍ਹੀ ਸੀ, ਜੋ ਕਿ ਬਾਅਦ ਸਾਡੇ ਇਕੱਠੇ ਹੋਣ ’ਤੇ ਦੋੜ ਗਈ ਅਤੇ ਮੋਟਰਸਾਈਕਲ ਚਾਲਕ ਵੀ ਵਿਅਕਤੀ ਫਰਾਰ ਹੋਣ ’ਚ ਸਫ਼ਲ ਹੋ ਗਏ। ਇਸ ਸਬੰਧੀ ਹਰਚੋਵਾਲ ਪੁਲਸ ਚੌਂਕੀ ’ਚ ਦਰਖ਼ਾਸਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕਰੇਨ ’ਤੋਂ ਡਿੱਗਣ ਨਾਲ ਮੌਤ