ਬਿਨਾਂ ਕਾਰਨ ਵਿਕਾਸ ਦੇ ਨਾਂ ਹੇਠ ਖ਼ਰਚੇ ਪੈਸਿਆਂ ’ਤੇ ਹੋਵੇਗੀ ‘ਸਿੰਘਮ’ ਦੀ ਤਿੱਖੀ ਨਜ਼ਰ, ਜਾਣੋ ਕੁੰਵਰ ਪ੍ਰਤਾਪ ਦੀ ਨੀਤੀ

11/28/2022 1:58:28 PM

ਅੰਮ੍ਰਿਤਸਰ (ਇੰਦਰਜੀਤ)- ਪੁਲਸ ਦੇ ਲੰਬੇ ਕਾਰਜਕਾਲ ਦੌਰਾਨ ਅਪਰਾਧਿਕ-ਪਛਾਣ ਵਿਵਸਥਾ ਨੂੰ ਲੈ ਕੇ ਕਈ ਕੀਰਤੀਮਾਨ ਸਥਾਪਤ ਕਰਨ ’ਤੇ ਜਨਤਾ ਵੱਲੋਂ ‘ਸਿੰਘਮ’ ਦਾ ਖ਼ਿਤਾਬ ਹਾਸਲ ਕੀਤੇ ਹੁਣ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਸਿਆਸਤ ’ਚ ਆਉਣ ਦੇ ਬਾਅਦ ਵਿਕਾਸ ਕਾਰਜਾਂ ਵੱਲ ਆਪਣਾ ਪੂਰਾ ਫ਼ੋਕਸ ਦੇ ਰਹੇ ਹਨ। ਇਨ੍ਹਾਂ ’ਚ ਉਨ੍ਹਾਂ ਕਾਰਜਾਂ ਵੱਲ ਸਰਕਾਰ ਦਾ ਧਿਆਨ ਆਕਰਸ਼ਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਜਨਤਾ ਨੂੰ ਲੋੜ ਹੈ। ਓਧਰ ਇਸ ਦੇ ਨਾਲ ਹੀ ਅਜਿਹੇ ਵਿਕਾਸ ਕਾਰਜਾਂ ਨੂੰ ਤੁਰੰਤ ਰੋਕਣ ਲਈ ਵੀ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਜਨਤਾ ਨੂੰ ਕੋਈ ਲੋੜ ਵੀ ਨਹੀਂ। ਸਗੋਂ ਇਸ ਦੇ ਉਲਟ ਕਈ-ਕਈ ਮਹੀਨਿਆਂ ਤੱਕ ਰਸਤੇ ਹੋਰ ਵਿਵਸਥਾ ਹੋ ਜਾਂਦੇ ਹਨ, ਜਿਸ ’ਚ ਆਮ ਜਨਤਾ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਆਵਾਜਾਈ ਰੁਕਣ ਦੇ ਕਾਰਨ ਨੁਕਸਾਨ ਵਾਧੂ ਸ਼ਾਮਲ ਹੈ। ਸਿੰਘਮ ਦੇ ਨੋਟਿਸ ’ਚ ਆਇਆ ਹੈ ਕਿ ਪਹਿਲੀਆਂ ਸਰਕਾਰਾਂ ਵੱਲੋਂ ਹੁਣ ਵੀ ਮਾਤਰ ਕੁਝ ਲੋਕਾਂ ਨੂੰ ਕਮਾਈ ਦਾ ਸਾਧਨ ਮੁਹੱਈਆ ਕਰਨ ਦੇ ਲਈ ਬਿਨਾਂ ਕਾਰਨ ਜਨਤਾ ਵੱਲੋਂ ਟੈਕਸ ਦੇ ਰੂਪ ’ਚ ਸਰਕਾਰ ਨੂੰ ਦਿੱਤਾ ਹੋਇਆ ਰੁਪਇਆ ਬਰਬਾਦ ਹੋ ਰਿਹਾ ਹੈ।

ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ ਪ੍ਰਵਾਸੀ ਪੰਛੀਆਂ ਦੀਆਂ ਲੱਗੀਆਂ ਰੌਣਕਾਂ, ਗਿਣਤੀ ’ਚ ਹੋ ਰਿਹੈ ਲਗਾਤਾਰ ਵਾਧਾ

ਵਰਨਣਯੋਗ ਹੈ ਕਿ ਬੀਤੇ ਦਿਨੀਂ ਪੀੜਤ ਜਨਤਾ ਵੱਲੋਂ ਇਕ ਅਜਿਹੀ ਸੜਕ ਦਾ ਨਿਰਮਾਣ ਧਰਨਾ ਦੇ ਕੇ ਰੁਕਵਾਇਆ ਸੀ ਜਿਸ ਨੂੰ ਬਿਨਾ ਕਾਰਨ ਹੀ ਤੋੜ ਕੇ ਦੁਬਾਰਾ ਬਣਾਇਆ ਜਾਣਾ ਸੀ। ਜਨਤਾ ਨੂੰ ਇਸ ’ਤੇ ਗੁੱਸਾ ਸੀ ਕਿ ਇਸ ਸੜਕ ਨੂੰ ਦੁਬਾਰਾ ਬਣਾਉਣ ਦੀ ਕੋਈ ਲੋੜ ਨਹੀਂ। ਪੰਜਾਬ ਸਰਕਾਰ ਦੇ ਇਹ ਕਰੋੜਾਂ ਰੁਪਏ ‘ਕਿਸੇ’ ਨੂੰ ਲਾਭ ਮੁਹੱਈਆ ਕਰਨ ਲਈ ਬਿਨਾਂ ਕਾਰਨ ਵਿਕਾਸ ਕਾਰਜ ਦਾ ਨਾਂ ਦੇ ਕੇ ਖ਼ਰਚ ਕੀਤੇ ਜਾ ਰਹੇ ਹਨ। ਇਹ ਮਾਮਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨੋਟਿਸ ’ਚ ਆਇਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਆਉਣ ਵਾਲੇ ਸਮੇਂ ’ਚ ਹਰ ਅਜਿਹੇ ਕੰਮ ਦੀ ਸਮੀਖਿਆ ਕੀਤੀ ਜਾਵੇਗੀ, ਜਿਸ ’ਚ ਕੋਈ ਗਲਤ ਅੰਦੇਸ਼ਾ ਦਿਖਾਈ ਨਾ ਦੇਵੇ। ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਨਤਾ ਦੀ ਰਾਏ ਲੈਣੀ ਵੀ ਜ਼ਰੂਰੀ ਹੋਵੇਗੀ ਕਿ ਇੱਥੇ ਇਸ ਦੀ ਲੋੜ ਹੈ ਜਾਂ ਨਹੀਂ। ਇਸ ਗੱਲ ਦੀ ਵੀ ਚਰਚਾ ਹੋਈ ਕਿ ਜਿੱਥੇ ਵਿਕਾਸ ਕਾਰਜਾਂ ਦੀ ਲੋੜ ਹੈ ਉੱਥੋਂ ਇਹ ਕਹਿ ਕੇ ਕੰਮ ਨਹੀਂ ਕਰਵਾਏ ਜਾ ਰਹੇ ਕਿ ਨਗਰ ਨਿਗਮ ਦੇ ਕੋਲ ਫੰਡ ਦੀ ਕਮੀ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੰਮ ਜ਼ਰੂਰੀ ਹੈ ਤਾਂ ਮੇਅਰ ਸਾਹਿਬ ਤੋਂ ਅਖਵਾ ਦਿਓ। ਓਧਰ ਭਵਿੱਖ ’ਚ ਵਿਕਾਸ ਦੇ ਨਾਂ ’ਤੇ ਬਿਨਾਂ ਵਜ੍ਹਾ ਪੈਸਾ ਖ਼ਰਚ ਕਰਨ ’ਤੇ ‘ਸਿੰਘਮ’ ਦੀ ਤਿੱਖੀ ਨਜ਼ਰ ਹੋਵੇਗੀ।

ਪੁਖਤਾ ਕੀਤੇ ਜਾਣਗੇ ਵਿਕਾਸ ਕਾਰਜ

ਵਿਧਾਇਕ ਡਾ. ਸਿੰਘ ਨੇ ਦੱਸਿਆ ਕਿ ਪਹਿਲੇ ਸਮੇਂ ’ਚ ਜਨਤਾ ਨੂੰ ਹਮੇਸ਼ਾ ਸ਼ਿਕਾਇਤ ਰਹੀ ਹੈ ਕਿ ਵਿਕਾਸ ਦੇ ਨਾਂ ’ਤੇ ਕੀਤੇ ਜਾ ਰਹੇ ਕਾਰਜ ਇੰਨੇ ਹਲਕੇ ਅਤੇ ਘਟੀਆ ਮਟੀਰੀਅਲ ਨਾਲ ਕਰਵਾਏ ਜਾਂਦੇ ਹਨ ਕਿ ਇਧਰ ਬਣਾ ਦਿੱਤੇ ਜਾਂਦੇ ਹਨ, ਓਧਰ ਟੁੱਟ ਜਾਂਦੇ ਹਨ। ਸਿੰਘਮ ਕਹਿੰਦੇ ਹਨ ਕਿ ਨਵੀਂ ਸਰਕਾਰ ਦੇ ਸਮੇਂ ਬਣਨ ਵਾਲੀ ਨਾਲੀਆਂ, ਸੜਕਾਂ ਅਤੇ ਗਲੀਆਂ ਇਸ ਤਰ੍ਹਾਂ ਨਾਲ ਬਣਾਈ ਜਾਵੇਗੀ ਕਿ ਉਨ੍ਹਾਂ ਦੀ ਨਿਰਮਿਤ ਮਿਆਦ ਘੱਟ ਤੋਂ ਘੱਟ 10 ਤੋਂ 15 ਸਾਲ ਜ਼ਰੂਰ ਹੋਵੇ। ਇਸੇ ਤਰ੍ਹਾਂ ਜਿਹੜੀਆਂ ਸੜਕਾਂ ’ਤੇ ਪੇਚਵਰਕ ਕੀਤੇ ਜਾਣ, ਉਹ ਇਸ ਤਰ੍ਹਾਂ ਨਾਲ ਹੋਵੇ ਕਿ ਵਾਹਨ ਚਾਲਕ ਨੂੰ ਇਨ੍ਹਾਂ ਦਾ ਪਤਾ ਵੀ ਨਾ ਹੋਵੇ। ਵਿਧਾਇਕ ਸਿੰਘਮ ਨੇ ਕਿਹਾ ਕਿ ਪੂਰਾ ਕੰਮ ਈਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਕਰਵਾਇਆ ਜਾਵੇਗਾ ਕਿਉਂਕਿ ਮੌਜੂਦਾ ਸਰਕਾਰ ਦੇ ਕੋਲ ਘਪਲੇਬਾਜ਼ਾਂ ਦੇ ਲਈ ਕੋਈ ਥਾਂ ਨਹੀਂ ਹੈ।

ਇਹ ਵੀ ਪੜ੍ਹੋ- ਜਥੇਦਾਰਾਂ ਦੀ ਮੀਟਿੰਗ ’ਚ ਮਾਣ ਨਾਲ ਬੈਠਣ ਵਾਲੇ ‘ਗਿਆਨੀ ਗੌਹਰ’ ਨੂੰ ਦਰਵਾਜ਼ਾ ਖੁੱਲ੍ਹਣ ਦਾ ਕਰਨਾ ਪਿਆ ਇੰਤਜ਼ਾਰ

ਵਿਕਾਸ ਕਾਰਜਾਂ ਦੇ ਲਈ ਨਿਗਮ ਕਮਿਸ਼ਨ ਨੂੰ ਕਰਾਇਆ ਜਾਣੂ

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਗਰ ਦੇ ਕਈ ਹਲਕਿਆਂ ’ਚ ਵਿਕਾਸ ਸਬੰਧਤ ਕੰਮ ਕਰਨ ਲਈ ਨਗਰ ਨਿਗਮ ਦੇ ਕਮਿਸ਼ਨ ਕੁਮਾਰ ਸੌਰਵ ਰਾਜ ਨੂੰ ਜਾਣੂ ਕਰਾਇਆ ਹੈ ਅਤੇ ਉਨ੍ਹਾਂ ਨੂੰ ਪੱਤਰ ਵੀ ਲਿਖਿਆ ਹੈ। ਇਸ ’ਚ ਵਿਜੇ ਨਗਰ, ਗੋਪਾਲ ਨਗਰ, ਬਾਂਕੇ ਬਿਹਾਰੀ ਗਲੀ. ਭੂਤਨਪੁਰਾ, 88 ਫੁੱਟ ਰੋਡ, ਇੰਦਰਾ ਕਾਲੋਨੀ, ਮੁਸਤਫ਼ਾਬਾਦ, ਪ੍ਰੋਫੈਸਰ ਕਾਲੋਨੀ, ਰਿਸ਼ੀ ਵਿਹਾਰ, ਅਮਨ ਐਵੇਨਿਊ, ਲਕਸ਼ਮੀ ਨਗਰ, ਫ੍ਰੈਂਡ ਕਾਲੋਨੀ, ਆਕਾਸ਼ ਐਵੇਨਿਊ, ਫੇਅਰਲੈਂਡ ਕਾਲੋਨੀ, ਫੈਜਪੁਰਾ, ਕਰਮਪੁਰਾ, ਗੋਲਬਾਗ, ਰੰਜਿਤ ਐਵੇਨਿਊ, ਲਾਰੈਂਸ ਰੋਡ, ਜੋਸ਼ੀ ਕਾਲੋਨੀ, ਅਵਤਾਰ ਐਵੇਨਿਊ, ਟੈਗੋਰ ਕਾਲੋਨੀ, ਨਿਊ ਮੈਡੀਕਲ ਇਨਕਲੇਵ ਅਤੇ ਮਾਲ ਰੋਡ ਦੇ ਕਈ ਇਲਾਕੇ ਹਨ ਜਿੱਥੇ ਕਈ ਤਰ੍ਹਾਂ ਦੇ ਕੰਮਾਂ ਦੀ ਲੋੜ ਹੈ।


 


Shivani Bassan

Content Editor

Related News