ਸ਼ਹਿਰ ਦੀਆਂ ਮਹਿੰਗੀਆਂ ਕਾਲੋਨੀਆਂ ’ਚ ਵੀ ਸੀਵਰੇਜ ਸਿਸਟਮ ਠੱਪ, ਗੰਦਾ ਪਾਣੀ ਕੋਠੀਆਂ ''ਚ ਜਾਣ ਕਾਰਨ ਲੋਕ ਪ੍ਰੇਸ਼ਾਨ

Saturday, Jul 27, 2024 - 01:39 PM (IST)

ਅੰਮ੍ਰਿਤਸਰ (ਸਰਬਜੀਤ)-ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਪ੍ਰਣਾਲੀ ਅਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਹੋਰ ਵੀ ਮੁੱਢਲੀਆਂ ਸਹੂਲਤਾਂ ਤੋਂ ਲੋਕ ਵਾਂਝੇ ਪਏ ਹਨ, ਜਿਸ ਦਾ ਅਸਰ ਹੁਣ ਸ਼ਹਿਰ ਦੀਆਂ ਮਹਿੰਗੀਆਂ ਕਾਲੋਨੀਆਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ- ਮੋਟਰਸਾਈਕਲ 'ਤੇ ਸਵਾਰ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਕੇ 'ਤੇ ਮੌਤ

ਲੁਹਾਰਕਾ ਰੋਡ ’ਤੇ ਪੈਂਦੀ ਪਾਸ਼ ਕਾਲੋਨੀ ਆਰ. ਬੀ. ਸਟੇਟ ਦੇ ਇਲਾਕਾ ਨਿਵਾਸੀ ਰਾਜੇਸ਼ ਬੱਤਰਾ, ਮਾਣਿਕ ਬੱਤਰਾ, ਰੂਪ ਬਿੰਦਰਾ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਾਡੀ ਕਾਲੋਨੀ ਆਰ. ਬੀ. ਸਟੇਟ ਵਿਚ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਪ੍ਰਣਾਲੀ ਬੰਦ ਹੋਣ ਕਰ ਕੇ ਲੋਕਾਂ ਨੂੰ ਵੱਡੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਹੋਣ ਕਰ ਕੇ ਸੀਵਰੇਜ ਓਵਰਫਲੋ ਹੋ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ ਗੰਦਾ ਪਾਣੀ ਨਿਕਲ ਕੇ ਕੋਠੀਆਂ ਦੇ ਨਾਲ ਖਾਲੀ ਪਲਾਟਾਂ ਵਿਚ ਭਰ ਜਾਂਦਾ ਹੈ, ਜਿਸ ਨਾਲ ਮੱਛਰ ਮੱਖੀਆਂ ਦੀ ਭਰਮਾਰ ਤਾਂ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕੋਠੀਆਂ ਦੀਆਂ ਦੀਵਾਰਾਂ ਤੱਕ ਸਲਾਬਾ ਵੀ ਫੈਲ ਜਾਂਦਾ ਹੈ, ਜਿਸ ਦੀ ਬਦਬੂ ਘਰਾਂ ਦੇ ਅੰਦਰ ਤੱਕ ਵੜ ਜਾਂਦੀ ਹੈ।

ਇਹ ਵੀ ਪੜ੍ਹੋ- ਹੁਣ ਹਾਈਟੈੱਕ ਹੋਵੇਗਾ ਪਠਾਨਕੋਟ, ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ

ਮਾਣਿਕ ਬੱਤਰਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਕਈ ਵਾਰ ਲਿਖਤੀ ਸ਼ਿਕਾਇਤਾਂ ਨਗਰ ਨਿਗਮ ਦੇ ਦਫਤਰ ਵਿਚ ਦਿੱਤੀਆਂ ਪਰ ਅਜੇ ਤੱਕ ਇੱਥੇ ਕਿਸੇ ਨੇ ਵੀ ਨਾ ਤਾਂ ਮੌਕਾ ਵੇਖਿਆ ਅਤੇ ਨਾ ਹੀ ਇਸ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਲੋਕਾਂ ਨੂੰ ਸੁੱਖ ਸਹੂਲਤਾਂ ਦੀ ਗੱਲ ਕਰਨ ਵਾਲੇ ਜ਼ਮੀਨੀ ਪੱਧਰ ’ਤੇ ਕੁਝ ਹੋਰ ਹੀ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ਤੱਕ ਇਸ ਸੀਵਰੇਜ ਦੇ ਗੰਦੇ ਪਾਣੀ ਦੀ ਲਿਕਜ ਤੋਂ ਆਰ. ਬੀ. ਸਟੇਟ ਦੇ ਇਲਾਕਾ ਨਿਵਾਸੀਆਂ ਨੂੰ ਛੁਟਕਾਰਾ ਨਾ ਦਵਾਇਆ ਗਿਆ ਤਾਂ ਮਜ਼ਬੂਰਨ ਨਿਗਮ ਦਫਤਰ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News