ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਹੋਣ ਨਾਲ ਭੰਬਲਭੂਸੇ ’ਚ ਪਏ ਸਕੂਲੀ ਬੱਸ ਡਰਾਈਵਰ ਅਤੇ ਮਾਪੇ

Monday, May 02, 2022 - 02:45 PM (IST)


ਫਤਿਹਗੜ੍ਹ ਚੂੜੀਆਂ (ਸਾਰੰਗਲ) - ਦਿਨੋਂ-ਦਿਨ ਵਧ ਰਹੀ ਗਰਮੀ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਹੋਣ ਨਾਲ ਸਕੂਲੀ ਬੱਸਾਂ ਦੇ ਡਰਾਈਵਰ ਅਤੇ ਮਾਪੇ ਭੰਬਲਭੂਸੇ ਵਿਚ ਪੈ ਗਏ ਹਨ। 7 ਵਜੇ ਦਾ ਸਮਾਂ ਬਹੁਤ ਹੀ ਜਲਦ ਹੈ। ਦੂਜਾ ਖ਼ਾਸ ਕਰਕੇ ਪਿੰਡਾਂ ਵਿਚੋਂ ਆਉਣ ਵਾਲੇ ਬੱਚਿਆਂ ਸਕੂਲ ਲਿਆਉਣ ਲਈ ਸਕੂਲੀ ਬੱਸਾਂ ਅਤੇ ਵੈਨਾਂ ਦੇ ਡਰਾਈਵਰਾਂ ਨੂੰ ਸਵੇਰੇ ਸਵੱਖਤੇ 5 ਵਜੇ ਦੇ ਕਰੀਬ ਉੱਠਣਾ ਪੈ ਰਿਹਾ ਹੈ। ਅਜਿਹਾ ਹੋਣ ਨਾਲ ਰੋਜ਼ਾਨਾ ਬਣੀ ਰੂਟੀਨ ਖ਼ਰਾਬ ਹੋ ਰਹੀ ਹੈ। ਅਫਰਾ-ਤਫਰੀ ਵਿਚ ਅਧਿਆਪਕਾਂ ਨੂੰ ਜਿਥੇ ਪਹਿਲੇ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਨਾਲ ਹੀ ਬੱਚਿਆਂ ਦੇ ਮਾਪੇ ਵੀ ਭੰਬਲਭੂਸੇ ਵਿਚ ਪਏ ਹੋਏ ਹਨ। 

ਬੱਚੇ ਤਾਂ ਆਖਿਰ ਬੱਚੇ ਹੁੰਦੇ ਹਨ ਅਤੇ ਸਵੇਰ ਦੇ ਸਮੇਂ ਜਲਦ ਉੱਠਣ ਨਾਲ ਉਨ੍ਹਾਂ ਦੀ ਰੂਟੀਨ ’ਤੇ ਕਾਫੀ ਫਰਕ ਪੈਣਾ ਹੈ। ਮੁਸ਼ਕਿਲਾਂ ਵੀ ਦੋ-ਚਾਰ-ਪੰਜ ਦਿਨ ਆਉਣੀਆਂ ਹਨ, ਜਿਸ ਕਰਕੇ ਹੁਣ ਇਹ ਜੋ ਸਮਾਂ ਸਵੇਰੇ 7 ਵਜੇ ਦਾ ਸਕੂਲ ਲੱਗਣ ਦਾ ਹੋਣ ਨਾਲ ਸਕੂਲ ਡਰਾਈਵਰ, ਅਧਿਆਪਕ, ਵਿਦਿਆਰਥੀ, ਸਕੂਲ ਮੈਨੇਜਮੈਂਟ, ਮਾਪੇ ਸਾਰੇ ਹੀ ਇਕੋ ਚੱਕੀ ਪਿਸ ਰਹੇ ਹਨ। ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਆਪਣੀ ਜਗ੍ਹਾ ਠੀਕ ਹੈ, ਕਿਉਂਕਿ ਜਿਸ ਤਰ੍ਹਾਂ ਗਰਮੀ ਦਿਨੋਂ-ਦਿਨ ਆਪਣਾ ਪ੍ਰਕੋਪ ਦਿਖਾ ਰਹੀ ਹੈ, ਉਸ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ 7 ਵਜੇ ਠੰਡੇ-ਠੰਡੇ ਸਕੂਲ ਲਗਾਉਣ ਦਾ ਉਪਰਾਲਾ ਕਾਫੀ ਹੱਦ ਤੱਕ ਸਹੀ ਹੈ ਕਿਉਂਕਿ ਕੁਝ ਪਾਉਣ ਲਈ ਕੁਝ ਗੁਆਉਣਾ ਵੀ ਪੈਂਦਾ ਹੈ। 

ਇਸ ਲਈ ਸਕੂਲ ਵਾਲਿਆਂ ਨੂੰ ਚਾਹੇ ਸਵੇਰ ਸਮੇਂ ਕੁਝ ਕੁ ਦਿੱਕਤਾਂ ਪੇਸ਼ ਆਉਣਗੀਆਂ ਪਰ ਬਾਅਦ ਵਿਚ ਸਭ ਕੁਝ ਆਮ ਵਾਂਗ ਹੀ ਹੋ ਜਾਵੇਗਾ, ਜਿਸ ਤਰ੍ਹਾਂ ਪਹਿਲਾਂ ਬੱਚੇ ਸਕੂਲ ਵਿਚ ਪਹੁੰਚਦੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ ਪਹਿਲੇ ਦਿਨ ਬੱਚੇ ਅਤੇ ਅਧਿਆਪਕ ਚਾਹੇ ਸਕੂਲ ਲੇਟ ਪੁੱਜੇ ਹੋਣਗੇ,  ਪਰ ਹੁਣ ਸਵੇਰੇ ਉੱਠਣ ਸਮੇਂ ਹੁੰਦੀ ਮੁਸ਼ਕਿਲ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਪਰ੍ਹੇ ਰੱਖਣਾ ਪਵੇਗਾ ਅਤੇ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਹੋਵੇਗਾ।   

rajwinder kaur

Content Editor

Related News