ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਵਲੋਂ ਪੱਟੀ ਸਿਟੀ ਥਾਣੇ ਦਾ ਘਿਰਾਓ

Tuesday, Dec 04, 2018 - 02:02 PM (IST)

ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਵਲੋਂ ਪੱਟੀ ਸਿਟੀ ਥਾਣੇ ਦਾ ਘਿਰਾਓ

ਪੱਟੀ (ਜ. ਬ., ਸੋਢੀ) - ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਨੇ ਆਗੂ ਧਰਮ ਸਿੰਘ, ਹਰਭਜਨ ਸਿੰਘ ਦੀ ਅਗਵਾਈ ਹੇਠ ਪੱਟੀ ਸਿਟੀ ਪੁਲਸ ਥਾਣੇ ਦਾ ਘਿਰਾਓ ਕੀਤਾ ਗਿਆ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਧਰਮ ਸਿੰਘ, ਹਰਭਜਨ ਸਿੰਘ, ਸੰਤ ਬਾਬਾ ਕਾਬਲ ਨਾਥ ਵਾਲਮੀਕਿ ਸਮਾਜ ਬੱਬਰ ਦਲ ਨੇ ਕਿਹਾ ਕਿ ਪੱਟੀ ਵਲੋਂ ਬੀਤੇ ਦਿਨੀਂ ਲੜਕੀ ਖੁਸ਼ੀ ਤੇ ਉਸ ਦੀ ਮਾਤਾ ਅਮਨਦੀਪ ਕੌਰ ਨੂੰ ਚੋਰੀ ਦੇ ਦੋਸ਼ ਹੇਠ ਜਾਂਚ ਪੜਤਾਲ ਲਈ ਥਾਣੇ ਲਿਆਂਦਾ ਗਿਆ ਸੀ । ਉਨ੍ਹਾਂ ਨੇ ਕਿਹਾ ਕਿ ਜਾਂਚ ਕਰਨ ਦਾ ਹੱਕ ਪੁਲਸ ਨੂੰ ਹੈ ਪਰ ਲੜਕੀ ਨਾਲ ਲੇਡੀ ਪੁਲਸ ਤੋਂ ਬਿਨਾਂ ਮਾਰਕੁੱਟ ਕਰਨ ਤੇ ਉਸ ਦੇ ਵਾਲ ਪੁੱਟਣਾ ਗੈਰ ਕਾਨੂੰਨੀ ਹੈ। 

ਇਸ ਮੌਕੇ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀ ਪੁਲਸ ਅਫਸਰਾਂ ਨੂੰ ਮੁਅੱਤਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਆਪਣੀ ਦਰਖਾਸਤ ਥਾਣਾ ਮੁਖੀ ਪੱਟੀ ਰਾਜੇਸ਼ ਕੱਕੜ ਨੂੰ ਕਾਰਵਾਈ ਕਰਨ ਲਈ ਦਿੱਤੀ। ਇਸ ਮੌਕੇ ਥਾਣਾ ਮੁਖੀ ਰਾਜੇਸ਼ ਕੱਕੜ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤ ਔਰਤਾਂ ਨੂੰ 7 ਦਸੰਬਰ ਤੱਕ ਇਨਸਾਫ ਦਿੱਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ, ਜਸਬੀਰ ਕੌਰ, ਦਲਬੀਰ ਕੌਰ, ਸ਼ਕਤੀ ਕੁਮਾਰ ਪ੍ਰਧਾਨ, ਸਵਿੰਦਰ ਸਿੰਘ ਆਦਿ ਹਾਜ਼ਰ ਸਨ।


author

rajwinder kaur

Content Editor

Related News