ਹੁਣ ਨਾਜਾਇਜ਼ ਉਸਾਰੀਆਂ ਨਾਲ ਪਾਣੀ ਤੇ ਸੀਵਰੇਜ ਦੇ ਕੱਟੇ ਜਾਣਗੇ ਕੁਨੈਕਸ਼ਨ, ਟੀਮਾਂ ਨੇ ਕੀਤੀ 4.5 ਲੱਖ ਦੀ ਵਸੂਲੀ

06/02/2023 6:30:41 PM

ਅੰਮ੍ਰਿਤਸਰ (ਰਮਨ)- ਨਾਜਾਇਜ਼ ਉਸਾਰੀਆਂ ’ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਜਲ ਸਪਲਾਈ ਸੀਵਰੇਜ ਵਿਭਾਗ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਾਜਾਇਜ਼ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਦੀ ਭਰਮਾਰ ਹੈ, ਜਿਸ ਲਈ ਸਕੱਤਰ ਰਜਿੰਦਰ ਸ਼ਰਮਾ ਦੀ ਅਗਵਾਈ ਵਿਚ ਵਿਭਾਗ ਦੀਆਂ ਟੀਮਾਂ ਰੋਜ਼ਾਨਾ ਕਾਰਵਾਈ ਕਰ ਰਹੀਆਂ ਹਨ। ਟੀਮ ਨੇ ਵੀਰਵਾਰ ਨੂੰ ਵਾਟਰ ਸਪਲਾਈ ਦੇ ਸੀਵਰੇਜ ਦੇ 9 ਨਾਜਾਇਜ਼ ਕੁਨੈਕਸ਼ਨ ਕੱਟੇ, ਜਦਕਿ ਇਕ ਕਾਲੋਨੀ ਦਾ ਜੋ ਗੈਰ-ਕਾਨੂੰਨੀ ਤੌਰ ’ਤੇ ਕੁਨੈਕਸ਼ਨ ਲਗਾਇਆ ਗਿਆ ਸੀ, ਉਸ ਨੂੰ ਵੀ ਕੱਟ ਦਿੱਤਾ ਗਿਆ। ਸ਼ਹਿਰ ਵਿਚ ਕਈ ਅਜਿਹੀਆਂ ਨਾਜਾਇਜ਼ ਕਾਲੋਨੀਆਂ ਹਨ ਜਿਨ੍ਹਾਂ ਵਿਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਤੌਰ ’ਤੇ ਕੁਨੈਕਸ਼ਨ ਲੱਗੇ ਹੋਏ ਹਨ। ਵਿਭਾਗ ਨੇ ਵੀਰਵਾਰ ਨੂੰ 4.5 ਲੱਖ ਰੁਪਏ ਦੀ ਵਸੂਲੀ ਕੀਤੀ।

ਇਹ ਵੀ ਪੜ੍ਹੋ- ਕਲਯੁਗੀ ਸਹੁਰਿਆਂ ਦਾ ਕਾਰਾ, ਰੋਟੀ 'ਚ ਜ਼ਹਿਰ ਦੇ ਕੇ ਮਾਰੀ ਨੂੰਹ

ਕਮਿਸ਼ਨਰ ਰਿਸ਼ੀ ਦੇ ਸਖ਼ਤ ਹੁਕਮ ਹਨ ਕਿ ਸ਼ਹਿਰ ਵਿਚ ਸਾਰੇ ਗੈਰ-ਕਾਨੂੰਨੀ ਵਾਟਰ ਸਪਲਾਈ ਸੀਵਰੇਜ ਦੇ ਕੁਨੈਕਸ਼ਨ ਕੱਟੇ ਜਾਣ ਅਤੇ ਡਿਫਾਲਟਰ ਅਦਾਰਿਆਂ ਦੇ ਵੀ ਕੁਨੈਕਸ਼ਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਵਸੂਲੀ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News