ਲੁਧਿਆਣਾ ਦੇ ਹੋਟਲਾਂ ''ਤੇ ਵਧੇਗੀ ਸਖ਼ਤੀ! ਹੋ ਸਕਦੈ ਐਕਸ਼ਨ

Monday, Dec 16, 2024 - 03:02 PM (IST)

ਲੁਧਿਆਣਾ ਦੇ ਹੋਟਲਾਂ ''ਤੇ ਵਧੇਗੀ ਸਖ਼ਤੀ! ਹੋ ਸਕਦੈ ਐਕਸ਼ਨ

ਲੁਧਿਆਣਾ (ਹਿਤੇਸ਼)– ਮਹਾਨਗਰ ’ਚ ਪਾਰਕਿੰਗ ਨਿਯਮਾਂ ਦੀ ਉਲੰਘਣਾ ਦੇ ਦਾਇਰੇ ’ਚ ਆਉਣ ਵਾਲੇ ਹੋਟਲਾਂ ’ਤੇ ਆਉਣ ਵਾਲੇ ਦਿਨਾਂ ’ਚ ਸਖ਼ਤੀ ਵਧੇਗੀ। ਇਸ ਸਬੰਧੀ ਕੋਰਟ ’ਚ ਚੱਲ ਰਹੇ ਕੇਸ ’ਚ ਸ਼ਿਕਾਇਤਕਰਤਾ ਵੱਲੋਂ ਇਹ ਮੁੱਦਾ ਚੁੱਕਿਆ ਹੈ ਕਿ ਜ਼ਿਆਦਾਤਰ ਹੋਟਲਾਂ ਦਾ ਨਿਰਮਾਣ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਕੀਤਾ ਗਿਆ ਹੈ ਅਤੇ ਉਨ੍ਹਾਂ ’ਚ ਪਾਰਕਿੰਗ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਮਚੀ ਤਰਥੱਲੀ! ਤੀਜੀ ਜਮਾਤ ਦੀ ਵਿਦਿਆਰਥਣ ਦੀ ਹੋਈ ਮੌਤ

ਇਸ ਤੋਂ ਇਲਾਵਾ ਜਿਨ੍ਹਾਂ ਹੋਟਲਾਂ ਵੱਲੋਂ ਨਗਰ ਨਿਗਮ ਦੀ ਮਨਜ਼ੂਰੀ ਦੇ ਨਾਲ ਨਿਰਮਾਣ ਕੀਤਾ ਗਿਆ ਹੈ, ਉਨ੍ਹਾਂ ’ਚ ਪਾਰਕਿੰਗ ਲਈ ਛੱਡੀ ਗਈ ਜਗ੍ਹਾ ਦੀ ਵਰਤੋਂ ਕਿਸੇ ਹੋਰ ਕਮਰਸ਼ੀਅਲ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਹੋਟਲਾਂ ’ਚ ਆਉਣ ਵਾਲੇ ਲੋਕਾਂ ਦੇ ਵਾਹਨ ਸੜਕ ਦੀ ਜਗ੍ਹਾ ’ਚ ਖੜ੍ਹੇ ਹੋਣ ਦੀ ਵਜ੍ਹਾ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ, ਜਿਸ ਨੂੰ ਲੈ ਕੇ ਕੋਰਟ ਵੱਲੋਂ ਨਗਰ ਨਿਗਮ ਅਤੇ ਸਰਕਾਰ ਤੋਂ 15 ਜਨਵਰੀ ਤੱਕ ਰਿਪੋਰਟ ਮੰਗੀ ਗਈ ਹੈ, ਜਿਸ ’ਚ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪ੍ਰਪੋਜ਼ਲ ਪੇਸ਼ ਕਰਨ ਲਈ ਬੋਲਿਆ ਗਿਆ ਹੈ।

ਇਹ ਕੀਤੀ ਗਈ ਹੈ ਟਿੱਪਣੀ

ਇਸ ਮਾਮਲੇ ’ਚ ਕੋਰਟ ਵੱਲੋਂ ਨਗਰ ਨਿਗਮ ਖਿਲਾਫ ਸਖ਼ਤ ਟਿੱਪਣੀ ਕੀਤੀ ਗਈ ਹੈ। ਕੋਰਟ ਮੁਤਾਬਕ ਨਗਰ ਨਿਗਮ ਨੂੰ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੇ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ’ਚ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ ਸਪੱਸ਼ਟ ਗਾਈਡ ਲਾਈਨਜ਼ ਹੈ। ਜੇਕਰ ਨਗਰ ਨਿਗਮ ਆਪਣੀ ਡਿਊਟੀ ਨਿਭਾਉਣ ’ਚ ਨਾਕਾਮ ਸਾਬਿਤ ਹੋਵੇ ਤਾਂ ਸਰਕਾਰ ਨੂੰ ਉਸ ਦੇ ਖਿਲਾਫ ਐਕਸ਼ਨ ਲੈਣ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ

6 ਸਾਲ ਤੋਂ ਸੀਲਿੰਗ ਦੇ ਨਾਂ ’ਤੇ ਹੋ ਰਹੀ ਹੈ ਡਰਾਮੇਬਾਜ਼ੀ

ਇਹ ਮਾਮਲਾ 2018 ਤੋਂ ਚੱਲ ਰਿਹਾ ਹੈ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਰ ਵਾਰ ਕੋਰਟ ਕੇਸ ਦੀ ਸੁਣਵਾਈ ਦੌਰਾਨ ਰਿਪੋਰਟ ਦੇਣ ਲਈ ਨਾਜਾਇਜ਼ ਨਿਰਮਾਣ ਦੀ ਕੈਟਾਗਰੀ ’ਚ ਆਉਣ ਵਾਲੇ ਹੋਟਲਾਂ ’ਤੇ ਸੀਲਿੰਗ ਦੀ ਕਾਰਵਾਈ ਕੀਤੀ ਜਾਂਦੀ ਹੈ ਪਰ ਇਹ ਡਰਾਈਵ ਖਾਨਾਪੂਰਤੀ ਤੋਂ ਜ਼ਿਆਦਾ ਕੁਝ ਸਾਬਿਤ ਨਹੀਂ ਹੋਈ, ਕਿਉਂਕਿ ਹੋਟਲਾਂ ’ਤੇ ਲਗਾਈ ਗਈ ਸੀਲਿੰਗ ਕੁਝ ਦੇਰ ਬਾਅਦ ਖੁੱਲ੍ਹ ਜਾਂਦੀ ਹੈ, ਜਿਸ ਦਾ ਸਬੂਤ ਭਾਰਤ ਨਗਰ ਚੌਕ ’ਚ ਸਥਿਤ ਹੋਟਲ ਸੂਰੀਆ ਦੇ ਰੂਪ ’ਚ ਸਾਹਮਣੇ ਆਇਆ ਹੈ।

ਗਲਤ ਤਰੀਕੇ ਨਾਲ ਰੈਗੂਲਰ ਕਰਨ ਦੀ ਵੀ ਹੋ ਰਹੀ ਹੈ ਚਰਚਾ, ਨਹੀਂ ਜਮ੍ਹਾਂ ਹੋਈ ਪੂਰੀ ਫੀਸ

ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਕਈ ਹੋਟਲਾਂ ਨੂੰ ਗਲਤ ਤਰੀਕੇ ਨਾਲ ਰੈਗੂਲਰ ਕਰਨ ਦੀ ਚਰਚਾ ਹੋ ਰਹੀ ਹੈ, ਜਿਸ ਦੇ ਲਈ ਦਲਾਲਾਂ ਜ਼ਰੀਏ ਮੋਟੀ ਰਿਸ਼ਵਤ ਲੈ ਕੇ ਹੋਟਲਾਂ ਨੂੰ 1997 ਤੋਂ ਪੁਰਾਣੇ ਦੱਸ ਕੇ ਪਾਰਕਿੰਗ ਨਿਯਮਾਂ ਦੀ ਉਲੰਘਣਾ ਤੋਂ ਛੂਟ ਦਿੱਤੀ ਗਈ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਹੋਟਲ ਪੁਰਾਣੇ ਸ਼ਹਿਰ ਦੇ ਏਰੀਆ ’ਚ ਸਥਿਤ ਹਨ ਪਰ ਉਨ੍ਹਾਂ ਦੀ ਪੂਰੀ ਫੀਸ ਹੁਣ ਤੱਕ ਨਗਰ ਨਿਗਮ ਦੇ ਖਜ਼ਾਨੇ ’ਚ ਜਮ੍ਹਾਂ ਨਹੀਂ ਹੋਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਜਿੱਤ ਲਏ 2,11,42,495 ਰੁਪਏ ਦੇ ਇਨਾਮ

ਜਵਾਹਰ ਨਗਰ ਕੈਂਪ ਅਤੇ ਘੰਟਾਘਰ ਕੋਲ ਸਥਿਤ ਹੋਟਲਾਂ ਨੂੰ ਨਹੀਂ ਮਿਲ ਸਕਦੀ ਫਾਇਰ ਬ੍ਰਿਗੇਡ ਦੀ ਐੱਨ. ਓ. ਸੀ.

ਨਾਜਾਇਜ਼ ਤੌਰ ’ਤੇ ਚੱਲ ਰਹੇ ਹੋਟਲਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਜਵਾਹਰ ਨਗਰ ਕੈਂਪ ਅਤੇ ਘੰਟਾਘਰ ਨੇੜੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ’ਚ ਦੇਖਣ ਨੂੰ ਮਿਲ ਸਕਦੇ ਹਨ, ਜਿਨ੍ਹਾਂ ਦੇ ਨਿਰਮਾਣ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਹੀ ਰੈਗੁੂਲਰ ਕਰਨ ਦਾ ਨਿਯਮ ਹੈ। ਇਹ ਹੋਟਲ ਕਾਫੀ ਘੱਟ ਜਗ੍ਹਾ ਅਤੇ ਤੰਗ ਗਲੀਆਂ ’ਚ ਸਥਿਤ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਫਾਇਰ ਬ੍ਰਿਗੇਡ ਦੀ ਐੱਨ. ਓ. ਸੀ. ਵੀ ਨਹੀਂ ਮਿਲ ਸਕਦੀ ਹੈ, ਜਿਸ ਦੇ ਬਾਵਜੂਦ ਫਾਇਰ ਬ੍ਰਿਗੇਡ ਦੀ ਕਾਰਵਾਈ ਸਿਰਫ ਨੋਟਿਸ ਜਾਰੀ ਕਰਨ ਤੱਕ ਹੀ ਸੀਮਿਤ ਹੈ। ਇਥੋਂ ਤੱਕ ਕਿ ਘੰਟਾਘਰ ਚੌਕ ਨੇੜੇ ਸਥਿਤ ਇਕ ਹੋਟਲ ਦੀ ਐੱਨ. ਓ. ਸੀ. ਰੱਦ ਕਰਨ ਦੀ ਕਾਫੀ ਦੇਰ ਬਾਅਦ ਵੀ ਫਾਇਰ ਬ੍ਰਿਗੇਡ ਵਿੰਗ ਦੇ ਅਫਸਰ ਉਸ ਨੂੰ ਸੀਲ ਕਰਨ ਦੀ ਹਿੰਮਤ ਨਹੀਂ ਜੁਟਾ ਸਕੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ

ਲਿਸਟ ’ਚ ਸ਼ਾਮਲ ਹੋਣਗੇ ਨਵੇਂ ਮਾਮਲੇ

ਨਗਰ ਨਿਗਮ ਵੱਲੋਂ ਹੁਣ ਤੱਕ ਉਨ੍ਹਾਂ ਹੋਟਲਾਂ ਨੂੰ ਹੀ ਪਾਰਕਿੰਗ ਨਿਯਮਾਂ ਦੀ ਉਲੰਘਣਾ ਜਾਂ ਨਾਜਾਇਜ਼ ਨਿਰਮਾਣ ਦੇ ਦੋਸ਼ ’ਚ ਕਾਰਵਾਈ ਦੇ ਦਾਇਰੇ ’ਚ ਲਿਆ ਗਿਆ ਹੈ, ਜਿਨ੍ਹਾਂ ਦੇ ਨਾਂ ’ਤੇ ਕੋਰਟ ਵਿਚ ਚੱਲ ਰਹੇ ਕੇਸ ਦੀ ਲਿਸਟ ’ਚ ਸ਼ਾਮਲ ਹਨ ਪਰ ਹੁਣ ਕੋਰਟ ਵੱਲੋਂ ਇਸ ਹਾਲਾਤ ਨਾਲ ਨਜਿੱਠਣ ਲਈ ਪੱਕੇ ਤੌਰ ’ਤੇ ਹੱਲ ਕੱਢਣ ਲਈ ਬੋਲਿਆ ਗਿਆ ਹੈ ਤਾਂ ਨਗਰ ਨਿਗਮ ਨੂੰ ਨਵੇਂ ਸਿਰੇ ਤੋਂ ਸਰਵੇ ਕਰਨਾ ਹੋਵੇਗ। ਇਸ ਤੋਂ ਬਾਅਦ ਲਿਸਟ ਵਿਚ ਨਵੇਂ ਮਾਮਲੇ ਵੀ ਸ਼ਾਮਲ ਹੋਣਗੇ, ਕਿਉਂਕਿ ਜਦ ਤੋਂ ਕੇਸ ਚੱਲ ਰਿਹਾ ਹੈ, ਉਸ ਨੂੰ ਲੈ ਕੇ ਹੁਣ ਤੱਕ ਕਈ ਨਵੇਂ ਹੋਟਲਾਂ ਦਾ ਨਾਜਾਇਜ਼ ਨਿਰਮਾਣ ਹੋ ਗਿਆ ਹੈ, ਜਿਨ੍ਹਾਂ ’ਚ ਪਾਰਕਿੰਗ ਨਿਯਮਾਂ ਦੀ ਉਲੰਘਣਾ ਨਾਲ ਓਵਰਕਵਰੇਜ ਕੀਤੀ ਗਈ ਹੈ। ਇਸੇ ਤਰ੍ਹਾਂ ਕਈ ਹੋਟਲ ਰਿਹਾਇਸ਼ੀ ਇਲਾਕੇ ’ਚ ਚੱਲ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News