ਪੰਜਾਬ ਦੇ ਲੋਕਾਂ ਦੇ ਸਿਰ ''ਤੇ ਲਟਕ ਰਹੀ ਤਲਵਾਰ! ਮੰਡਰਾ ਰਿਹੈ ਵੱਡਾ ਖ਼ਤਰਾ
Monday, Dec 16, 2024 - 09:49 AM (IST)
ਚੰਡੀਗੜ੍ਹ (ਪਾਲ)- ਸਿਹਤ ਵਿਭਾਗ ਮੁਤਾਬਕ ਪੰਜਾਬ ’ਚ ਕੈਂਸਰ ਦੇ ਮਾਮਲੇ 2025 ਤੱਕ 43,196 ਤੱਕ ਪਹੁੰਚਣ ਦੀ ਸੰਭਾਵਨਾ ਹੈ, ਜੋ 2020 ਨਾਲੋਂ 13 ਫ਼ੀਸਦੀ ਜ਼ਿਆਦਾ ਹੈ। ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਮਾਮਲੇ ਔਰਤਾਂ ’ਚ ਹੁੰਦੇ ਹਨ, ਜਿਨ੍ਹਾਂ ’ਚ ਛਾਤੀ ਤੇ ਬੱਚੇਦਾਨੀ ਦਾ ਕੈਂਸਰ ਸਭ ਤੋਂ ਆਮ ਹੈ, ਜਦਕਿ ਪੁਰਸ਼ਾਂ ’ਚ ਸਭ ਤੋਂ ਜ਼ਿਆਦਾ ਐਸੋਫੈਗਸ (ਭੋਜਨ ਨਲੀ) ਕੈਂਸਰ ਹੈ, ਜੋ ਸ਼ਰਾਬ ਅਤੇ ਫੈਟ ਕਾਰਨ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਜਿੱਤ ਲਏ 2,11,42,495 ਰੁਪਏ ਦੇ ਇਨਾਮ
ਨੈਸ਼ਨਲ ਸੈਂਟਰ ਫਾਰ ਡਿਸੀਜ਼ ਇਨਫਾਰਮੈਟਿਕਸ ਐਂਡ ਰਿਸਰਚ, ਬੇਂਗਲੁਰੂ ਦੇ ਨਵੇਂ ਅੰਕੜਿਆਂ ਮੁਤਾਬਕ ਪੰਜਾਬ ’ਚ 2025 ਤੱਕ ਪੁਰਸ਼ਾਂ ’ਚ ਕੈਂਸਰ ਦੇ 19,991 ਤੇ ਔਰਤਾਂ ’ਚ 23, 205 ਯਾਨੀ ਕੁੱਲ 43,196 ਮਾਮਲੇ ਹਨ। 2020 ’ਚ 38,636 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਪੁਰਸ਼ਾਂ ਦੇ 18, 043 ਮਾਮਲੇ ਤੇ ਔਰਤਾਂ ਦੇ 20, 593 ਮਾਮਲੇ ਹਨ। 2019 ’ਚ ਇਹ ਗਿਣਤੀ 37,744 ਸੀ , 2018 ’ਚ 36,888, 2021 ’ਚ 39,521 ਤੇ 2022 ’ਚ ਇਹ ਗਿਣਤੀ 40,435 ਸੀ।
ਪੀ. ਜੀ. ਆਈ. ’ਚ ਸਭ ਤੋਂ ਜ਼ਿਆਦਾ ਮਰੀਜ਼ ਪੰਜਾਬ ਤੋਂ
ਪੀ.ਜੀ. ਆਈ. ’ਚ 2011 ਤੋਂ 2015 ਤਕ ਦੀ ਰਿਪੋਰਟ ਨੂੰ ਦੇਖੀਏ ਤਾਂ ਕੈਂਸਰ ਦੇ ਇਲਾਜ ਲਈ ਸਭ ਤੋਂ ਜ਼ਿਆਦਾ ਮਰੀਜ਼ ਪੰਜਾਬ ਤੋਂ ਆਏ ਹਨ। ਪੰਜਾਬ ਤੋਂ ਬਾਅਦ ਦੂਜੇ ਸਥਾਨ ’ਤੇ ਹਰਿਆਣਾ, ਤੀਜੇ ਸਥਾਨ ’ਤੇ ਹਿਮਾਚਲ ਪ੍ਰਦੇਸ਼ ਹੈ। ਰਿਪੋਰਟ ਮੁਤਾਬਕ ਚੰਡੀਗੜ੍ਹ ਇਸ ਸੂਚੀ ’ਚ ਪੰਜਵੇਂ ਸਥਾਨ ’ਤੇ ਰਿਹਾ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ
ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਸੈਂਟਰ ’ਚ ਸਭ ਤੋਂ ਜ਼ਿਆਦਾ ਮਰੀਜ਼ ਪੰਜਾਬ ਤੋਂ ਆਉਂਦੇ ਹਨ, ਜਿਨ੍ਹਾਂ ਦੀ ਗਿਣਤੀ 75 ਤੋਂ 80 ਫ਼ੀਸਦੀ ਤੱਕ ਹੈ ਜਦਕਿ ਨਿਊ ਚੰਡੀਗੜ੍ਹ ਹੋਮੀ ਭਾਬਾ ਕੈਂਸਰ ਹਸਪਤਾਲ ’ਚ 52 ਫ਼ੀਸਦੀ ਮਰੀਜ਼ ਪੰਜਾਬ ਤੋਂ ਤੇ 58 ਫ਼ੀਸਦੀ ਮਰੀਜ਼ ਦੂਜੇ ਸੂਬਿਆਂ ਤੋਂ ਹਨ। ਇਥੋਂ ਤਕ ਕਿ ਬਿਹਾਰ ਤੇ ਓਡਿਸ਼ਾ ਤੋਂ ਵੀ ਮਰੀਜ਼ ਆ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8