ਸ੍ਰੀ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਜ਼ਰੂਰੀ ਖ਼ਬਰ, Traffic Route ਹੋਇਆ ਜਾਰੀ

Friday, Dec 20, 2024 - 10:10 AM (IST)

ਸ੍ਰੀ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਜ਼ਰੂਰੀ ਖ਼ਬਰ, Traffic Route ਹੋਇਆ ਜਾਰੀ

ਖਮਾਣੋਂ (ਜਟਾਣਾ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ’ਚ 25 ਤੋਂ 27 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪੁਲਸ ਵੱਲੋਂ ਵਨ ਵੇਅ ਟ੍ਰੈਫਿਕ ਦਾ ਰੂਟ ਜਾਰੀ ਕੀਤਾ ਹੈ। ਸ਼ਹੀਦੀ ਸਭਾ ਦੌਰਾਨ ਕਿਸੇ ਵੀ ਵਾਹਨ ਦੀ ਫ਼ਤਹਿਗੜ੍ਹ ਸਾਹਿਬ-ਸਰਹਿੰਦ ਆਉਣ ਲਈ ਐਂਟਰੀ ਨਹੀਂ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸ਼ਹੀਦੀ ਸਭਾ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪਟਿਆਲਾ ਵੱਲੋਂ ਮਾਧੋਪੁਰ ਚੌਂਕ ਰਾਹੀਂ ਆਉਣ ਵਾਲੀ ਟ੍ਰੈਫਿਕ ਵਾਇਆ ਰੇਲਵੇ ਅੰਡਰਬ੍ਰਿਜ ਰਾਹੀਂ ਸ਼ਮਸ਼ੇਰ ਨਗਰ ਚੌਂਕ ਤੋਂ ਵਿਕਟੋਰੀਆ ਸਟਰੀਟ ਪਾਰਕਿੰਗ (ਸਰਹਿੰਦ-ਚੰਡੀਗੜ੍ਹ ਰੋਡ) ਹੋ ਕੇ ਜਾਵੇਗੀ ਤੇ ਵਿਕਟੋਰੀਆ ਸਟਰੀਟ ਤੋਂ ਵਾਪਸ ਪਟਿਆਲਾ-ਨਾਭਾ-ਖੰਨਾ ਤੇ ਜੀ. ਟੀ. ਰੋਡ ਸਾਈਡ ਨੂੰ ਜਾਣ ਵਾਲੀ ਟ੍ਰੈਫਿਕ ਸ਼ਮਸ਼ੇਰ ਨਗਰ ਚੌਂਕ ਤੋਂ ਬਾਈਪਾਸ ਓਵਰਬ੍ਰਿਜ, ਗੋਲ ਚੌਂਕ ਰਾਹੀਂ ਚਾਵਲਾ ਚੌਂਕ ਜੀ. ਟੀ. ਰੋਡ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਦੇ ਦਫ਼ਤਰ

ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਵਿਕਟੋਰੀਆ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਂਕ ਤੋਂ ਵਾਇਆ ਅੱਤੇਵਾਲੀ ਨੇੜੇ ਸੁਰਾਪੁਰੀਆ ਡੇਰਾ ਪਾਰਕਿੰਗ ਵਿਸ਼ਵ ਯੂਨੀਵਰਸਿਟੀ ਤੋਂ ਨਿਕਾਸੀ ਗੇਟ ਰਾਹੀਂ ਵਾਪਸ ਅੱਤੇਵਾਲੀ ਮੰਡੋਫਲ ਚੌਂਕ ਤੋਂ ਵਾਪਸ ਵਿਕਟੋਰੀਆ ਸਟਰੀਟ ਪਾਰਕਿੰਗ ਹੋ ਕੇ ਜਾਵੇਗੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਜੀ. ਟੀ. ਰੋਡ ਨਵਾਂ ਬੱਸ ਸਟੈਂਡ ਸਰਹਿੰਦ ਤੋਂ ਦਾਣਾ ਮੰਡੀ ਪਾਰਕਿੰਗ ’ਚ ਜਾਣ ਵਾਲੀ ਟ੍ਰੈਫਿਕ ਵਾਪਸ ਪਟਿਆਲਾ-ਨਾਭਾ-ਖੰਨਾ ਜਾਣ ਲਈ ਦਾਣਾ ਮੰਡੀ ਭੱਟੀ ਰੋਡ ਰਾਹੀਂ ਬਾਈਪਾਸ ਓਵਰਬ੍ਰਿਜ ਤੋਂ ਜੀ. ਟੀ. ਰੋਡ ਚਾਵਲਾ ਚੌਂਕ ਹੋ ਕੇ ਜਾਵੇਗੀ।

ਇਹ ਵੀ ਪੜ੍ਹੋ : ਭਲਕੇ ਕਿਤੇ ਫਸ ਨਾ ਜਾਇਓ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ Advisory

ਨਵੀਂ ਦਾਣਾ ਮੰਡੀ ਪਾਰਕਿੰਗ ਸਰਹਿੰਦ ਤੋਂ ਮਿੰਨੀ ਬੱਸ ਸੇਵਾ ਵਿਸ਼ਕਰਮਾ ਚੌਂਕ ਭੱਟੀ ਰੋਡ ਤੋਂ ਅੰਦਰਲੇ ਓਵਰਬ੍ਰਿਜ ਰਾਹੀਂ ਚੂੰਗੀ ਨੰਬਰ-4 ਸਰਹਿੰਦ ਮੰਡੀ ਆਵੇਗੀ ਅਤੇ ਚੂੰਗੀ ਨੰਬਰ-4 ਤੋਂ ਬਾਈਪਾਸ ਓਵਰਬ੍ਰਿਜ ਰਾਹੀਂ ਚਾਵਲਾ ਚੌਂਕ ਜੀ. ਟੀ. ਰੋਡ ਹੁੰਦੇ ਹੋਏ ਨਵਾਂ ਬੱਸ ਸਟੈਂਡ ਜੀ. ਟੀ. ਰੋਡ ਤੋਂ ਨਵੀਂ ਦਾਣਾ ਮੰਡੀ ਪਾਰਕਿੰਗ ’ਚ ਵਾਪਸ ਆਵੇਗੀ। ਇਸੇ ਤਰ੍ਹਾਂ ਮਾਡਰਨ ਰਿਜ਼ੋਰਟ ਬਹਾਦਰਗੜ੍ਹ ਬੱਸੀ ਪਠਾਣਾ ਰੋਡ ਤੋਂ ਫ਼ਤਹਿਹਗੜ੍ਹ ਸਾਹਿਬ ਆਉਣ ਵਾਲੀ ਟ੍ਰੈਫਿਕ ਟੀ-ਪੁਆਇੰਟ ਤਲਾਣੀਆਂ ਤੋਂ ਪਿੰਡ ਤਲਾਣੀਆਂ ਨੂੰ ਵਾਪਸ ਬੱਸੀ ਪਠਾਣਾ ਸਾਈਡ ਹੋ ਜਾਵੇਗੀ। ਇਹ ਟ੍ਰੈਫਿਕ ਯੂ-ਟਰਨ ਨਹੀਂ ਲੈ ਸਕੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News