ਵੀ. ਐੱਮ. ਜਿਊਲਰਸ ਦਾ ਕਾਰੀਗਰ 10 ਲੱਖ ਦਾ ਸੋਨਾ ਲੈ ਕੇ ਫਰਾਰ
Monday, Dec 19, 2022 - 11:08 AM (IST)
ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਦੇ ਸਰਾਫ਼ਾ ਮਾਰਕੀਟ ਗੁਰੂ ਬਾਜ਼ਾਰ ਦੇ ਵੀ. ਐੱਮ. ਜਿਊਲਰ ਦੇ ਕਾਰੀਗਰ ਵੱਲੋਂ 10 ਲੱਖ ਰੁਪਏ ਦੀ ਕੀਮਤ ਦਾ ਸੋਨਾ ਲੈ ਕੇ ਫਰਾਰ ਹੋਣ ਦੀ ਸੂਚਨਾ ਹੈ। ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਅੰਦਾਜ਼ਾ ਹੈ ਕਿ ਦੋਸ਼ੀ ਸ਼ਹਿਰ ਛੱਡ ਕੇ ਕਿਤੇ ਦੂਰ ਨਿਕਲ ਚੁੱਕਾ ਹੈ ਪਰ ਉਸ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਟਰਸਾਈਕਲ ਤੋਂ ਮਾਰੀ ਛਾਲ
ਥਾਣਾ ਡੀ. ਡਵੀਜ਼ਨ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਵਿਸ਼ਾਲ ਮਹਿਰਾ ਨੇ ਦੱਸਿਆ ਕਿ ਉਸ ਦੀ ਗੁਰੂ ਬਾਜ਼ਾਰ, ਪਟੇਲ ਚੌਕ, ਰਾਜਾ ਮਾਰਕੀਟ ’ਚ ਜਿਊਲਰੀ ਸ਼ਾਪ ਹੈ। ਇੱਥੇ ਉਸ ਨੇ ਕੋਲਕਾਤਾ ਦੇ ਹੁਗਲੀ ਨਿਵਾਸੀ ਮੀਆਂ ਹਮੀਦ ਉਰਫ਼ ਇਮਰਾਨ ਨਾਮਕ ਵਿਅਕਤ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ ਰੱਖਿਆ ਹੋਇਆ ਸੀ। ਇਸੇ ਦੌਰਾਨ ਉਕਤ ਵਿਅਕਤੀ ਬਦਨੀਅਤ ਹੋ ਗਿਆ ਅਤੇ ਉਸ ਨੇ ਗਹਿਣਾ ਬਣਾਉਣ ਲਈ ਦਿੱਤੇ ਗਏ ਸੋਨੇ ਨੂੰ ਚੋਰੀ ਕਰ ਲਿਆ। ਥਾਣਾ ਡੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਖੌਤੀ ਦੋਸ਼ੀ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਵੱਲੋਂ ਉਸ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਨੂੰ ਲੈ ਕੇ ਹੁਣ ਸਾਹਮਣੇ ਆਈ ਇਹ ਗੱਲ
ਜਾਂਚ ਅਧਿਕਾਰੀ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਪਹਿਲਾਂ ਆਈ ਹੋਈ ਸੀ ਜਦਕਿ ਸ਼ਿਕਾਇਤਕਰਤਾ ਵੱਲੋਂ ਚੋਰੀ ਹੋਏ ਮਾਲ ਦੇ ਸਟਾਕ ਸਬੰਧਤ ਜਾਂਚ ਕਰਨ ਲਈ ਕੁਝ ਸਮਾਂ ਲੱਗ ਗਿਆ ਸੀ। ਇਸ ਦੇ ਬਾਅਦ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਸੋਨੇ ਦੀ ਕੀਮਤ ਲਗਭਗ 10 ਲੱਖ ਰੁਪਏ ਦੱਸੀ ਜਾ ਰਹੀ ਹੈ ਜਦਕਿ ਚੋਰੀ ਇਸ ਤੋਂ ਵੀ ਵੱਧ ਹੋ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।