ਭਾਰਤ-ਪਾਕਿ ਸਰਹੱਦ ''ਤੇ ਸ਼ੱਕੀ ਹਾਲਤ ''ਚ ਫੜਿਆ ਨੌਜਵਾਨ

Saturday, Feb 29, 2020 - 06:33 PM (IST)

ਭਾਰਤ-ਪਾਕਿ ਸਰਹੱਦ ''ਤੇ ਸ਼ੱਕੀ ਹਾਲਤ ''ਚ ਫੜਿਆ ਨੌਜਵਾਨ

ਗੁਰਦਾਸਪੁਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਨੌਜਵਾਨ ਨੂੰ ਸ਼ੱਕੀ ਹਾਲਤ 'ਚ ਭਾਰਤ ਤੋਂ ਪਾਕਿਸਤਾਨ ਸਰਹੱਦ ਵਿਚ ਦਾਖਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ।
ਸੂਤਰਾਂ ਮੁਤਾਬਕ ਰਾਤ ਲਗਭਗ 12:15 ਵਜੇ ਜ਼ਿਲਾ ਗੁਰਦਾਸਪੁਰ ਵਿਚ ਪੈਂਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਨੰਗਲੀ ਬੀ. ਓ. ਪੀ. ਦੇ ਕੋਲ ਲਾਈ ਕੰਡਿਆਲੀ ਤਾਰ ਨੇੜੇ ਇਕ ਨੌਜਵਾਨ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫੜਿਆ। ਫੜੇ ਗਏ ਨੌਜਵਾਨ ਨੇ ਪੁੱਛਗਿਛ ਦੌਰਾਨ ਆਪਣਾ ਨਾਂ ਕੁਬੇਦ ਦਾਸ ਪੁੱਤਰ ਪ੍ਰਕਾਸ਼ ਰਵੀ ਦਾਸ ਵਾਸੀ ਅਕਾਦੀ, ਜ਼ਿਲਾ ਗਿਰਿਦ ਰਾਜ (ਝਾਰਖੰਡ) ਦੱਸਿਆ। ਸੂਤਰਾਂ ਮੁਤਾਬਕ ਨੌਜਵਾਨ ਮਜ਼ਦੂਰ ਲਗਦਾ ਹੈ ਅਤੇ ਉਹ ਪਾਕਿਸਤਾਨ ਕਿਉਂ ਜਾ ਰਿਹਾ ਸੀ, ਇਸ ਸਬੰਧੀ ਕੁਝ ਨਹੀਂ ਦੱਸ ਰਿਹਾ। ਕਿਹਾ ਜਾ ਰਿਹਾ ਹੈ ਕਿ ਕੋਈ ਏਜੰਟ ਉਸ ਨੂੰ ਭਾਰਤ-ਪਾਸਿਕਤਾਨ ਸਰਹੱਦ ਦੇ ਕੋਲ ਛੱਡ ਕੇ ਇਹ ਕਹਿ ਕੇ ਵਾਪਸ ਚਲਾ ਗਿਆ ਕਿ ਅੱਗੇ ਕੁਝ ਦੂਰੀ 'ਤੇ ਪਾਕਿਸਤਾਨ ਹੈ, ਫੜਿਆ ਗਿਆ ਨੌਜਵਾਨ ਵਾਰ-ਵਾਰ ਆਪਣਾ ਬਿਆਨ ਬਦਲ ਰਿਹਾ ਹੈ।


Related News