ਸਾਬਕਾ ਅਕਾਲੀ ਸਰਪੰਚ ਤੇ ਮਾਸਟਰ ਛਾਪਾ ਦੀ ਇਰਾਦਾ ਕਤਲ ਦੇ ਕੇਸ ''ਚ ਅੰਤ੍ਰਿਮ ਜ਼ਮਾਨਤ ਮਨਜ਼ੂਰ

09/14/2018 11:56:05 AM

ਝਬਾਲ (ਨਰਿੰਦਰ) : ਮਾਣਯੋਗ ਸ੍ਰੀ ਸੁਮਿਤ ਮਲਹੋਤਰਾ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਪਿਛਲੇ ਦਿਨੀਂ ਪਿੰਡ ਮੱਝੂਪੁਰ ਵਿਖੇ ਕਾਂਗਰਸੀ ਆਗੂ ਦੇ ਘਰ ਗੋਲੀਆਂ ਚਲਾਉਣ ਲਈ ਪੁਲਸ ਵਲੋਂ ਇਰਾਦਾ ਕਲਤ ਕੇਸ 'ਚ ਨਾਮਜ਼ਦ ਕੀਤੇ ਸਾਬਕਾ ਅਕਾਲੀ ਸਰਪੰਚ ਵਰਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਛਾਪਾ ਨੂੰ ਅੰਤ੍ਰਿਮ ਜ਼ਮਾਨਤ ਦਿੰਦਿਆਂ ਉਨ੍ਹਾਂ ਨੂੰ ਪੁਲਸ ਕੋਲ ਪੇਸ਼ ਹੋ ਕੇ ਸਹਿਯੋਗ ਦੇਣ ਦੇ ਹੁਕਮ ਜਾਰੀ ਕੀਤੇ ਹਨ। 

ਵਰਨਣਯੋਗ ਹੈ ਪਿਛਲੇ ਦਿਨੀਂ ਪਿੰਡ ਮੱਝੂਪੁਰ ਵਾਸੀ ਬਲਵੰਤ ਸਿੰਘ ਪੁੱਤਰ ਅਜੀਤ ਸਿੰਘ  ਨੇ ਥਾਣਾ ਝਬਾਲ ਵਿਖੇ ਆਪਣੇ ਦਰਜ ਕਰਵਾਏ ਬਿਆਨਾਂ 'ਚ ਕਿਹਾ ਸੀ ਕਿ ਉਸ ਦੇ ਭਰਾ ਮਿਲਖਾ ਸਿੰਘ ਨੇ ਆਪਣੀ ਮਾਲਕੀ ਜ਼ਮੀਨ 54 ਕਨਾਲਾਂ 16 ਮਰਲੇ  ਬਿਕਰਮਜੀਤ ਸਿੰਘ ਵਾਸੀ ਛੇਹਰਟਾ ਨੂੰ ਤਕਰੀਬਨ ਡੇਢ ਸਾਲ ਪਹਿਲਾਂ ਵੇਚੀ ਸੀ, ਜਿਸ ਦੀ ਕੀਤੀ ਨਿਸ਼ਾਨਦੇਹੀ 'ਚ ਉਨ੍ਹਾਂ ਦੀ ਜ਼ਮੀਨ ਵਧਦੀ ਸੀ ਜੋ ਉਹ ਛੱਡ ਨਹੀਂ ਰਹੇ ਸਨ। 25 ਅਗਸਤ ਨੂੰ ਬਿਕਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ, ਅਜਮੇਰ ਸਿੰਘ ਕਾਕਾ ਸਾਬਕਾ ਸਰਪੰਚ ਛਾਪਾ, ਮਨਜਿੰਦਰ ਸਿੰਘ ਪੁੱਤਰ ਮਿਲਖਾ ਸਿੰਘ ਛਾਪਾ ਅਤੇ ਸਰਪੰਚ ਵਰਿੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਇਕ ਫਾਰਚੂਨਰ ਅਤੇ ਦੋ ਸਵਿਫਟ ਕਾਰਾਂ 'ਚ 4-5 ਅਣਪਛਾਤੇ ਵਿਅਕਤੀਆਂ ਨਾਲ ਸਾਡੇ ਘਰ ਆਏ ਅਤੇ ਸਾਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸਾਡੇ 'ਤੇ ਫਾਇਰ ਕਰ ਦਿੱਤੇ। ਬਲਵੰਤ ਸਿੰਘ ਦੇ ਬਿਆਨਾਂ 'ਤੇ ਥਾਣੇਦਾਰ ਹਰਸਾ ਸਿੰਘ ਨੇ ਉਪਰੋਕਤ ਵਿਅਕਤੀਆਂ ਵਿਰੁੱਧ ਕਾਰਵਾਈ ਕਰਦਿਆਂ ਥਾਣਾ ਝਬਾਲ ਵਿਖੇ ਇਰਾਦਾ ਕਤਲ ਕੇਸ ਦਰਜ ਕਰ ਲਿਆ ਸੀ, ਜਿਸ 'ਤੇ ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਾਪੁਰ ਅਤੇ ਮਾਸਟਰ ਮਨਜਿੰਦਰ ਸਿੰਘ ਦੀ ਜ਼ਮਾਨਤ ਲਈ ਐਡਵੋਕੇਟ ਜੇ. ਐੱਸ. ਢਿੱਲੋਂ ਰਾਹੀਂ ਦਰਖਾਸਤ ਦਿੱਤੀ ਸੀ, ਜਿਸ 'ਤੇ ਅੱਜ ਮਾਣਯੋਗ ਜੱਜ ਸਾਹਿਬ ਨੇ ਵਕੀਲ ਜੇ. ਐੱਸ. ਢਿੱਲੋਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਨ੍ਹਾਂ ਉਪਰੋਤਕ ਦੋਵਾਂ ਨੂੰ ਝਬਾਲ ਪੁਲਸ ਕੋਲ ਸ਼ਾਮਲ ਹੋਣ ਲਈ ਕਿਹਾ ਹੈ।


Related News