ਇਰਾਦਾ ਕਤਲ ਮਾਮਲੇ ''ਚ ਨਾਮਜ਼ਦ ਮੁਲਜ਼ਮ ਆਇਆ ਪੁਲਸ ਅੜਿੱਕੇ

05/15/2024 2:06:08 PM

ਟਾਂਡਾ ਉੜਮੁੜ (ਪੰਡਿਤ,ਗੁਪਤਾ,ਜਸਵਿੰਦਰ) : ਰਾਣੀ ਪਿੰਡ ਵਿਚ 11 ਮਾਰਚ ਦੀ ਸ਼ਾਮ ਨੂੰ ਵਿਆਹ ਸਮਾਗਮ ਵਾਲੇ ਇਕ ਘਰ 'ਤੇ ਹਮਲਾ ਕਰਕੇ ਪਰਿਵਾਰਕ ਮੈਂਬਰਾਂ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ ਨਾਮਜ਼ਦ ਮੁਲਜ਼ਮਾਂ ਵਿਚੋਂ ਇਕ ਨੂੰ ਟਾਂਡਾ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ.ਆਈ ਰਮਨ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਲੋਕ ਰਾਮ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਜਹੂਰਾ ਦੇ ਰੂਪ ਵਿਚ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਜਸਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਰਾਣੀ ਪਿੰਡ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਸੀ, ਜਿਸ ਵਿਚ ਹੋਰ ਵੀ ਮੁਲਜ਼ਮ ਨਾਮਜ਼ਦ ਹਨ। 


Gurminder Singh

Content Editor

Related News