ਖੇਤਾਂ ’ਚ ਕੰਮ ਕਰਦੇ ਨੌਜਵਾਨ ਨੂੰ ਜ਼ਹਿਰੀਲੇ ਸੱਪ ਨੇ ਡੰਗਿਆ

Sunday, Jul 03, 2022 - 01:41 PM (IST)

ਖੇਤਾਂ ’ਚ ਕੰਮ ਕਰਦੇ ਨੌਜਵਾਨ ਨੂੰ ਜ਼ਹਿਰੀਲੇ ਸੱਪ ਨੇ ਡੰਗਿਆ

ਬਟਾਲਾ (ਸਾਹਿਲ)- ਬਟਾਲਾ ਦੇ ਕਿਸੇ ਖੇਤਾਂ ਵਿਚ ਕੰਮ ਕਰਦੇ ਇਕ ਨੌਜਵਾਨ ਨੂੰ ਜ਼ਹਿਰੀਲੇ ਸੱਪ ਵਲੋਂ ਡੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਨੌਜਵਾਨ ਪੰਮਾ ਪੁੱਤਰ ਜੋਗਿੰਦਰ ਵਾਸੀ ਪਿੰਡ ਮੰਡਿਆਲਾ ਨੇ ਦੱਸਿਆ ਕਿ ਉਹ ਪਿੰਡ ਵਿਚ ਹੀ ਕਿਸੇ ਕਿਸਾਨ ਦੇ ਖੇਤਾਂ ਵਿਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ।

ਰੋਜ਼ਾਨਾ ਦੀ ਤਰ੍ਹਾਂ ਉਹ ਬੀਤੇ ਦਿਨ ਵੀ ਖੇਤਾਂ ਵਿਚ ਕੰਮ ਕਰ ਰਿਹਾ ਸੀ। ਕੰਮ ਕਰਦੇ ਸਮੇਂ ਅਚਾਨਕ ਇਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ, ਜਿਸ ਨਾਲ ਉਸਦੀ ਹਾਲਤ ਖ਼ਰਾਬ ਹੋਣ ਲੱਗ ਪਈ। ਇਸ ਦੇ ਤੁਰੰਤ ਬਾਅਦ ਕਿਸਾਨ ਅਤੇ ਪਰਿਵਾਰਕ ਵਾਲਿਆਂ ਨੇ ਉਸ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ।


author

rajwinder kaur

Content Editor

Related News