ਛੋਟੀ ਜਿਹੀ ਗੱਲ ਪਿੱਛੇ ਹੋਈ ਜ਼ਬਰਦਸਤ ਲੜਾਈ, ਕੁੜੀ ਦੇ ਪਾੜੇ ਕੱਪੜੇ, ਪੁਲਸ 'ਤੇ ਲੱਗੇ ਗੰਭੀਰ ਇਲਜ਼ਾਮ
Monday, Apr 24, 2023 - 04:50 PM (IST)
ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਨਾਲ ਲੱਗਦੇ ਵੇਰਕਾ ਨਿਊ ਆਜ਼ਾਦ ਨਗਰ 'ਚ ਦੋ ਗੁਆਂਢੀਆਂ ਵਿਚਾਲੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਕਸ਼ਾ ਨਾਂ ਦੀ ਕੁੜੀ ਨੇ ਦੱਸਿਆ ਕਿ ਅਸੀਂ ਆਪਣੀ ਛੱਤ 'ਤੇ ਕੱਪੜੇ ਸੁੱਕਣ ਲਈ ਰੱਖੇ ਹੋਏ ਸਨ, ਜੋ ਕਿ ਹਵਾ ਨਾਲ ਉੱਡ ਕੇ ਗੁਆਂਢੀਆਂ ਦੀ ਕਾਰ 'ਤੇ ਡਿੱਗ ਪਏ। ਇਸ ਦੌਰਾਨ ਜਦੋਂ ਅਸੀਂ ਕਾਰ 'ਤੋਂ ਕੱਪੜੇ ਉਤਾਰਨ ਲਈ ਗਏ ਤਾਂ ਗੁਆਂਢੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਸਾਡੀ ਕਾਰ 'ਤੇ ਡੈਂਟ ਪਾ ਦਿੱਤਾ ਹੈ। ਇਸ ਦੇ ਨਾਲ ਉਸ ਨੇ ਦੱਸਿਆ ਕਿ ਗੁਆਂਢੀਆਂ ਨੇ ਲੜਾਈ ਦੌਰਾਨ ਉਸ ਨਾਲ ਕਾਫ਼ੀ ਮਾਰਕੁੱਟ ਅਤੇ ਕਪੜੇ ਵੀ ਪਾੜੇ ਸਨ। ਜਿਸ ਕਾਰਨ ਦੋਵਾਂ ਗੁਆਂਢੀਆਂ ਵਿਚਾਲੇ ਕਾਫ਼ੀ ਲੜਾਈ ਹੋਈ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ
ਦੀਕਸ਼ਾ ਨੇ ਪੁਲਸ ਮੁਲਾਜ਼ਮਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੈਂ ਪੁਲਸ ਨੂੰ ਫੋਨ ਕੀਤਾ ਪਰ ਪੁਲਸ ਡੇਢ ਘੰਟੇ ਬਾਅਦ ਪਹੁੰਚੀ ਸੀ। ਉਸ ਨੇ ਕਿਹਾ ਕਿ ਜਦੋਂ ਗੁਆਂਢੀਆਂ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਪੁਲਸ ਮੁਲਾਜ਼ਮਾਂ ਨੇ ਖੜ੍ਹੇ ਹੋ ਕੇ ਸਾਰੀ ਲੜਾਈ ਦੇਖੀ ਪਰ ਸਾਨੂੰ ਛੁਡਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ
ਇਸ ਸਬੰਧੀ ਜਦੋਂ ਥਾਣਾ ਸਦਰ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਔਰਤਾਂ ਆਪਸ 'ਚ ਲੜ ਰਹੀਆਂ ਸਨ ਅਤੇ ਸਾਡੇ ਪੁਲਸ ਮੁਲਾਜ਼ਮਾਂ ਨੇ ਇਸ ਲਈ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਔਰਤਾਂ ਲੜ ਰਹੀਆਂ ਸਨ ਤੇ ਸਾਡੇ ਨਾਲ ਉਸ ਸਮੇਂ ਕੋਈ ਮਹਿਲਾ ਪੁਲਸ ਮੁਲਾਜ਼ਮ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਸਾਡੇ ਥਾਣੇ ਪਹੁੰਚ ਗਿਆ ਹੈ, ਹੁਣ ਦੋਵਾਂ ਧਿਰਾਂ ਨੂੰ ਬੁਲਾ ਕੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਲਿਆ ਵੱਡਾ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।