ਦਰਾਣੀ-ਜਠਾਣੀ ਹੋਈਆਂ ਗੁੱਥਮ ਗੁੱਥੀ, ਇਕ ਦੂਜੀ ਨੂੰ ਵਾਲਾਂ ਤੋਂ ਫੜ੍ਹ ਜ਼ਮੀਨ ਤੇ ਘੜੀਸਿਆ, ਘਟਨਾ ਸੀਸੀਟੀਵੀ ਕੈਮਰੇ ਚ ਕੈਦ

Tuesday, Sep 05, 2023 - 05:27 PM (IST)

ਦਰਾਣੀ-ਜਠਾਣੀ ਹੋਈਆਂ ਗੁੱਥਮ ਗੁੱਥੀ, ਇਕ ਦੂਜੀ ਨੂੰ ਵਾਲਾਂ ਤੋਂ ਫੜ੍ਹ ਜ਼ਮੀਨ ਤੇ ਘੜੀਸਿਆ, ਘਟਨਾ ਸੀਸੀਟੀਵੀ ਕੈਮਰੇ ਚ ਕੈਦ

ਤਰਨਤਾਰਨ (ਵਿਜੈ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਜਵੰਦਾ ਵਿਖੇ ਰੱਖੜੀ ਬੰਨ੍ਹਣ ਆਈ ਨਣਾਨ ਦੇ ਵਾਪਸ ਚਲੇ ਜਾਣ ਤੋਂ ਬਾਅਦ ਦਰਾਣੀ-ਜਠਾਣੀ ਗੁੱਥਮ ਗੁੱਥੀ ਹੋ ਗਈਆਂ। ਸਾਰੀ ਘਟਨਾ ਵੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਦਰਾਣੀ ਜਠਾਣੀ ਇਕ-ਦੂਜੀ ਨੂੰ ਵਾਲਾਂ ਤੋਂ ਫੜ੍ਹ ਕਿਵੇਂ ਇਕ-ਦੂਜੀ ਨੂੰ ਘੜੀਸ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ

ਮੀਡੀਆ ਦੇ ਨਾਲ ਗੱਲਬਾਤ ਸਵਿੰਦਰ ਕੌਰ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਉਨ੍ਹਾਂ ਦੀ ਨਣਾਨ ਰੱਖੜੀ ਲੈ ਕੇ ਆਪਣੇ ਪੇਕੇ ਘਰ ਆਈ ਸੀ। ਰੱਖੜੀ ਬੰਨ੍ਹਣ ਤੋਂ ਬਾਅਦ ਉਹ ਨਣਾਨ ਆਪਣੇ ਦੂਸਰੇ ਭਰਾ ਦੇ ਘਰ ਰੱਖੜੀ ਲੈ ਕੇ ਗਈ ਜਿਸ ਘਰ ਵਿੱਚ ਮੇਰੀ ਨਣਾਨ ਦੀ ਬਜ਼ੁਰਗ ਮਾਤਾ ਭਾਵ ਮੇਰੀ ਸੱਸ ਰਹਿੰਦੀ ਹੈ ਜਿਸ ਨੂੰ ਮੇਰੀ ਨਣਾਨ ਬਿਸਕੁਟ ਦੇ ਪੈਕੇਟ ਦੇ ਆਈ ਕਿਉਂਕਿ ਉਹ ਕਾਫੀ ਬਜ਼ੁਰਗ ਹੋਣ ਕਰਕੇ ਕੁਝ ਭਾਰੀ ਚੀਜ਼ ਨਹੀਂ ਖਾ ਸਕਦੀ ਜਿਸ ਤੋਂ ਬਾਅਦ ਮਨਜੀਤ ਕੌਰ ਨੇ ਬਿਸਕੁਟ ਦਾ ਪੈਕੇਟ ਉਨ੍ਹਾਂ ਦੇ ਘਰ ਚਲਾ ਮਾਰਿਆ।

ਇਹ ਵੀ ਪੜ੍ਹੋ : ਸਟਾਲਿਨ ਦੇ ਵਿਵਾਦਿਤ ਬਿਆਨ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ, ਆਖ ਦਿੱਤੀ ਇਹ ਗੱਲ

ਜਿਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ ਸਾਡੇ ਘਰ ਬਿਸਕੁਟ ਦਾ ਪੈਕੇਟ ਕਿਉਂ ਸੁੱਟਿਆ ਤਾਂ ਮਨਜੀਤ ਕੌਰ ਨੇ ਆਪਣੀ ਨੂੰਹ ਦੇ ਨਾਲ ਰਲ ਮੇਰੀ ਕੁੱਟਮਾਰ ਕੀਤੀ ਸਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇੰਨਸਾਫ਼ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਮੀਡੀਆ ਨੇ ਦੂਸਰੀ ਧਿਰ ਮਨਜੀਤ ਕੌਰ ਦੇ ਪਤੀ ਹਰਪਾਲ ਸਿੰਘ ਅਤੇ ਨੂੰਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਈ ਕੁੱਟਮਾਰ ਨਹੀਂ ਕੀਤੀ ਸਗੋਂ ਸਵਿੰਦਰ ਕੌਰ ਵੱਲੋਂ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦੀ ਕੁੱਟਮਾਰ ਕੀਤੀ ਗਈ ਜੋ ਹਸਪਤਾਲ ਵਿਚ ਜੇਰੇ ਇਲਾਜ ਹੈ।

ਇਹ ਵੀ ਪੜ੍ਹੋ : ਅਧਿਆਪਕ ਦਿਵਸ ਮੌਕੇ ਪੰਜਾਬ ਦੇ ਸਕੂਲਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

ਇਸ ਸਬੰਧੀ ਜਦੋਂ ਮੀਡੀਆ ਨੇ ਪੁਲਿਸ ਚੌਕੀ ਨੌਸ਼ਿਹਰਾ ਪੰਨੂਆਂ ਦੇ ਇੰਚਾਰਜ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪਾਸ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ ਸ਼ਿਕਾਇਤ ਆਉਣ ਉਪਰੰਤ ਮਾਮਲੇ ਦੀ ਜਾਂਚ ਪੜਤਾਲ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News