ਮੂੰਹ ਬੰਨ੍ਹ ਕੇ ਦੋਪਹੀਆਂ ਵਾਹਨ ਚਲਾਉਣ ’ਤੇ ਲਗਾਈ ਰੋਕ ਦੇ ਬਾਵਜੂਦ ਲੋਕ ਸ਼ਰੇਆਮ ਨਿਯਮਾਂ ਦੀ ਕਰ ਰਹੇ ਉਲੰਘਣਾ

Monday, Jul 28, 2025 - 04:17 PM (IST)

ਮੂੰਹ ਬੰਨ੍ਹ ਕੇ ਦੋਪਹੀਆਂ ਵਾਹਨ ਚਲਾਉਣ ’ਤੇ ਲਗਾਈ ਰੋਕ ਦੇ ਬਾਵਜੂਦ ਲੋਕ ਸ਼ਰੇਆਮ ਨਿਯਮਾਂ ਦੀ ਕਰ ਰਹੇ ਉਲੰਘਣਾ

ਗੁਰਦਾਸਪੁਰ (ਵਿਨੋਦ)-ਪੰਜਾਬ ਸਮੇਤ ਜ਼ਿਲ੍ਹੇ ’ਚ ਆਏ ਦਿਨ ਲੁਟੇਰਿਆਂ ਵੱਲੋਂ ਮੂੰਹ ’ਤੇ ਰੁਮਾਲ ਬੰਨ੍ਹ ਕੇ ਲੁੱਟ-ਖੋਹਾਂ, ਚੋਰੀਆਂ ਸਮੇਤ ਹੋਰ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਨੂੰ ਵੇਖਦੇ ਹੋਏ ਭਾਵੇਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਰਜਿੰਦਰ ਸਿੰਘ ਬੇਦੀ ਵੱਲੋਂ ਮੂੰਹ ’ਤੇ ਰੁਮਾਲ ਬੰਨ੍ਹ ਕੇ ਵਾਹਨ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਉਸ ਦੇ ਬਾਵਜੂਦ ਸ਼ਹਿਰ ’ਚ ਕੁਝ ਲੜਕੇ-ਲੜਕੀਆਂ ਮੂੰਹ ’ਤੇ ਰੁਮਾਲ ਬੰਨ੍ਹ ਕੇ ਵਾਹਨ ਚਲਾਉਂਦੇ ਆਮ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ’ਚ ਕਈ ਅਜਿਹੇ ਵੀ ਵਾਹਨ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਅਜੇ ਤੱਕ ਆਪਣੇ ਵਾਹਨਾਂ ਨੂੰ ਨੰਬਰ ਪਲੇਟ ਹੀ ਨਹੀਂ ਲਗਵਾਈ, ਜੋ ਕਿ ਲੁੱਟਾਂ-ਖੋਹਾਂ ਅਤੇ ਕਈ ਹੋਰ ਖਤਰਨਾਕ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ, ਜੋ ਬਾਅਦ ’ਚ ਪੁਲਸ ਲਈ ਸਿਰਦਰਦੀ ਦਾ ਕਾਰਨ ਬਣਦੇ ਹਨ। ਜਦਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆ ਲੋਕ ਧੱਜੀਆਂ ਉਡਾ ਰਹੇ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ

ਜ਼ਿਕਰਯੋਗ ਹੈ ਕਿ ਲੁਟੇਰੇ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਆਪਣਾ ਮੂੰਹ ਰੁਮਾਲ ਨਾਲ ਢੱਕ ਲੈਂਦੇ ਹਨ ਤਾਂ ਕਿ ਵਾਰਦਾਤ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਸਮਾਜ ਦੇ ਸਾਹਮਣੇ ਨਾ ਆ ਸਕੇ ਅਤੇ ਉਹ ਵਾਰਦਾਤ ਨੂੰ ਕਰਨ ਤੋਂ ਬਾਅਦ ਤੁਰੰਤ ਗਾਇਬ ਹੋ ਜਾਂਦੇ ਹਨ, ਜੋ ਕਿ ਬਾਅਦ ’ਚ ਪੁਲਸ ਲਈ ਲਈ ਸਿਰਦਰਦੀ ਦਾ ਕਾਰਨ ਬਣ ਜਾਂਦੇ ਹਨ।

ਇਹ ਵੀ ਪੜ੍ਹੋਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਸ਼ਹਿਰ ’ਚ ਬਿਨਾਂ ਨੰਬਰ ਪਲੇਟ ਦੇ ਚੱਲਦੇ ਹਨ ਕਈ ਵਾਹਨ

ਸ਼ਹਿਰ ’ਚ ਕਈ ਅਜਿਹੇ ਵੀ ਦੋਪਹੀਆਂ, ਚਾਰ ਪਹੀਆਂ ਵਾਹਨ ਚੱਲਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਦੇ ਅੱਗੇ-ਪਿੱਛੇ ਕੋਈ ਵੀ ਨੰਬਰ ਪਲੇਟ ਨਜ਼ਰ ਨਹੀਂ ਆਉਂਦੀ। ਕਈ ਵਾਰ ਤਾਂ ਟ੍ਰੈਫਿਕ ਪੁਲਸ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਕੇ ਚਲਾਨ ਕੱਟਿਆ ਜਾਂਦਾ ਹੈ ਪਰ ਕਈ ਵਾਰ ਪੁਲਸ ਨੂੰ ਵੀ ਇਹ ਲੋਕ ਚਕਮਾ ਦੇ ਕੇ ਨਿਕਲ ਜਾਂਦੇ ਹਨ। ਜਦਕਿ ਚੋਰੀਆਂ, ਲੁੱਟ-ਖੋਹਾਂ, ਕਤਲ ਵਰਗੀਆਂ ਘਟਨਾਵਾਂ ’ਚ ਵੀ ਅਜਿਹੇ ਕਈ ਲੋਕ ਸ਼ਾਮਲ ਪਾਏ ਜਾਂਦੇ ਹਨ, ਜੋ ਕਿ ਅਜਿਹੀਆਂ ਘਟਨਾ ਨੂੰ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਹਨ। ਜਦਕਿ ਕਈ ਲੁਟੇਰੇ ਖਤਰਨਾਕ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲਾਹ ਦਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਫੜ ਨਾ ਸਕੇ।

ਇਹ ਵੀ ਪੜ੍ਹੋਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ

ਸਕਿਊਰਿਟੀ ਨੰਬਰ ਪਲੇਟ ਵੀ ਘੱਟ ਹੀਂ ਲੱਗੀ ਨਜ਼ਰ ਆਉਦੀ ਹੈ ਵਾਹਨਾਂ ’ਤੇ

ਜੇਕਰ ਸ਼ਹਿਰ ’ਚ ਚੱਲਦੇ ਦੋਪਹੀਆਂ, ਚਾਰ ਪਹੀਆਂ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਿ 10/15 ਫੀਸਦੀ ਵਾਹਨਾਂ ’ਤੇ ਸਕਿਊਰਿਟੀ ਨੰਬਰ ਪਲੇਟ ਨਹੀਂ ਲੱਗੀ ਹੁੰਦੀ। ਜ਼ਿਆਦਾਤਰ ਲੋਕਾਂ ਵੱਲੋਂ ਆਪਣੇ ਮਨ ਪਸੰਦ ਦੀਆਂ ਨੰਬਰ ਪਲੇਟਾਂ ਬਹੁਤ ਹੀ ਛੋਟੀਆਂ ਅਤੇ ਕਈਆਂ ਵੱਲੋਂ ਵੱਡੀਆਂ ਨੰਬਰ ਪਲੇਟਾਂ ਲਗਾਈਆਂ ਹੁੰਦੀਆਂ ਹਨ, ਜੋ ਕਿ ਕਾਨੂੰਨ ਮੁਤਾਬਕ ਗਲਤ ਹੈ। ਜਦਕਿ ਪੰਜਾਬ ਸਰਕਾਰ ਵੱਲੋਂ ਸਕਿਊਰਿਟੀ ਨੰਬਰ ਹਰ ਵਾਹਨ ਲਈ ਜ਼ਰੂਰੀ ਕੀਤੀ ਹੋਈ ਹੈ ਪਰ ਉਸ ਦੇ ਬਾਵਜੂਦ ਨਾਮਾਤਰ ਵਾਹਨ ਚਾਲਕਾਂ ਵੱਲੋਂ ਹੀ ਇਹ ਨੰਬਰ ਪਲੇਟ ਲਗਾਈ ਹੋਈ ਹੈ, ਜਿਸ ਕਾਰਨ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਟਰੇਸ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ।

ਇਹ ਵੀ ਪੜ੍ਹੋਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

ਮੂੰਹ ’ਤੇ ਰੁਮਾਲ ਬੰਨ੍ਹ ਕੇ ਵਾਹਨ ਚਲਾਉਣ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਐੱਸ. ਐੱਸ. ਪੀ.

ਇਸ ਸਬੰਧੀ ਐੱਸ. ਐੱਸ. ਪੀ. ਆਦਿੱਤਿਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ ’ਚ ਮੂੰਹ ’ਤੇ ਰੁਮਾਲ ਬੰਨ੍ਹ ਕੇ ਵਾਹਨ ਚਲਾਉਣ ਵਾਲਿਆਂ ’ਤੇ ਸਿਕੰਜ਼ਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਟ੍ਰੈਫਿਕ ਪੁਲਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਮੂੰਹ ’ਤੇ ਰੁਮਾਲ ਬੰਨ੍ਹ ਕੇ ਵਾਹਨ ਚਲਾਉਣ ਵਾਲਾ ਭਾਵੇਂ ਲੜਕਾ ਹੋਵੇ ਜਾਂ ਲੜਕੀ, ਉਸ ਦਾ ਚਲਾਨ ਜ਼ਰੂਰ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜਲਦੀ ਹੀ ਦੁਕਾਨਦਾਰ, ਪੈਟਰੋਲ ਪੰਪ ਵਾਲਿਆਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਦੁਕਾਨਦਾਰਾਂ ਨੂੰ ਵੀ ਦੁਕਾਨ ’ਤੇ ਰੁਮਾਲ ਬੰਨ੍ਹ ਕੇ ਆਉਣ ਵਾਲੇ ਵਿਅਕਤੀ ਨੂੰ ਪਹਿਲਾ ਮੰੂਹ ਤੋਂ ਰੁਮਾਲ ਲਾਹੁਣ ਲਈ ਕਹਿਣ ਅਤੇ ਬਾਅਦ ’ਚ ਸਾਮਾਨ ਦੇਣ ਲਈ ਕਿਹਾ ਜਾਵੇਗਾ ਅਤੇ ਪੈਟਰੋਲ ਪੰਪ ਵਾਲਿਆਂ ਨੂੰ ਬਿਨਾਂ ਨੰਬਰ ਦੇ ਵਾਹਨ ਚਾਲਕਾਂ ਨੂੰ ਪੈਟਰੋਲ ਨਾ ਪਾਉਣ ਦੀ ਹਦਾਇਤ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਨਾਕਾਬੰਦੀ ਕਰ ਕੇ ਵਾਹਨਾਂ ਦੇ ਸਮੇਂ-ਸਮੇਂ ਚੈਕਿੰਗ ਕੀਤੀ ਜਾ ਰਹੀ ਹੈ, ਜੇਕਰ ਕੋਈ ਵੀ ਵਾਹਨ ਚਾਲਕ ਬਿਨਾ ਨੰਬਰ ਪਲੇਟ ਦੇ ਵਾਹਨ ਚਲਾਉਦਾ ਨਜ਼ਰ ਆਏਗਾ, ਉਸ ਦਾ ਵਾਹਨ ਬਾਊਂਡ ਕਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News