ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ Alert! ਹਾਲਾਤ ਵਿਗੜਣ ''ਤੇ ਛੱਡਣੇ ਪੈ ਸਕਦੇ ਨੇ ਘਰ

Monday, Aug 25, 2025 - 06:57 PM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ Alert! ਹਾਲਾਤ ਵਿਗੜਣ ''ਤੇ ਛੱਡਣੇ ਪੈ ਸਕਦੇ ਨੇ ਘਰ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ): ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਰਾਵੀ ਦਰਿਆ ਵਿਚ ਪਾਣੀ ਦੇ ਪੱਧਰ ਵਧਣ ਕਾਰਨ ਕਈ ਪਿੰਡਾਂ ਦੇ ਵਾਸੀਆਂ ਲਈ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਪਿੰਡ ਮਕੋੜਾ, ਕਾਹਨਾ, ਨਵੀਂ ਚੰਡੀਗੜ੍ਹ, ਚੱਕਰੀ, ਸਲਾਚ, ਠਾਕਰਪੁਰ ਅਤੇ ਚੋਂਤਰਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਘਰੇਲੂ ਸਾਮਾਨ ਸੁਰੱਖਿਅਤ ਤੇ ਉੱਚੀਆਂ ਥਾਵਾਂ ‘ਤੇ ਕਰ ਲੈਣ।

ਇਹ ਖ਼ਬਰ ਵੀ ਪੜ੍ਹੋ - ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ! ਸਾਰੇ ਵਿਭਾਗਾਂ 'ਚ ਲਾਗੂ ਹੋਵੇਗਾ ਫ਼ੈਸਲਾ

ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇ ਹਾਲਾਤ ਗੰਭੀਰ ਹੋਣ ਤਾਂ ਵਾਸੀ ਨੇੜਲੇ ਰਾਹਤ ਕੇਂਦਰਾਂ ਦੀ ਸ਼ਰਨ ਲੈਣ। ਇਹ ਰਾਹਤ ਕੇਂਦਰ ਸਰਕਾਰੀ ਸਕੈਂਡਰੀ ਸਕੂਲ ਝਬਕਰਾ, ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗਾਹਲੜੀ ਵਿਚ ਬਣਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਧੱਸਿਆ! ਭਾਰੀ ਮੀਂਹ ਵਿਚਾਲੇ ਵਾਪਰਿਆ ਭਿਆਨਕ ਹਾਦਸਾ; ਟ੍ਰੈਫ਼ਿਕ ਡਾਇਵਰਟ

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਬੇਵਜ੍ਹਾ ਖ਼ਤਰਾ ਨਾ ਮੋਲ ਲੈਣ ਅਤੇ ਜਰੂਰੀ ਸੂਚਨਾਵਾਂ ਤੇ ਐਲਾਨਾਂ ਤੇ ਪੂਰੀ ਤਰ੍ਹਾਂ ਧਿਆਨ ਦੇਣ। ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਲੋਕ 1800-180-1852 ਜਾਂ 01874-266376 ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News