ਹੜ੍ਹ ਦੀ ਮਾਰ: 50 ਦੇ ਕਰੀਬ ਪਿੰਡਾਂ ਦੀ ਬਿਜਲੀ ਸਪਲਾਈ ਠੱਪ
Tuesday, Aug 26, 2025 - 10:05 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਰਾਵੀ ਦਰਿਆ ਤੋਂ 6 ਕਿਲੋਮੀਟਰ ਦੂਰੀ 'ਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਜੀਵਨ ਚੱਕ, ਬੁਗਨਾ, ਗੰਜੀ ਸਮੇਤ 66 ਕੇਵੀ ਬਿਜਲੀ ਘਰ ਗਾਲਹੜੀ ਇਸ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਜਿਸ ਕਾਰਨ 66 ਕੇਵੀ ਬਿਜਲੀ ਘਰ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਅਤੇ ਇੱਥੇ ਚੱਲਣ ਵਾਲੇ ਵੱਖ-ਵੱਖ ਫੀਡਰਾਂ ਤੋਂ ਕਰੀਬ 50 ਪਿੰਡਾਂ ਦੀ ਸਪਲਾਈ ਬਿਲਕੁਲ ਗੁੱਲ ਹੋ ਗਈ ਹੈ।
ਇਸ ਕਾਰਨ ਲੋਕਾਂ ਨੂੰ ਹਨੇਰੇ ਵਿੱਚ ਹੀ ਰਾਤ ਗੁਜ਼ਾਰਨ ਲਈ ਮਜਬੂਰ ਹੋਣਾ ਪਏਗਾ। ਉਧਰ ਗੱਲ ਕੀਤੀ ਜਾਵੇ ਤਾਂ ਰਾਵੀ ਦਾ ਪਾਣੀ ਪੱਧਰ ਬਿਲਕੁਲ ਘੱਟਣ ਦੀ ਬਜਾਏ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਰਾਤ ਜਾਗ ਕੇ ਕੱਟਣ ਦੀ ਸਲਾਹ ਬਣਾਈ ਜਾ ਰਹੀ ਹੈ ਕਿਉਂਕਿ ਪਾਣੀ ਦਾ ਪੱਧਰ ਕਿਸੇ ਵੇਲੇ ਵੀ ਵੱਧ ਸਕਦਾ ਹੈ। ਕੁਝ ਪਿੰਡਾਂ ਅੰਦਰ ਪਾਣੀ ਜਿਹੜਾ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜਿਆਦਾ ਪਰੇਸ਼ਾਨ ਹੋਣਾ ਪੈ ਰਿਹਾ ਹੈ।