ਪੈਸਿਆ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ, ਇਕ ਜਖਮੀ
Wednesday, Aug 20, 2025 - 11:25 PM (IST)

ਕਲਾਨੌਰ (ਹਰਜਿੰਦਰ ਗੋਰਾਇਆ/ਮਨਮੋਹਨ) ਸਰਹੱਦੀ ਕਸਬਾ ਕਲਾਨੌਰ ਵਿੱਚ ਅੱਜ ਦਿਨ ਦਿਹਾੜੇ ਬਾਜ਼ਾਰ ਦੇ ਨਜ਼ਦੀਕ ਸਿਰਫ ਕੁਝ ਕੁ ਪੈਸਿਆ ਦੇ ਲੈਣ ਦੇਣ ਪਿੱਛੇ ਦੋ ਧਿਰਾਂ ਆਪਸ ਦੇ ਵਿੱਚ ਟਕਰਾਈਆਂ ਜਿਸ ਤੋਂ ਬਾਅਦ ਇੱਕ ਧੜ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਕਲਾਨੌਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਨਜ਼ਦੀਕ ਅਗਵਾਨ ਰੋਡ ਦੇ ਉੱਪਰ ਦੋ ਧੜਾ ਵਿਚ ਆਪਸ ਦੇ ਵਿੱਚ ਆਹਮੋ ਸਾਹਮਣੇ ਹੋਇਆ ਹਨ ਅਤੇ ਇੱਕ ਦੇ ਵੱਲੋਂ ਗੋਲੀ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਜਿਸ ਵਿਅਕਤੀ ਦੇ ਇਹ ਗੋਲੀ ਲੱਗੀ ਹੈ ਉਸ ਨੂੰ ਇਲਾਜ ਲਈ ਕਲਾਨੌਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਜਿੱਥੋਂ ਡਾਕਟਰਾਂ ਵੱਲੋਂ ਉਸਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਉਧਰ ਇਸ ਸੰਬੰਧੀ ਜਦ ਥਾਣਾ ਮੁੱਖੀ ਕਲਾਨੌਰ ਅੰਮ੍ਰਿਤਪਾਲ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹਨਾਂ ਦਾ ਆਪਸ ਵਿੱਚ ਕੋਈ ਲੈਣ ਦੇਣ ਨੂੰ ਲੈ ਕੇ ਟਕਰਾ ਹੋਇਆ ਹੈ। ਬਾਕੀ ਪੁਲਸ ਵੱਲੋਂ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।