ਪੰਜਾਬ ''ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ਦੀ ਲਪੇਟ ''ਚ ਆਏ 10 ਪਿੰਡ, ਮੰਡਰਾਉਣ ਲੱਗਾ ਹੜ੍ਹ ਦਾ ਖ਼ਤਰਾ

Tuesday, Aug 26, 2025 - 12:32 PM (IST)

ਪੰਜਾਬ ''ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ਦੀ ਲਪੇਟ ''ਚ ਆਏ 10 ਪਿੰਡ, ਮੰਡਰਾਉਣ ਲੱਗਾ ਹੜ੍ਹ ਦਾ ਖ਼ਤਰਾ

ਦੀਨਾਨਗਰ (ਗੋਰਾਇਆ)- ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਾ ਹੈ। ਗੁਰਦਾਸਪੁਰ ਦੇ ਹਲਕਾ ਦੀਨਾਨਗਰ 'ਚ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ। ਮਕੌੜਾ ਪੱਤਣ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਨਗਰ ਨਿਗਮ ਦੀ ਵੱਡੀ ਕਾਰਵਾਈ, ਅਧਿਕਾਰੀਆਂ ਨੂੰ ਦਿੱਤੇ ਹੁਕਮ

ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡਾਂ ਅੰਦਰ ਪਾਣੀ ਪਹੁੰਚ ਚੁੱਕਾ ਹੈ। ਪਿੰਡਾਂ ਅੰਦਰ ਕਈ ਲੋਕ ਫਸੇ ਹੋਏ ਹਨ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਉਡੀਕ ਕਰ ਰਹੇ ਹਨ ਕਿ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਿਆ ਜਾਵੇ। ਇਸ ਤੋਂ ਇਲਾਵਾ ਰਾਵੀ ਦਰਿਆ ਨਾਲ ਲਗਦੇ ਪਿੰਡ ਮਕੋੜਾ, ਚੱਕ ਸਹਾਏ ਰਾਮਪੁਰ, ਕਾਹਨਾ ,ਜਾਗੋਚੱਕ ਟਾਡਾ ਆਦਿ ਪਿੰਡਾਂ 'ਚ ਪਾਣੀ ਭਰ ਚੁੱਕਾ ਹੈ। ਲੋਕਾਂ ਦਾ ਘਰ 'ਚ ਵੀ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਭਾਵ ਕਿ ਰਾਵੀ ਦਰਿਆ ਦੇ ਪਾਰ ਤੇ ਰਾਵੀ ਦਰਿਆ ਨਾਲ ਲਗਦੇ ਕੁੱਲ ਮਿਲਾ ਕੇ 10 ਪਿੰਡਾਂ 'ਚ ਹੜ੍ਹ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਪੜ੍ਹੋ Latest Update

PunjabKesari

ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾ ਪਿੰਡਾਂ ਅੰਦਰ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਅਤੇ ਲਗਾਤਾਰ ਪਾਣੀ ਅਜੇ ਵੀ ਵਧਦਾ ਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੇ ਪਸ਼ੂ ਵੀ ਫਸੇ ਹੋਏ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਜਾਵੇ ਨਹੀਂ ਤਾਂ ਪਿੰਡਾਂ ਅੰਦਰ ਜਾਨੀ ਨੁਕਸਾਨ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News