ਰੁੜ ਸਕਦੈ ਚੱਕੀ ਪੁਲ! ਲਗਾਤਾਰ ਪੈ ਰਹੇ ਮੀਂਹ ਨੇ ਮਚਾਈ ਤਬਾਹੀ

Sunday, Aug 24, 2025 - 05:28 PM (IST)

ਰੁੜ ਸਕਦੈ ਚੱਕੀ ਪੁਲ! ਲਗਾਤਾਰ ਪੈ ਰਹੇ ਮੀਂਹ ਨੇ ਮਚਾਈ ਤਬਾਹੀ

ਪਠਾਨਕੋਟ (ਮੁਕੇਸ਼)- ਜੰਮੂ-ਕਸ਼ਮੀਰ ਨੂੰ ਰੇਲ ਮਾਰਗ ਰਾਹੀਂ ਸਾਰੇ ਦੇਸ਼ ਨਾਲ ਜੋੜਨ ਵਾਲਾ ਚੱਕੀ ਦਰਿਆ ’ਤੇ ਬਣਿਆ ਰੇਲਵੇ ਪੁਲ ਹੁਣ ਖਤਰੇ ’ਚ ਦਿਖਾਈ ਦੇ ਰਿਹਾ ਹੈ। ਚੱਕੀ ਦਰਿਆ ਦੇ ਤੇਜ਼ ਬਹਾਅ ਕਾਰਨ ਪੁਲ ਦੇ ਹੇਠਾਂ ਤੋਂ ਲਗਾਤਾਰ ਮਿੱਟੀ ਖਿਸਕ ਰਹੀ ਹੈ। ਕੁਝ ਦਿਨ ਪਹਿਲਾਂ ਵੀ ਪਾਣੀ ਵੱਧ ਆਉਣ ਕਾਰਨ ਪ੍ਰੋਟੈਕਸ਼ਨ ਵਾਲ ਦਾ ਹਿੱਸਾ ਖਿਸਕ ਗਿਆ ਸੀ। ਇਸ ਸਮੇਂ ਪੁਲ ’ਤੇ ਤਾਇਨਾਤ ਰੇਲਵੇ ਵਿਭਾਗ ਦੇ ਅਧਿਕਾਰੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਮਿੱਟੀ ਖਿਸਕਣ ਕਾਰਨ ਪੁਲ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਦੀ ਗਤੀ ਘਟਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਲਾਲੀਆ ਦਰਿਆ ਦਾ ਕਹਿਰ, 30 ਪਿੰਡ ਹੋਏ ਪ੍ਰਭਾਵਿਤ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲ ਜੰਮੂ-ਕਸ਼ਮੀਰ ਤੋਂ ਕਨਿਆਕੁਮਾਰੀ ਤੱਕ ਦੇਸ਼ ਨੂੰ ਜੋੜਨ ਵਾਲਾ ਇਕਮਾਤਰ ਪੁਲ ਹੈ ਅਤੇ ਇਸ ਦੇ ਹੇਠੋਂ ਲਗਾਤਾਰ ਮਿੱਟੀ ਖਿਸਕ ਰਹੀ ਹੈ। ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ। ਸੁਰੱਖਿਆ ’ਤੇ ਤਾਇਨਾਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਿਆ ਵਿੱਚ ਪਾਣੀ ਵੱਧ ਆਉਣ ਕਰਕੇ ਪੁਲ ਦੇ ਹੇਠੋਂ ਮਿੱਟੀ ਖਿਸਕ ਰਹੀ ਹੈ। ਇਸ ਕਰਕੇ ਪੁਲ ਉੱਪਰ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ, ਟ੍ਰੇਨਾਂ ਨੂੰ ਹੌਲੀ ਰਫ਼ਤਾਰ ਨਾਲ ਲੰਘਾਇਆ ਜਾ ਰਿਹਾ ਹੈ ਅਤੇ ਰੇਲਵੇ ਅਧਿਕਾਰੀ ਇਸਦੀ ਸਥਿਤੀ ’ਤੇ ਨਿਗਰਾਨੀ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਭਾਰਤ-ਪਾਕਿ ਸਰਹੱਦ ਤੋਂ ਲੈ ਕੇ ਪਠਾਨਕੋਟ ਸ਼ਹਿਰ ਅਤੇ ਪਹਾੜੀ ਇਲਾਕਿਆਂ ਤੱਕ ਹਰ ਜਗ੍ਹਾ ਮੀਂਹ ਨੇ ਕਹਿਰ ਢਾਹਿਆ ਹੈ। ਕਿਤੇ ਲੈਂਡਸਲਾਈਡ ਹੋ ਰਹੀ ਹੈ ਤਾਂ ਕਿਤੇ ਵੱਧ ਪਾਣੀ ਆਉਣ ਕਰਕੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਹੁਣ ਚੱਕੀ ਦਰਿਆ ’ਤੇ ਬਣਿਆ ਇਹ ਇਕਮਾਤਰ ਰੇਲਵੇ ਪੁਲ, ਜੋ ਜੰਮੂ-ਕਸ਼ਮੀਰ ਨੂੰ ਦੇਸ਼ ਨਾਲ ਜੋੜਦਾ ਹੈ, ਉਸਦਾ ਅਸਤਿਤਵ ਵੀ ਖਤਰੇ ਹੇਠ ਦਿਖ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ 'ਚ ਪਾਣੀ ਛੱਡਣ ਕਾਰਨ ਟੁੱਟਿਆ 7 ਪਿੰਡਾਂ ਦਾ ਲਿੰਕ, ਪ੍ਰਸ਼ਾਸਨ ਵੱਲੋਂ Alert ਜਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News