ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

Friday, Aug 22, 2025 - 04:39 PM (IST)

ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਬਟਾਲਾ (ਸਾਹਿਲ)- ਅੱਡਾ ਹਰਚਰਨਪੁਰਾ ਵਿਖੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਵਾਸੀ ਛੋਟਾ ਦਾਬਾਂਵਾਲ ਨੇ ਦੱਸਿਆ ਕਿ ਉਸਦਾ ਭਰਾ ਗੁਰਦੇਵ ਸਿੰਘ ਪੁੱਤਰ ਦੇਸ ਰਾਜ ਸਿੰਘ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਅੱਜ ਪਿੰਡ ਤੋਂ ਬਟਾਲਾ ਵਿਖੇ ਆਪਣੇ ਸਾਥੀਆਂ ਨਾਲ ਕੰਮ ’ਤੇ ਜਾ ਰਿਹਾ ਸੀ। ਜਦੋਂ ਅੱਡਾ ਹਰਚਰਨਪੁਰਾ ਕੋਲ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿਚ ਇਸ ਨੂੰ ਲੈ ਲਿਆ, ਜਿਸ ਨਾਲ ਇਹ ਸੜਕ ’ਤੇ ਡਿੱਗ ਪਿਆ ਤੇ ਗੰਭੀਰ ਜ਼ਖਮੀ ਹੋ ਗਿਆ। ਓਧਰ, ਮੌਕੇ ’ਤੇ ਮੌਜੂਦ ਲੋਕਾਂ ਵਲੋਂ ਗੁਰਦੇਵ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ।


author

Shivani Bassan

Content Editor

Related News