PTU ਕੈਂਪਸ ਦੋਦਵਾਂ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਮੰਤਰੀ ਕਟਾਰੂਚੱਕ ਨੂੰ ਸੌਂਪਿਆ ਮੰਗ-ਪੱਤਰ
Monday, Aug 26, 2024 - 02:40 PM (IST)
ਗੁਰਦਾਸਪੁਰ (ਹਰਮਨ)- ਬੀਤੇ ਦਿਨ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਪਿੰਡ ਰਸੂਲਪੁਰ ਗਰੋਟੀਆ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸੋਸਾਇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਪੀ. ਟੀ. ਯੂ. ਕੈਂਪਸ ਦੋਦਵਾਂ ਜ਼ਿਲ੍ਹਾ ਗੁਰਦਾਸਪੁਰ ਨੂੰ ਫਿਰ ਉਚ ਤਕਨੀਕੀ ਸਿੱਖਿਆ ਲਈ ਚਾਲੂ ਕਰਨ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਇਹ ਵਿੱਦਿਅਕ ਅਦਾਰਾ ਜਲਦ ਤੋਂ ਜਲਦ ਨਵੀਂ ਐਡੀਸ਼ਨ ਲਈ ਚਾਲੂ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਇਸ ਕਾਲਜ ਦਾ ਲਾਭ ਮਿਲ ਸਕੇ। ਬਾਰਡਰ ਏਰੀਆ ਵਿਚ ਅਜਿਹੇ ਕਾਲਜ ਦਾ ਹੋਣਾ ਗਰੀਬ ਪਰਿਵਾਰ ਦੇ ਬੱਚਿਆਂ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਜਿਹੇ ਬੱਚੇ ਪ੍ਰਾਈਵੇਟ ਕਾਲਜ ਦੀ ਫੀਸ ਭਰਨ ’ਚ ਅਸਮਰੱਥ ਹਨ, ਜਿਸ ਕਰ ਕੇ ਉਹ ਉਚੇਰੀ ਤਕਨੀਕੀ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ। ਇਸ ਮੌਕੇ ਪ੍ਰਧਾਨ ਅਨਿਲ ਕੁਮਾਰ, ਵਾਈਸ ਪ੍ਰਧਾਨ ਮਨਜੀਤ ਕੁਮਾਰ, ਜਨਰਲ ਸਕੱਤਰ ਰਿੰਪਲ ਕੁਮਾਰ ਅਤੇ ਮੈਂਬਰ ਤ੍ਰਿਲੋਕ ਰਾਜ ਹਾਜ਼ਰ ਸਨ।
ਇਹ ਵੀ ਪੜ੍ਹੋ- ਨਸ਼ੇ ਨੇ ਮਾੜਾ ਕੀਤਾ ਜਵਾਨੀ ਦਾ ਹਾਲ, ਸੜਕਾਂ 'ਤੇ ਝੂੰਮਦਾ ਨਜ਼ਰ ਆਇਆ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8