ਪਾਕਿਸਤਾਨੀ ਡੌਨ ਭੱਟੀ ਦੀ ਇਕ ਹੋਰ ਆਡੀਓ ਵਾਇਰਲ, ਐਨਕਾਊਂਟਰ ''ਚ ਮਾਰੇ ਗਏ ਰਣਜੀਤ ਸਿੰਘ ਨੂੰ ਦੱਸਿਆ...

Friday, Feb 27, 2026 - 12:54 PM (IST)

ਪਾਕਿਸਤਾਨੀ ਡੌਨ ਭੱਟੀ ਦੀ ਇਕ ਹੋਰ ਆਡੀਓ ਵਾਇਰਲ, ਐਨਕਾਊਂਟਰ ''ਚ ਮਾਰੇ ਗਏ ਰਣਜੀਤ ਸਿੰਘ ਨੂੰ ਦੱਸਿਆ...

ਗੁਰਦਾਸਪੁਰ(ਵਿਨੋਦ)– ਗੁਰਦਾਸਪੁਰ ਵਿੱਚ ਦੋ ਪੁਲਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਹੋਏ ਪੁਲਸ ਮੁਕਾਬਲੇ (ਐਨਕਾਊਂਟਰ) ਨੇ ਨਵਾਂ ਮੋੜ ਲੈ ਲਿਆ ਹੈ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਇੱਕ ਆਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਸ ਵੱਲੋਂ ਕੀਤਾ ਗਿਆ ਇਹ ਐਨਕਾਊਂਟਰ 'ਫੇਕ' ਹੈ ਅਤੇ ਮਾਰਿਆ ਗਿਆ ਨੌਜਵਾਨ ਰਣਜੀਤ ਸਿੰਘ ਬੇਗੁਨਾਹ ਸੀ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਸੋਸ਼ਲ ਮੀਡੀਆ 'ਤੇ ਆਡੀਓ ਜਾਰੀ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਪੁਲਿਸ ਮੁਲਾਜ਼ਮਾਂ ਦੇ ਕਤਲ ਵਿੱਚ ਸ਼ਾਮਲ ਨਹੀਂ ਸੀ। ਉਸ ਨੇ ਪੰਜਾਬ ਪੁਲਿਸ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੁਲਸ ਸਿਰਫ਼ ਪੰਜਾਬੀਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਹਾਲਾਂਕਿ ਇਸ ਵਾਇਰਲ ਆਡੀਓ ਦੀ 'ਜਗਬਾਣੀ' ਪੁਸ਼ਟੀ ਨਹੀਂ ਕਰਦਾ।

 ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ 'ਤਹਿਰੀਕ-ਏ-ਤਾਾਲਿਬਾਨ ਹਿੰਦੁਸਤਾਨ' ਨਾਮ ਦੇ ਸੰਗਠਨ ਨੇ ਇੱਕ ਪੋਸਟਰ ਜਾਰੀ ਕਰਕੇ ਪੁਲਸ ਮੁਲਾਜ਼ਮਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।ਜਿਸ 'ਚ ਉਸਨੇ ਦਾਅਵਾ ਕੀਤਾ ਸੀ ਕਿ ਦੋਵਾਂ ਪੁਲਸ ਮੁਲਾਜ਼ਮਾਂ ਦੇ ਕਤਲ ਦੀ ਸਾਜ਼ਿਸ਼ ਉਸਨੇ ਰਚੀ ਸੀ। 


author

Shivani Bassan

Content Editor

Related News