ਆਸਮਾਨੀ ਬਿਜਲੀ ਪੈਣ ਨਾਲ ਗਰੀਬ ਕਿਸਾਨ ਦੇ ਪਸ਼ੂਆਂ ਦੀ ਮੌਤ
Tuesday, Aug 20, 2024 - 02:21 PM (IST)
ਸੁਰਸਿੰਘ (ਗੁਰਪ੍ਰੀਤ ਢਿੱਲੋਂ)- ਇਤਿਹਾਸਕ ਕਸਬਾ ਸੁਰਸਿੰਘ ਦੇ ਗਰੀਬ ਕਿਸਾਨ ਲਈ ਮੀਂਹ ਉਸ ਵੇਲੇ ਆਫਤ ਬਣ ਕੇ ਬਹੁੜਿਆ ਜਦੋਂ ਆਸਮਾਨੀ ਬਿਜਲੀ ਪੈਣ ਕਾਰਨ ਕਿਸਾਨ ਦੇ ਦੋ ਪਸ਼ੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਰਾਣਾ ਪ੍ਰਤਾਪ ਸਿੰਘ ਪੁੱਤਰ ਬਲਬੀਰ ਸਿੰਘ ਪੱਤੀ ਨੰਗਲ ਕੀ ਵਾਸੀ ਸੁਰਸਿੰਘ ਨੇ ਦੱਸਿਆ ਕਿ ਬੀਤੀ ਸਵੇਰੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਅਸਮਾਨ ਤੋਂ ਬਿਜਲੀ ਪੈਣ ਨਾਲ ਉਸਦੇ ਪਸ਼ੂ ਜੋ ਰੁੱਖਾਂ ਥੱਲੇ ਬੱਝੇ ਹੋਏ ਸਨ ਤਾਂ ਉਨ੍ਹਾਂ ਨੂੰ ਬਿਜਲੀ ਪੈ ਗਈ, ਜਿਸ ਕਾਰਨ ਉਸ ਦੀ ਇਕ ਮੱਝ, ਜਿਸ ਦਾ ਤਕਰੀਬਨ ਮੁੱਲ ਲਗਭਗ ਇਕ ਲੱਖ ਰੁਪਈਆ ਸੀ ਅਤੇ ਇਕ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਬੱਚਿਆਂ ਦੀ ਲੜਾਈ 'ਚ ਵਰ੍ਹਇਆ ਗੋਲੀਆਂ ਦਾ ਮੀਂਹ, ਮਾਰੀ ਗਈ ਛੋਟੀ ਬੱਚੀ
ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8