ਹਾਦਸੇ ਦੀ ਸ਼ਿਕਾਰ ਹੋਈ ਫੋਰਚੂਨਰ, ਤਿੰਨ ਜਣੇ ਗੰਭੀਰ ਜ਼ਖਮੀ
Tuesday, Dec 16, 2025 - 08:39 PM (IST)
ਤਰਨਤਾਰਨ (ਮਨਦੀਪ ਸੋਢੀ) : ਹਰੀਕੇ ਤੋਂ ਭਿੱਖੀ ਵਿੰਡ ਰੋਡ 'ਤੇ ਨਜ਼ਦੀਕ ਬੂਹੇਲੀਆਂ ਕੋਲ ਭਿਆਨਕ ਸੜਕ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲੇ ਤੋਂ ਫੋਰਚੂਨਰ 'ਤੇ ਆ ਰਹੇ ਪੰਜ ਵਿਅਕਤੀ ਅਮਰਕੋਟ ਨੂੰ ਜਾ ਰਹੇ ਸੀ। ਸਾਹਮਣੇ ਤੋਂ ਆ ਰਹੇ ਟਰੱਕ ਅਤੇ ਟਰਾਲੀ ਦੇ ਕਾਰਨ ਫੋਰਚੂਨਰ ਕੰਟਰੋਲ ਤੋਂ ਬਾਹਰ ਹੋ ਗਈ। ਦਲਜੀਤ ਸਿੰਘ ਗਿੱਲ ਜੋ ਕਿ ਫੋਰਚੂਨਰ ਚਲਾ ਰਹੇ ਸਨ, ਨੇ ਦੱਸਿਆ ਕਿ ਸਾਹਮਣੇ ਟਰਾਲੀ ਜਿਸ ਦੇ ਉੱਤੇ ਰਿਫਲੈਕਟਰ ਨਾ ਹੋਣ ਕਾਰਨ ਕਲੀਅਰ ਨਾ ਦਿਖਣ ਕਰ ਕੇ ਇਹ ਹਾਦਸਾ ਵਾਪਰਿਆ ਹੈ, ਜਿਸ ਕਾਰਨ ਫੋਰਚੂਨਰ ਗੱਡੀ ਟੋਟਲ ਲੋਸ ਹੋ ਗਈ ਤੇ ਤਿੰਨ ਵਿਅਕਤੀ ਜੋ ਕਿ ਗੰਭੀਰ ਜ਼ਖਮੀ ਹਨ, ਉਨ੍ਹਾਂ ਨੂੰ ਤਰਨਤਾਰਨ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
