ਧੜੱਲੇ ਨਾਲ ਵਿਕ ਰਹੀ ਖਤਰਨਾਕ ਚਾਈਨਾ ਡੋਰ ਮਨੁੱਖਾਂ ਤੇ ਪੰਛੀਆਂ ਲਈ ਬਣ ਰਹੀ ਜਾਨ ਦਾ ਖੌਫ

Tuesday, Dec 16, 2025 - 04:45 PM (IST)

ਧੜੱਲੇ ਨਾਲ ਵਿਕ ਰਹੀ ਖਤਰਨਾਕ ਚਾਈਨਾ ਡੋਰ ਮਨੁੱਖਾਂ ਤੇ ਪੰਛੀਆਂ ਲਈ ਬਣ ਰਹੀ ਜਾਨ ਦਾ ਖੌਫ

ਤਰਨਤਾਰਨ (ਵਾਲੀਆ)- ਜਿਵੇਂ-ਜਿਵੇਂ ਲੋਹੜੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਪਤੰਗਬਾਜ਼ੀ ਦੇ ਸ਼ੌਕੀਨ ਨੌਜਵਾਨਾਂ ਤੇ ਬੱਚਿਆਂ ਵੱਲੋਂ ਵੱਡੇ ਪੱਧਰ ’ਤੇ ਪਤੰਗਾਂ ਉਡਾਈਆਂ ਜਾ ਰਹੀਆਂ ਅਤੇ ਇਨ੍ਹਾਂ ਪਤੰਗਾਂ ਨੂੰ ਉਡਾਉਣ ਵਾਸਤੇ ਚਾਈਨਾ ਡੋਰ ਦੀ ਰੱਜ ਕੇ ਵਰਤੋਂ ਕੀਤੀ ਜਾ ਰਹੀ, ਜਿਸ ਉਪਰ ਸਰਕਾਰ ਵੱਲੋਂ ਇਸਦੀ ਵਰਤੋਂ ਅਤੇ ਵੇਚਣ ’ਤੇ ਸਖਤ ਪਾਬੰਦੀ ਲਗਾਈ ਹੋਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ ਜਲੰਧਰ ਵਰਗੀ ਘਟਨਾ : ਗੁਆਂਢ 'ਚ ਰਹਿੰਦੇ 60 ਸਾਲਾ ਬਜ਼ੁਰਗ ਨੇ ਮਾਸੂਮ ਨਾਲ ਟੱਪੀਆਂ ਹੱਦਾਂ

ਇਸ ਦੇ ਬਾਵਜੂਦ ਇਹ ਚਾਈਨਾ ਡੋਰ ਸ਼ਰੇਆਮ ਵਿਕ ਰਹੀ ਹੈ ਜੋ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸਦੀ ਵਰਤੋਂ ਅਤੇ ਪ੍ਰਯੋਗ ਉਪਰ ਲਗਾਈ ਗਈ ਪਾਬੰਦੀ ਦੀ ਅਸਲੀਅਤ ਨੂੰ ਵੀ ਸਾਹਮਣੇ ਲਿਆ ਰਹੀ ਹੈ। ਪ੍ਰਸ਼ਾਸਨ ਦੇ ਨੱਕ ਹੇਠ ਇਹਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ, ਜਿਸ ਨੂੰ ਰੋਕਣ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਅਸਮਰਥ ਦਿਖਾਈ ਦੇ ਰਿਹਾ ਹੈ। ਚਾਈਨਾ ਡੋਰ ਜਿਸ ਨੂੰ ਡਰੈਗਨ ਡੋਰ ਨਾਲ ਵੀ ਜਾਣਿਆ ਜਾਂਦਾ ਹੈ, ਇਹ ਚਾਈਨਾ ਡੋਰ ਜਿੱਥੇ ਮਨੁੱਖ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ, ਉਥੇ ਪਸ਼ੂ, ਪੰਛੀਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ।

ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਅੰਮ੍ਰਿਤਸਰ ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਕਰ'ਤਾ ਐਲਾਨ

ਇਸ ਚਾਈਨਾ ਡੋਰ ਦੀ ਚਪੇਟ ਵਿਚ ਆ ਕੇ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਉਥੇ ਇਹ ਪੰਛੀਆਂ ਲਈ ਵੀ ਮੌਤ ਦਾ ਕਾਰਨ ਬਣ ਰਹੀ ਹੈ, ਕਿਉਂਕਿ ਪੰਛੀਆਂ ਦੇ ਪੰਜਿਆਂ ਵਿਚ ਇਹ ਡੋਰ ਫਸ ਜਾਂਦੀ ਹੈ ਅਤੇ ਟੁੱਟਦੀ ਨਹੀਂ ਹੈ, ਜਿਸ ਨਾਲ ਪੰਛੀ ਤਾਰਾਂ ਅਤੇ ਦਰੱਖਤਾਂ ਉਪਰ ਲਟਕ ਜਾਂਦੇ ਹਨ ਅਤੇ ਭੁੱਖੇ ਪਾਣੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਖ਼ਤਰਨਾਕ ਡੋਰ ਦੀ ਵਿਕਰੀ ਅਤੇ ਇਸ ਦੀ ਵਰਤੋਂ ਉਪਰ ਪੰਜਾਬ ਸਰਕਾਰ ਵੱਲੋਂ ’ਤੇ ਪੂਰਨ ਤੌਰ ਉਪਰ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਇਹ ਚਾਈਨਾ ਡੋਰ ਸ਼ਹਿਰ ਦੀਆਂ ਨਾਮਵਰ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਉਪਰ ਧੜੱਲੇ ਨਾਲ ਵਿਕ ਰਹੀ ਹੈ ਅਤੇ ਪਤੰਗ ਉਡਾਨ ਸਮੇਂ ਇਸ ਦਾ ਖੁੱਲ੍ਹ ਕੇ ਪ੍ਰਯੋਗ ਹੋ ਰਿਹਾ ਹੈ ਪ੍ਰੰਤੂ ਪ੍ਰਸ਼ਾਸਨ ਇਸ ਪ੍ਰਤੀ ਬੇ-ਖ਼ਬਰ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਘਰੇਲੂ ਗੈਸ ਸਿਲੰਡਰ ਦੀ ਹੋ ਰਹੀ ਬਲੈਕ, KYC ਦੀ ਆੜ ’ਚ ਕੀਤਾ ਜਾ ਰਿਹਾ ਵੱਡਾ ਘਪਲਾ

ਵਾਹਨਾਂ ’ਤੇ ਸਵਾਰ ਹੋ ਕੇ ਜਾ ਰਹੇ ਕਈ ਵਿਅਕਤੀਆਂ ਦੇ ਗਲਾਂ ਵਿਚ ਫਿਰਨ ਕਾਰਨ ਕਈਆਂ ਦੀ ਮੌਤ ਅਤੇ ਜ਼ਖ਼ਮੀ ਹੋਣ ਦੇ ਪੰਜਾਬ ਵਿਚ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪ੍ਰੰਤੂ ਫਿਰ ਵੀ ਇੰਨੀ ਸਖ਼ਤੀ ਹੋਣ ਦੇ ਬਾਵਜੂਦ ਇਹ ਚਾਈਨਾ ਡੋਰ ਦੁਕਾਨਾਂ ਉਪਰ ਵਿਕ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਜ਼ਿਲਾ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਸ ਖ਼ਤਰਨਾਕ ਡੋਰ ਨੂੰ ਵੇਚਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ, ਉਥੇ ਬਾਜ਼ਾਰਾਂ ਵਿਚ ਡੋਰਾਂ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ, ਉਥੇ ਪੰਛੀਆਂ ਅਤੇ ਪਸ਼ੂਆਂ ਦਾ ਵੀ ਬਚਾਅ ਹੋ ਸਕੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋ ਗਿਆ ਨਵਾਂ ਫਰਮਾਨ, ਪੜ੍ਹੋ ਪੂਰੀ ਖ਼ਬਰ

ਇਸ ਸਬੰਧੀ ਵੱਖ-ਵੱਖ ਸਮਾਜ ਸੇਵਕਾਂ ਮੁਨਵਰ ਅਲੀ, ਲਖਵੀਰ ਸਿੰਘ ਸੈਣੀ, ਡਾ. ਸੁਖਦੇਵ ਸਿੰਘ ਲੌਹਕਾ, ਗੁਰਜੀਤ ਸਿੰਘ ਅਰੋੜਾ, ਸੌਰਵ ਕੋਚਰ ਨੇ ਦੱਸਿਆ ਕਿ ਪਹਿਲਾਂ ਧਾਗੇ ਵਾਲੀ ਡੋਰ ਪਤੰਗਾਂ ਉਡਾਨ ਸਮੇਂ ਵਰਤੀ ਜਾਂਦੀ ਸੀ, ਜਿਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸੀ ਪ੍ਰੰਤੂ ਜਿਹੜੀ ਹੋਣ ਪਤੰਗਾਂ ਉਡਾਨ ਸਮੇਂ ਚਾਈਨਾ ਡੋਰ ਵਰਤੀ ਜਾ ਰਹੀ ਹੈ, ਉਹ ਨਿਰੀ ਪਲਾਸਟਿਕ ਹੈ ਜੋ ਕਿ ਜਲਦੀ ਨਹੀਂ ਟੁੱਟਦੀ, ਜਿਸ ਕਾਰਨ ਜਿੱਥੇ ਇਹ ਡੋਰ ਪੰਛੀਆਂ ਅਤੇ ਪਸ਼ੂਆਂ ਲਈ ਖਤਰਨਾਕ ਬਣੀ ਹੋਈ ਹੈ, ਉਥੇ ਮਨੁੱਖੀ ਜਾਨ ਨੂੰ ਵੀ ਇਸ ਦਾ ਵੱਡਾ ਖਤਰਾ ਹੈ ਅਤੇ ਅਕਸਰ ਹੀ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਕਈ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਕਈ ਗੰਭੀਰ ਜ਼ਖਮੀ ਹੋ ਚੁੱਕੇ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਰਕਾਰ ਵੱਲੋਂ ਇਸ ਖਤਰਨਾਕ ਡੋਰ ਦੀ ਵਰਤੋਂ ਅਤੇ ਵੇਚਣ ’ਤੇ ਸਖਤ ਪਾਬੰਦੀ ਲਗਾਈ ਹੋਣ ਦੇ ਬਾਵਜੂਦ ਵੀ ਇਹ ਡੋਰ ਵਿਕ ਰਹੀ ਹੈ ਅਤੇ ਪਤੰਗ ਉਡਾਨ ਸਮੇਂ ਇਸਦਾ ਖੂਬ ਪ੍ਰਯੋਗ ਹੋ ਰਿਹਾ ਹੈ, ਜਿਸ ਨਾਲ ਹਾਦਸੇ ਹੋ ਰਹੇ ਹਨ ਅਤੇ ਕਈ ਲੋਕ ਇਸ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਨਾਲ ਜ਼ਖਮੀ ਹੋ ਰਹੇ ਹਨ, ਉਥੇ ਇਹ ਡੋਰ ਲੋਕਾਂ ਦੀ ਮੌਤ ਦਾ ਕਾਰਨ ਵੀ ਬਣ ਰਹੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਤਰਨਤਾਰਨ ਵਿਚ ਇਸ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਇਕ ਬੱਚੇ ਦੀ ਮੌਤ ਹੋ ਚੁੱਕੀ ਸੀ, ਉਥੇ ਕਈ ਲੋਕ ਇਸ ਚਾਈਨਾ ਡੋਰ ਦੀ ਚਪੇਟ ਆਉਣ ਕਰਨ ਗੰਭੀਰ ਜ਼ਖਮੀ ਹੋ ਚੁੱਕੇ ਹਨ। ਉਨ੍ਹਾਂ ਐੱਸ.ਐੱਸ.ਪੀ ਤਰਨਤਾਰਨ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਵਿਕ ਰਹੀ ਚਾਈਨਾ ਡੋਰ ਅਤੇ ਇਸਦੇ ਇਸਤੇਮਾਲ ਨੂੰ ਸਖਤੀ ਨਾਲ ਰੋਕਿਆ ਜਾਵੇ ਤਾਂ ਜੋ ਕੋਈ ਹਾਦਸਾ ਨਾ ਹੋ ਸਕੇ। ਇਸ ਸਬੰਧੀ ਡੀ.ਐੱਸ.ਪੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਦੀਆਂ ਦੁਕਾਨਾਂ ਉਪਰ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਨਾਕਾਬੰਦੀ ਕਰਕੇ ਸ਼ਹਿਰ ਵਿਚ ਆਉਣ-ਜਾਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਡੋਰ ਦੇ ਕਾਰੋਬਾਰ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਫੜ੍ਹਿਆ ਗਿਆ, ਉਸਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ ਵਿਚ ਡੱਕਿਆ ਜਾਵੇਗਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਤੰਗ ਉਡਾਨ ਸਮੇਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਪ੍ਰੇਰਿਤ ਕਰਨ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਜਿਹੜੇ ਲੋਕ ਇਸ ਖਤਰਨਾਕ ਚਾਈਨਾ ਡੋਰ ਦਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਸਬੰਧੀ ਪੁਲਸ ਨੂੰ ਸੂਚਨਾ ਦੇਣ ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

 


author

Shivani Bassan

Content Editor

Related News