ਈ-ਰਿਕਸ਼ਾ ਪਲਟਣ ਦੌਰਾਨ ਨੌਜਵਾਨ ਕੁੜੀ ਦੀ ਮੌਤ

Friday, Dec 19, 2025 - 11:49 AM (IST)

ਈ-ਰਿਕਸ਼ਾ ਪਲਟਣ ਦੌਰਾਨ ਨੌਜਵਾਨ ਕੁੜੀ ਦੀ ਮੌਤ

ਤਰਨਤਾਰਨ (ਰਮਨ)- ਦਵਾਈ ਲੈ ਕੇ ਘਰ ਪਰਤ ਰਹੀ ਲੜਕੀ ਦੀ ਈ-ਰਿਕਸ਼ਾ ਪਲਟਣ ਦੌਰਾਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨਾਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ...

ਮਿਲੀ ਜਾਣਕਾਰੀ ਦੇ ਅਨੁਸਾਰ ਰਮਨਦੀਪ ਕੌਰ (29) ਪੁੱਤਰੀ ਹਰਦੀਪ ਸਿੰਘ ਨਿਵਾਸੀ ਰੋਡੂਪੁਰਾ ਮੁਹੱਲਾ ਤਰਨਤਾਰਨ ਜਦੋਂ ਵੀਰਵਾਰ ਸ਼ਾਮ ਸਰਹਾਲੀ ਰੋਡ ਵਿਖੇ ਡਾਕਟਰ ਪਾਸੋਂ ਦਵਾਈ ਲੈ ਕੇ ਈ-ਰਿਕਸ਼ਾ ਉਪਰ ਸਵਾਰ ਹੋ ਆਪਣੇ ਘਰ ਪਰਤ ਰਹੀ ਸੀ ਤਾਂ ਨਜ਼ਦੀਕ ਸਿਗਮਾ ਸਕੈਨ ਸੈਂਟਰ, ਸਰਹਾਲੀ ਰੋਡ ਵਿਖੇ ਈ-ਰਿਕਸ਼ਾ ਦਾ ਸੰਤੁਲਨ ਖੋਹ ਜਾਣ ਦੇ ਚੱਲਦਿਆਂ ਉਹ ਬੱਚਿਆਂ ਦੀਆਂ ਪੁਰਾਣੀਆਂ ਮੜੀਆਂ ਵਾਲੀ ਡੂੰਗੀ ਜਗ੍ਹਾ ਵਿਚ ਜਾ ਪਲਟਿਆ। ਇਸ ਦੌਰਾਨ ਰਮਨਦੀਪ ਕੌਰ ਈ-ਰਿਕਸ਼ਾ ਦੇ ਹੇਠਾਂ ਆ ਗਈ। ਗੰਭੀਰ ਰੂਪ ਵਿਚ ਜ਼ਖਮੀ ਰਮਨਦੀਪ ਕੌਰ ਨੂੰ ਜਦੋਂ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਫਿਲਹਾਲ ਧਾਰਾ 174 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...


author

Shivani Bassan

Content Editor

Related News