ਲਗਾਤਾਰ ਸਰਹੱਦ ਪਾਰ ਤੋਂ ਆ ਰਹੇ ਖਤਰਨਾਕ ਹਥਿਆਰ, ਸੁਰੱਖਿਆ ਏਜੰਸੀਆਂ ਸਮੱਗਲਰਾਂ ਨੂੰ ਫੜਨ ’ਚ ਨਾਕਾਮ
Saturday, Nov 01, 2025 - 02:48 PM (IST)
ਅੰਮ੍ਰਿਤਸਰ (ਨੀਰਜ)- ਪਾਕਿਸਤਾਨ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਫਸਟ ਲਾਈਨ ਆਫ ਡਿਫੈਂਸ ਬੀ. ਐੱਸ. ਐੱਫ ਅਤੇ ਸੈਕਿੰਡ ਲਾਈਨ ਆਫ ਡਿਫੈਂਸ ਦਿਹਾਤੀ ਪੁਲਸ ਤਾਇਨਾਤ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਨਾਲ ਲਗਾਤਾਰ ਸਿਟੀ ਪੁਲਸ ਵੱਲੋਂ ਵੱਡੀ ਮਾਤਰਾ ਵਿਚ ਅਤਿ-ਆਧੁਨਿਕ ਹਥਿਆਰ ਫੜੇ ਜਾ ਰਹੇ ਹਨ, ਉਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਕਿਤੇ ਨਾ ਕਿਤੇ ਅਜਿਹੀ ਦਰਾਰ ਹੈ, ਜਿਸ ਦਾ ਸਮਗਲਰਾਂ ਵੱਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ। ਕੋਈ ਨਾ ਕੋਈ ਕਾਲੀ ਭੇਡ ਅਜਿਹੀ ਹੈ, ਜੋ ਸਮਗਲਰਾਂ ਦਾ ਮਦਦਗਾਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਨਵੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਇਸ ਦੇ ਚਲਦਿਆਂ ਬਾਰਡਰ ਤੇ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਅੰਮ੍ਰਿਤਸਰ ਵਿਚ ਭਾਰਤ ਪਾਕਿਸਤਾਨ ਦੇ ਕਰੀਬ 153 ਕਿਲੋਮੀਟਰ ਲੰਬੇ ਸਰਹੱਦ ਤੇ ਲਗਭਗ ਇੱਕ ਦਰਜਨ ਦੇ ਕਰੀਬ ਅਜਿਹੇ ਖਤਰਨਾਕ ਪਿੰਡ ਹਨ, ਜਿੱਥੇ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਪਰ ਸੁਰੱਖਿਆ ਏਜੰਸੀਆਂ ਇਨ੍ਹਾਂ ਪਿੰਡਾਂ ਵਿਚ ਸਮਗਲਰਾਂ ਨੂੰ ਫੜਨ ਵਿਚ ਲਗਾਤਾਰ ਨਾਕਾਮ ਸਾਬਿਤ ਹੋ ਰਹੀ ਹੈ। ਪਾਕਿਸਤਾਨ ਤੋਂ ਆ ਰਹੇ ਹਥਿਆਰ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਵਿਚ ਲਿਆਉਣ ਲਈ ਵਰਤੋਂ ਕੀਤੇ ਜਾਣੇ ਹਨ। ਇਸ ਦਾ ਸਾਰਿਆਂ ਨੂੰ ਪਤਾ ਹੈ ਪਰ ਫਿਰ ਵੀ ਜਿੰਨੇ ਜਰੂਰੀ ਸਖਤ ਕਦਮ ਚੁੱਕਣੇ ਚਾਹੀਦੇ ਹਨ, ਉਵੇਂ ਨਹੀਂ ਚੁੱਕੇ ਜਾ ਰਹੇ ਹਨ। ਸਮਗਲਰ ਲਗਾਤਾਰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...
ਸਰਹੱਦੀ ਪਿੰਡ ਕੱਕੜ ਸਾਰਿਆਂ ਤੋਂ ਵੱਧ ਫੜੀ ਹੈਰੋਇਨ ਅਤੇ ਡਰੋਨ
ਸਿਟੀ ਪੁਲਸ ਵੱਲੋਂ ਵੱਡੀ ਗਿਣਤੀ ਵਿਚ ਅਤਿ-ਆਧੁਨਿਕ ਪਿਸਟਲ ਫੜੇ ਗਏ ਹਨ ਅਤੇ ਜਿਨ੍ਹਾਂ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਸਿੱਧੇ ਤੌਰ ’ਤੇ ਸਰਹੱਦੀ ਪਿੰਡ ਕੱਕੜ ਨਾਲ ਸੰਬੰਧ ਰੱਖਦੇ ਹਨ। ਪਿੰਡ ਕੱਕੜ ਦੀ ਗੱਲ ਕਰੀਏ ਤਾਂ ਇਹ ਪਿੰਡ ਸ਼ੁਰੂ ਤੋਂ ਹੀ ਅੰਮ੍ਰਿਤਸਰ ਜ਼ਿਲੇ ਦੇ ਉਨ੍ਹਾਂ ਖਤਰਨਾਕ ਸਰਹੱਦੀ ਪਿੰਡਾਂ ਵਿਚ ਇਕ ਹੈ, ਜਿੱਥੇ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਲਈ ਲਗਾਤਾਰ ਡਰੋਨ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ। ਅਜੇ ਤੱਕ ਬੀ. ਐੱਸ. ਐੱਫ. ਵੱਲੋਂ ਜਿੰਨੇ ਵੀ ਡਰੋਨ ਫੜੇ ਗਏ ਹਨ, ਉਹ ਜ਼ਿਆਦਾਤਰ ਇਨ੍ਹਾਂ ਪਿੰਡਾਂ ਦੇ ਆਲੇ ਦੁਆਲੇ ਹੀ ਰਹਿੰਦੇ ਹਨ ਪਰ ਜਿਸ ਤਰ੍ਹਾਂ ਨਾਲ ਇਸ ਖਤਰਨਾਕ ਪਿੰਡ ਵਿਚ ਸਮੱਗਲਰ ਲਗਾਤਾਰ ਮੂਵਮੈਂਟ ਕਰਦੇ ਜਾ ਰਹੇ ਹਨ, ਉੱਥੇ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਦੀ ਲਾਪ੍ਰਵਾਹੀ ਵੱਲ ਵੀ ਇਸ਼ਾਰਾ ਕਰਦਾ ਹੈ। ਆਖਿਰਕਾਰ ਜ਼ਿਲੇ ਦੇ ਇਕ ਦਰਜਨ ਪਿੰਡਾਂ ਵਿਚ ਸਰਗਰਮ ਸਮੱਗਲਰਾਂ ਨੂੰ ਸੁਰੱਖਿਆ ਏਜੰਸੀਆਂ ਆਪਣੇ ਸਿਕੰਜੇ ਵਿਚ ਕਿਉਂ ਨਹੀਂ ਲੈ ਰਹੀਆਂ ਹਨ, ਇਹ ਵੀ ਇਕ ਵੱਡਾ ਸਵਾਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਵੱਡਾ ਹਾਦਸਾ: ਘਰ 'ਚ ਕਰੰਟ ਲੱਗਣ ਨਾਲ ਔਰਤ ਦੀ ਮੌਤ, 2 ਬੱਚਿਆਂ ਦੀ ਮਾਂ ਸੀ ਮ੍ਰਿਤਕਾ
2 ਹਫਤਿਆਂ ਤੋਂ ਲਗਾਤਾਰ ਹੋ ਰਹੀ ਹੈ ਡਰੋਨ ਦੀ ਮੂਵਮੈਂਟ
ਭਾਰਤ-ਪਾਕਿਸਤਾਨ ਸਰਹੱਦ ਦੀ ਗੱਲ ਕਰੀਏ ਤਾਂ ਜਿਵੇਂ ਹੀ ਪਰਾਲੀ ਅਤੇ ਪਟਾਕਿਆਂ ਦੇ ਧੂਏ ਨੇ ਆਸਮਾਨ ਤੋਂ ਸਮੋਗ ਬਣਾਈ ਹੈ, ਉਵੇਂ ਹੀ ਪਿਛਲੇ 15 ਦਿਨਾਂ ਦੌਰਾਨ ਸਰਹੱਦ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ ਅਤੇ ਛੋਟੇ ਡਰੋਨ ਤੋਂ ਇਲਾਵਾ ਵੱਡੇ ਡਰੋਨ ਵੀ ਉਡਾਏ ਜਾ ਰਹੇ ਹਨ, ਜੋ ਕਰੀਬ 15 ਤੋਂ 20 ਕਿਲੋ ਜਾਂ ਇਸ ਤੋਂ ਵੀ ਜ਼ਿਆਦਾ ਭਾਰ ਚੁੱਕਣ ਵਿਚ ਯੋਗ ਹੁੰਦੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਸਮੱਗਲਰ ਆਪਣੇ ਪਿਸਟਲ ਦੇ ਸਪਰਿੰਗ ਜਾਂ ਪਿਸਟਲ ਦੇ ਖਰਾਬ ਹੋ ਚੁੱਕੇ ਉੱਪਰਲੇ ਹਿੱਸੇ ਤੱਕ ਡਰੋਨ ਤੋਂ ਮੰਗਵਾ ਰਹੇ ਹਨ, ਜੋ ਸਾਬਿਤ ਕਰ ਰਿਹਾ ਹੈ ਕਿ ਸਰਹੱਦ ਤੇ ਕਿਤੇ ਨਾ ਕਿਤੇ ਇਕ ਅਜਿਹੀ ਦਰਾਰ ਜ਼ਰੂਰ ਹੈ, ਜਿਸ ਦਾ ਸਮੱਗਲਰਾਂ ਵੱਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ। ਇਸ ਲਾਪ੍ਰਵਾਹੀ ਦੇ ਚਲਦਿਆਂ ਸਮਗਲਿੰਗ ਲਗਾਤਾਰ ਜਾਰੀ ਹੈ ਅਤੇ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ : ਰੂਹ ਕੰਬਾਊ ਮੌਤ, ਪਤੀ ਨੇ ਕਹੀ ਨਾਲ ਵੱਢ'ਤੀ ਪਤਨੀ
ਨਹੀਂ ਟੁੱਟ ਰਿਹਾ ਜੇਲਾਂ ਅੰਦਰ ਚੱਲ ਰਿਹਾ ਨੈਟਵਰਕ
ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਵੱਡੇ-ਵੱਡੇ ਸਮੱਗਲਰ ਅਤੇ ਗੈਂਗਸਟਰ ਅੰਦਰੋਂ ਹੀ ਆਪਣਾ ਨੈਟਵਰਕ ਚਲਾ ਰਹੇ ਹਨ, ਜਦਕਿ ਸੁਰੱਖਿਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਲਾਂ ਦੇ ਅੰਦਰ ਜੈਮਰ ਲਗਾਏ ਗਏ ਹਨ ਅਤੇ ਮੋਬਾਇਲ ਫੋਨ ਨਹੀਂ ਚੱਲ ਸਕਦੇ ਹਨ ਪਰ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਲਗਾਤਾਰ ਮੋਬਾਇਲ, ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਫੜਿਆ ਜਾ ਰਿਹਾ ਹੈ, ਉਸ ਤੋਂ ਦੀ ਗੋਭੀ ਦੀ ਇਹ ਸਾਬਤ ਹੋ ਚੁੱਕਿਆ ਹੈ ਕਿ ਵੱਡੇ ਸਮੱਗਲਰ ਜੇਲਾ ਅੰਦਰੋਂ ਹੀ ਆਪਣਾ ਪੂਰਾ ਨੈਟਵਰਕ ਚਲਾ ਰਹੇ ਹਨ ਅਤੇ ਆਪਣੇ ਗੁਰਗਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ ਜੋ ਕਿ ਇੱਕ ਚਿੰਤਾਜਨਕ ਗੱਲ ਹੈ। ਆਏ ਦਿਨ ਜਿਸ ਤਰ੍ਹਾਂ ਨਾਲ ਜੇਲਾਂ ਵਿਚ ਗੈਂਗਵਾਰ ਹੋ ਰਹੀ ਹੈ ਉਹ ਵੀ ਖਤਰਨਾਕ ਸੰਕੇਤ ਹੈ।
ਐੱਨ. ਸੀ. ਬੀ. ਦੀ ਐਂਟਰੀ ਤੋਂ ਬਾਅਦ ਵੀ ਨਹੀਂ ਰੁਕ ਰਹੀ ਡਰੋਨਾਂ ਦੀ ਮੂਵਮੈਂਟ
ਭਾਰਤ-ਪਾਕਿਸਤਾਨ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਐੱਨ. ਸੀ. ਬੀ. ਦਾ ਜ਼ੋਨਲ ਦਫਤਰ ਹੀ ਬਣਾ ਦਿੱਤਾ ਗਿਆ ਹੈ, ਜੋ ਅੰਮ੍ਰਿਤਸਰ ਸਮੇਤ ਹੋਰ ਇਲਾਕਿਆਂ ਨੂੰ ਵੀ ਕਵਰ ਕਰਦਾ ਹੈ ਪਰ ਇਸ ਦੇ ਬਾਵਜੂਦ ਸਰਹੱਦ ਤੇ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹਾਲਾਂਕਿ ਐੱਨ. ਸੀ. ਬੀ. ਵੱਲੋਂ ਬੀ. ਐੱਸ. ਐੱਫ. ਨਾਲ ਮਿਲ ਕੇ ਕਈ ਵੱਡੇ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਇਸ ਵਿਚ ਵੱਡੀ ਗਿਣਤੀ ਵਿਚ ਸਮਗਲਰਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ, ਜਿਸ ਤਰ੍ਹਾਂ ਨਾਲ ਕੁਝ ਹੀ ਪਿੰਡਾਂ ਵਿਚ ਲਗਾਤਾਰ ਡਰੋਨ ਦੀ ਮੂਵਮੈਂਟ ਹੋ ਰਹੀ ਹੈ, ਉਥੇ ਕਿਤੇ ਨਾ ਕਿਤੇ ਕੁਝ ਹੋਰ ਹੀ ਸੰਕੇਤ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
