ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਰਸਤਿਆਂ ’ਤੇ ਸਖ਼ਤ ਨਾਕਾਬੰਦੀ, 350 ਵਾਧੂ ਪੁਲਸ ਫੋਰਸ ਤਾਇਨਾਤ

Saturday, Oct 18, 2025 - 11:55 AM (IST)

ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਰਸਤਿਆਂ ’ਤੇ ਸਖ਼ਤ ਨਾਕਾਬੰਦੀ, 350 ਵਾਧੂ ਪੁਲਸ ਫੋਰਸ ਤਾਇਨਾਤ

ਅੰਮ੍ਰਿਤਸਰ (ਆਰ. ਗਿੱਲ)- ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਪੁਲਸ ਨੇ ਵਿਆਪਕ ਪ੍ਰਬੰਧ ਕੀਤੇ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਆਈ. ਪੀ. ਐੱਸ. ਦੀ ਅਗਵਾਈ ਵਿਚ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਰਸਤਿਆਂ ’ਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ। 350 ਵਾਧੂ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਹਰੇਕ ਵਾਹਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਰੋਕਿਆ ਜਾ ਸਕੇ। ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਪੈਦਲ ਗਸ਼ਤ ਅਤੇ ਪੀ. ਸੀ. ਆਰ. ਵਾਹਨਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ, ਜਿਸ ਨਾਲ ਨਾਗਰਿਕ ਬੇਫਿਕਰ ਹੋ ਕੇ ਤਿਉਹਾਰ ਮਨਾ ਸਕਣ।  ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਇਹ ਸਾਰੇ ਪ੍ਰਬੰਧ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕੀਤੇ ਗਏ ਹਨ। ਅਪਰਾਧੀ ਅਨਸਰਾਂ ਦੀ ਕਿਸੇ ਵੀ ਬੁਰੀ ਮਨਸ਼ਾ ਨੂੰ ਕੁਚਲਣ ਲਈ ਪੁਲਸ ਟੀਮਾਂ ਹਾਈ ਅਲਰਟ ’ਤੇ ਹਨ।

ਇਹ ਵੀ ਪੜ੍ਹੋ- ਐਨਕਾਊਂਟਰ ਦੌਰਾਨ ਪੰਜਾਬ 'ਚ ਫੜਿਆ ਗਿਆ ਗੈਂਗਸਟਰ ਲੱਲਾ

1 ਤੋਂ 15 ਅਕਤੂਬਰ ਤੱਕ 21 ਹਥਿਆਰ ਬਰਾਮਦ ਕਰ ਕੇ ਅਪਰਾਧੀਆਂ ਦੀ ਸਾਜ਼ਿਸ਼ ਨਾਕਾਮ

ਹਾਲ ਹੀ ਵਿਚ ਅੰਮ੍ਰਿਤਸਰ ਪੁਲਸ ਨੇ ਆਪਣੀ ਸੁਚੇਤਤਾ ਨਾਲ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। 1 ਅਕਤੂਬਰ 2025 ਤੋਂ 15 ਅਕਤੂਬਰ 2025 ਤੱਕ ਵੱਖ-ਵੱਖ ਮੁਹਿੰਮਾਂ ਦੌਰਾਨ 21 ਤੋਂ ਵੱਧ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ, ਜੋ ਸਰਹੱਦ ਪਾਰੋਂ ਡਰੋਨ ਰਾਹੀਂ ਸਮੱਗਲਿੰਗ ਕੀਤੇ ਜਾ ਰਹੇ ਸਨ। ਇਨ੍ਹਾਂ ਵਿਚ 10 ਆਧੁਨਿਕ ਪਿਸਤੌਲ, 6 ਸਧਾਰਣ ਪਿਸਤੌਲ, 3 ਗਲੌਕ ਪਿਸਤੌਲ, 1 ਏ.ਕੇ.-47 ਰਾਈਫਲ ਅਤੇ ਹੋਰ ਘਾਤਕ ਸਮੱਗਰੀ ਸ਼ਾਮਲ ਹੈ। ਇਸ ਤੋਂ ਇਲਾਵਾ, 500 ਗ੍ਰਾਮ ਅਫੀਮ ਅਤੇ ਵੱਡੀ ਮਾਤਰਾ ਵਿੱਚ ਕਾਰਤੂਸ ਵੀ ਜ਼ਬਤ ਕੀਤੇ ਗਏ। ਇਹ ਹਥਿਆਰ ਗੈਂਗਸਟਰਾਂ ਨੂੰ ਸਪਲਾਈ ਕਰਕੇ ਪੰਜਾਬ ਵਿੱਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਦਾ ਹਿੱਸਾ ਸਨ, ਪਰ ਪੁਲਿਸ ਦੀ ਤੁਰੰਤ ਕਾਰਵਾਈ ਨੇ ਇਸ ਖਤਰੇ ਨੂੰ ਟਾਲ ਦਿੱਤਾ।

ਇਹ ਵੀ ਪੜ੍ਹੋ-  ਪੰਜਾਬ 'ਚ ਛੁੱਟੀਆਂ ਦੀ ਝੜੀ, ਨੋਟੀਫਿਕੇਸ਼ਨ ਜਾਰੀ

ਸਨਿੱਫਰ ਡੌਗ ਤੇ ਸਵਾਟ ਕਮਾਂਡੋ ਦੀ ਸਹਾਇਤਾ ਨਾਲ ਬਾਜ਼ਾਰਾਂ ਦੀ ਲਈ ਤਲਾਸ਼ੀ

ਇਸ ਦੌਰਾਨ, 15 ਅਕਤੂਬਰ 2025 ਨੂੰ ਏ. ਡੀ. ਸੀ. ਪੀ. ਵਿਸ਼ਾਲਜੀਤ ਸਿੰਘ ਦੀ ਅਗਵਾਈ ਵਿਚ ਏ. ਸੀ. ਪੀ. ਸੈਂਟਰਲ ਜਸਪਾਲ ਸਿੰਘ, ਥਾਣਾ ਈ-ਡਵੀਜ਼ਨ ਦੇ ਇੰਸਪੈਕਟਰ ਹਰਮਨਜੀਤ ਸਿੰਘ ਅਤੇ ਐਂਟੀ-ਸਬੋਟਾਜ਼ ਟੀਮਾਂ ਨੇ ਕੱਟੜਾ ਜੈਮਲ ਸਿੰਘ, ਸ਼ਾਸਤਰੀ ਮਾਰਕਿਟ, ਕਰਮੋ ਡਿਊੜੀ ਅਤੇ ਗੁਰੂ ਬਾਜ਼ਾਰ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਸਨਿੱਫਰ ਡੌਗ ਅਤੇ ਸਵੈਟ ਕਮਾਂਡੋ ਦੀ ਮਦਦ ਨਾਲ ਬਾਜ਼ਾਰਾਂ ਦੀ ਤਲਾਸ਼ੀ ਲਈ ਗਈ। ਸ਼ਹਿਰ ਦੇ ਅੰਦਰੂਨੀ ਅਤੇ ਭੀੜਭਾੜ ਵਾਲੇ ਇਲਾਕਿਆਂ ਵਿਚ ਸਫੈਦ ਵਰਦੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਉਹ ਭੀੜ ਵਿਚ ਆਮ ਲੋਕਾਂ ਵਾਂਗ ਰਹਿ ਕੇ ਬੁਰੇ ਅਨਸਰਾਂ ’ਤੇ ਨਜ਼ਰ ਰੱਖ ਸਕਣ। ਇਸ ਤੋਂ ਇਲਾਵਾ, ਹਰੇਕ ਬਾਜ਼ਾਰ ਵਿਚ ਉਥੋਂ ਦੀਆਂ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੁਰੱਖਿਆ ਦੇ ਮੱਦੇਨਜ਼ਰ ਆਵਾਜਾਈ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਬਣੇ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News