ਸਖ਼ਤੀ ਦੇ ਬਾਵਜੂਦ ਸਰਹੱਦ ’ਤੇ ਪੰਛੀਆਂ ਵਾਂਗ ਉੱਡ ਰਹੇ ਡਰੋਨ, ਹਾਈਵੇਅ ''ਤੇ ਬੰਦ ਕਰਨੀਆਂ ਪੈ ਰਹੀਆਂ ਲਾਈਟਾਂ
Friday, Oct 24, 2025 - 12:37 PM (IST)
ਅੰਮ੍ਰਿਤਸਰ (ਨੀਰਜ)- ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਦੀ ਸਖ਼ਤੀ ਦੇ ਬਾਵਜੂਦ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨਾਂ ਦੀ ਮੂਵਮੈਂਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸਥਿਤੀ ਅਜਿਹੀ ਹੈ ਕਿ ਸਰਹੱਦ ’ਤੇ ਡਰੋਨ ਪੰਛੀਆਂ ਵਾਂਗ ਉੱਡਦੇ ਦਿਖਾਈ ਦੇ ਰਹੇ ਹਨ। ਕੱਲ੍ਹ ਬੀ. ਐੱਸ. ਐੱਫ. ਵਲੋਂ ਦੋ ਡਰੋਨ ਜ਼ਰਹੱਦੀ ਪਿੰਡਾਂ ਵਿਚ ਦੋ ਡਰੋਨ ਜ਼ਬਤ ਕੀਤੇ ਗਏ ਸਨ। ਇੰਨਾਂ ਹੀ ਨਹੀਂ ਬੀ. ਐੱਸ. ਐੱਬਤ ਕੀਤੇ ਗਏ ਸਨ ਅਤੇ ਬੁੱਧਵਾਰ ਰਾਤ ਨੂੰ ਨੇਸ਼ਟਾ ਅਤੇ ਮੁਹਾਵਾ ਦੇ ਸਫ. ਵਲੋਂ ਰਾਜ ਏਜੰਸੀ ਏ. ਐੱਨ. ਟੀ. ਐੱਫ. (ਐਂਟੀ-ਨਾਰਕੋਟਿਕਸ ਟਾਸਕ ਫੋਰਸ) ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ਇਕ ਸਮੱਗਲਰ ਨੂੰ 3 ਕਰੋੜ ਦੀ ਹੈਰੋਇਨ ਨਾਲ ਰੰਗੇ ਹੱਥੀਂ ਫੜਿਆ ਗਿਆ ਹੈ ਜੋ 522 ਗ੍ਰਾਮ ਹੈਰੋਇਨ ਦਾ ਪੈਕੇਟ ਆਪਣੇ ਮੋਟਰਸਾਈਕਲ ’ਤੇ ਕਿਸੇ ਨੂੰ ਡਿਲੀਵਰ ਕਰਨ ਲਈ ਜਾ ਰਿਹਾ ਸੀ ਪਰ ਚੋਗਾਵਾਂ ਅਜਨਾਲਾ ਰੋਡ ’ਤੇ ਜੁਆਇੰਟ ਟੀਮ ਵਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਇਸ ਮਾਮਲੇ ਵਿਚ ਏ. ਐੱਨ. ਟੀ. ਐੱਫ. ਵਲੋਂ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਵੱਡੇ ਡਰੋਨ ਵੀ ਵਰਤ ਰਹੇ ਹਨ ਸਮੱਗਲਰ
ਭਾਰਤੀ ਖੇਮੇ ਵਿਚ ਅੰਡਰਗਰਾਊਂਡ ਹੋ ਕੇ ਕੰਮ ਕਰ ਰਹੇ ਸਮੱਗਲਰ ਵੱਡੇ ਡਰੋਨਾਂ ਦੀ ਵੀ ਵਰਤੋਂ ਕਰ ਰਹੇ ਹਨ ਤਾਂ ਜੋ ਇੱਕੋ ਸਮੇਂ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਹਥਿਆਰ ਮੰਗਵਾਏ ਜਾ ਸਕਣ। ਰਾਕੇਟ ਲਾਂਚਰ, ਏ. ਕੇ.-47 ਅਤੇ ਖਤਰਨਾਕ ਪਿਸਤੌਲ ਜੋ ਰਾਈਫਲਾਂ ਵਾਂਗ ਚੱਲਦੇ ਹਨ, ਡਰੋਨ ਰਾਹੀਂ ਮੰਗਵਾਏ ਜਾ ਰਹੇ ਹਨ ਪਰ ਇਨ੍ਹਾਂ ਆਧੁਨਿਕ ਪਿਸਤੌਲਾਂ ਵਿਚ ਗਲੌਕ, 9 ਐੱਮ. ਐੱਮ. ਅਤੇ ਜ਼ਿਗਾਨਾ ਪਿਸਤੌਲ ਵਰਗੇ ਖਤਰਨਾਕ ਬ੍ਰਾਂਡ ਸ਼ਾਮਲ ਹਨ।
ਇਹ ਵੀ ਪੜ੍ਹੋ- ਮਾਂ-ਧੀ ਦੇ ਸੜਕ 'ਤੇ ਵਿੱਛੇ ਸੱਥਰ, ਵੱਖ ਹੋਇਆ ਸਿਰ
ਦਿਹਾਤੀ ਖੇਤਰਾਂ ਵਿਚ ਵੀ ਫਿਰੌਤੀਆਂ ਦਾ ਸਿਲਸਿਲਾ ਸ਼ੁਰੂ
ਤਰਨਤਾਰਨ ਤੋਂ ਬਾਅਦ ਗੈਂਗਸਟਰਾਂ ਨੇ ਹੁਣ ਅੰਮ੍ਰਿਤਸਰ ਜ਼ਿਲੇ ਵਿਚ ਵੀ ਫਿਰੌਤੀਆਂ ਦੀ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇੱਕ ਵੱਡੇ ਆੜਤੀ ਤੋਂ ਗੈਂਗਸਟਰਾਂ ਵਲੋਂ ਫੋਨ ਕੀਤਾ ਜਾ ਰਿਹਾ ਹੈ ਅਤੇ ਇੱਕ ਕਰੋੜ ਦੀ ਫ਼ਿਰੌਤੀ ਮੰਗੀ ਜਾ ਰਹੀ ਹੈ। ਵਟਸਅੱਪ ਕਾਲਾਂ ਅਤੇ ਇਸ ਸੁਨੇਹੇ ਭੇਜੇ ਜਾ ਰਹੇ ਹਨ, ਜਿਸ ਨਾਲ ਆੜਤੀ ਦਾ ਪੂਰ ਪਰਿਵਾਰ ਨੂੰ ਦਹਿਸ਼ਤ ਵਿਚ ਹੈ। ਪਿਛਲੇ ਹਫਤਿਆਂ ਦੌਰਾਨ ਜਿਸ ਤਰ੍ਹਾਂ ਨਾਲ ਫ਼ਿਰੌਤੀ ਨਾ ਦੇਣ ’ਤੇ ਗੈਂਗਸਟਰਾਂ ਵੱਲੋਂ ਲੋਕਾਂ ਦੇ ਕਤਲ ਕੀਤੇ ਗਏ ਹਨ, ਉਸ ਨਾਲ ਮਾਮਲਾ ਹੋਰ ਜ਼ਿਆਦਾ ਗੰਭੀਰ ਬਣ ਚੁੱਕਿਆ ਹੈ। ਪੁਲਸ ਦੇ ਅਧਿਕਾਰੀਆਂ ਨੂੰ ਵੀ ਮਾਮਲੇ ਦੀ ਜਾਣਕਾਰੀ ਮਿਲ ਚੁੱਕੀ ਹੈ। ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਆਪਣੇ ਗੁਰਗਿਆਂ ਰਾਹੀਂ ਪਾਕਿਸਤਾਨ ਡਰੋਨ ਰਾਹੀਂ ਹਥਿਆਰ ਮੰਗਵਾ ਕੇ ਉਨ੍ਹਾਂ ਦਾ ਵਾਰਦਾਤਾਂ ਕਰਨ ਲਈ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਬਲਾਸਟ, DGP ਨੇ ਕੀਤਾ ਵੱਡਾ ਖੁਲਾਸਾ
ਰੀਟ੍ਰੀਟ ਸੈਰੇਮਨੀ ਸਥਾਨ ਤੋਂ 2 ਤੋਂ 3 ਕਿਲੋਮੀਟਰ ਵਾਲੇ ਪਿੰਡ ’ਚ ਮੂਵਮੈਂਟ
ਰੀਟ੍ਰੀਟ ਸੈਰੇਮਨੀ ਸਥਾਨ ਜਿੱਥੇ ਬੀ. ਐੱਸ. ਐੱਫ. ਵਲੋਂ ਪਰੇਡ ਕੀਤੀ ਜਾਂਦੀ ਹੈ। ਇਸ ਤੋਂ ਦੋ ਤੋਂ ਤਿੰਨ ਕਿਲੋਮੀਟਰ ਆਸ-ਪਾਸ ਵਾਲੇ ਪਿੰਡ ਜਿੰਨਾਂ ਵਿਚ ਮੋਦੇ, ਧਨੌਏ ਕਲਾਂ, ਧਨੌਏ ਖੁਰਦ, ਰਤਨ ਖੁਰਦ, ਨੇਸ਼ਟਾ, ਮੁਹਾਵਾ ਅਤੇ ਅਟਾਰੀ ਵਿਚ ਡਰੋਨ ਦੀ ਮੂਵਮੈਂਟ ਜ਼ਿਆਦਾ ਹੋ ਰਹੀ ਹੈ, ਜਿਸ ਨਾਲ ਉਹ ਲੋਕ ਦਹਿਸ਼ਤ ਵਿਚ ਹਨ ਜੋ ਸਮੱਗਲਰਾਂ ਖਿਲਾਫ ਬਿਆਨ ਦਿੰਦੇ ਹਨ ਜਾਂ ਫਿਰ ਸਮੱਗਲਰਾਂ ਦੀ ਪੁਲਸ ਅਤੇ ਹੋਰ ਏਜੰਸੀਆਂ ਨੂੰ ਸੂਚਨਾ ਦਿੰਦੇ ਹਨ।
ਨਹੀਂ ਟੁੱਟ ਰਿਹਾ ਜੇਲਾਂ ’ਚੋਂ ਚੱਲਣ ਵਾਲਾ ਨੈੱਟਵਰਕ
ਵੱਖ-ਵੱਖ ਮਾਮਲਿਆਂ ਵਿਚ ਜੇਲਾਂ ਅੰਦਰ ਸਜ਼ਾ ਕੱਟ ਰਹੇ ਵੱਡੇ ਸਮੱਗਲਰਾਂ ਦਾ ਨੈੱਟਵਰਕ ਵੀ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਹੈ। ਵੱਡੇ ਸਮੱਗਲਰ ਜੇਲਾਂ ਅੰਦਰੋਂ ਹੀ ਆਪਣਾ ਨੈਟਵਰਕ ਚਲਾ ਰਹੇ ਹਨ ਅਤੇ ਮੋਬਾਇਲ ਫੋਨਾਂ ਰਾਹੀਂ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹਨ ਅਤੇ ਆਏ ਦਿਨ ਜੇਲਾਂ ਅੰਦਰੋਂ ਮੋਬਾਇਲ ਫੋਨ ਅਤੇ ਹੋਰ ਇਤਰਾਜ਼ਯੋਗ ਸਾਮਾਨ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
